ਪਠਾਨਕੋਟ, 28 ਸਤੰਬਰ (ਪੰਜਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਵਿੱਚ ਸ੍ਰੀਮਤੀ ਨਿਰਮਲ ਪਾਂਧੀ ਪਿ੍ਰੰਸੀਪਲ ਦੀ ਯੋਗ ਅਗਵਾਈ ਵਿੱਚ ਕਬੱਡੀ ਦਾ ਅੰਤਰ-ਕਾਲਜ ਮੁਕਾਬਲਾ ਕਰਵਾਇਆ ਗਿਆ।
ਪਹਿਲਾ ਮੈਚ ਗੁਰੂ ਨਾਨਕ ਕਾਲਜ ਬਟਾਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਦੀਆਂ ਟੀਮਾਂ ਵਿੱਚ ਕਰਵਾਇਆ ਗਿਆ।ਇਹ ਮੈਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਨੇ 4-7 ਪਵਾਇੰਟ ਨਾਲ ਜਿੱਤ ਲਿਆ।ਕਾਲਜ ਦੇ ਵਿਦਿਆਰਥੀਆਂ ਨੇ ਮੈਚ ਦੋਰਾਨ ਬਹੁਤ ਵਧੀਆ ਪ੍ਰਦਸ਼ਨ ਕੀਤਾ। ਟੀਮ ਜੇਤੂ ਰਹਿਣ `ਤੇ ਦੂਸਰਾ ਮੈਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ `ਚ ਵੀ 7 ਪਵਾਇੰਟਾਂ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਨੇ ਹਿੰਦੂ ਕੰਨਿਆ ਕਾਲਜ ਅੰਮਿ੍ਰਤਸਰ ਨੂੰ ਹਰਾ ਦਿੱਤਾ।
ਪ੍ਰਿੰਸੀਪਲ ਨਿਰਮਲ ਪਾਂਧੀ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਭਵਿੱਖ ਵਿੱਚ ਲੜਕੀਆਂ ਦੀਆਂ ਖੇਡਾਂ ਦੇ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਦੀ ਟੀਮ ਇਹ ਦੋ ਮੈਚ ਜਿੱਤ ਕੇ ਯੂਨੀਵਰਸਿਟੀ ਅੰਤਰ ਕਾਲਜ ਮੁਕਾਬਲੇ ਵਿੱਚ ਮੈਚ ਖੇਡਣ ਲਈ ਕੁਆਲੀਫਾਈ ਹੋਈ ਹੈ ਜੋ ਕਿ ਕਾਲਜ ਲਈ ਬਹੁਤ ਮਾਣ ਦੀ ਗੱਲ ਹੈ। ਮੈਚ ਦੋਰਾਨ ਪ੍ਰੋ. ਰਾਕੇਸ ਕੁਮਾਰ ਸਲਗੋਤਰਾ ਵੀ ਵਿਸ਼ੇਸ ਤੋਰ `ਤੇ ਹਾਜ਼ਰ ਸਨ।
Punjab Post Daily Online Newspaper & Print Media