ਅੰਮ੍ਰਿਤਸਰ, 29 ਸਤੰਬਰ (ਪੰਜਾਬ ਪੋਸਟ -ਪ੍ਰੀਤਮ ਸਿੰਘ) – ਮਿਸ਼ਨ ਅਨਤੋਧਿਆ ਤਹਿਤ ਇੱਕ ਰੋਜਾ ਜਾਗਰੂਕਤਾ ਕੈਂਪ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਦੀ
ਪ੍ਰਧਾਨਗੀ ਹੇਠ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਤਹਿਤ ਹੈਲਥ ਸਕਿਲ ਡਿਵੈਲਪਮੈਂਟ ਸੈਂਟਰ ਸਰਕਾਰੀ ਮੈਡੀਕਲ ਕਾਲਜ ਵਿਖੇ ਲਗਾਇਆ ਗਿਆ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੈਂਪ ਵਿੱਚ ਜਿਥੇ ਦੀਨ ਦਿਆਲ ਉਪਾਧਿਆਇ ਕੌਸਲ ਯੋਜਨਾ ਤਹਿਤ ਸਿਖਲਾਈ ਲੈ ਚੁੱਕੇ, ਪ੍ਰਾਪਤ ਕਰ ਰਹੇ ਅਤੇ ਸਿਖਲਾਈ ਪ੍ਰਾਪਤ ਕਰਨ ਉਪਰੰਤ ਰੋਜਗਾਰ ਤੇ ਲੱਗੇ ਸਿਖਿਆਰਥੀਆਂ ਨੇ ਹਿੱਸਾ ਲਿਆ, ਉਥੇ ਸਮੂਹ ਪਾਰਟਨਰ, ਚੀਫ ਲੀਡ ਮੈਂਨਜਰ, ਡਿਪਟੀ ਡਾਇਰੈਕਟਰ ਰੋਜਗਾਰ ਜਨਰੇਸ਼ਨ ਤੇ ਟ੍ਰੇਨਿੰਗ ਜਿਲੇੇ ਬੈਂਕਾਂ ਦੇ ਕੌਆਰਡੀਨੇਟਰ, ਐਫ.ਐਲ.ਸੀ ਦੇ ਕੌਆਰਡੀਨੇਟਰ, ਏ.ਪੀ (ਐਮ), ਪੀ.ਐਸ.ਡੀ.ਐਮ ਸਟਾਫ ਨੇ ਭਾਗ ਲਿਆ।ਅੰਮਿ੍ਰਤਸਰ ਜਿਲ੍ਹੇ ਵਿੱਚ ਚੱਲ ਰਹੇ ਵੱਖ-ਵੱਖ ਸਕਿੱਲ ਕੋਰਸਾਂ ਬਾਰੇ ਜਾਣਕਾਰੀ ਦਿੱਤੀ ਗਈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲੇ ਵਿੱਚ ਹੁਣ ਤੱਕ ਲਗਾਏ ਗਏ ਪਲੈਸਮੈਂਟ ਕੈਂਪਾਂ ਰਾਹੀਂ ਕੁੱਲ 434 ਸਿਖਿਆਰਥੀਆਂ ਨੂੰ ਰੋਜਗਾਰ ਮੁਹੱਈਆ ਕਰਵਾਇਆ ਗਿਆ ਹੈ ਅਤੇ ਇਸੇ ਹੀ ਲੜੀ ਤਹਿਤ ਪਲੈਸਮੈਂਟ ਕੈਂਪ 10 ਅਕਤੂਬਰ ਤੱਕ ਕੰਮ ਵਾਲੇ ਦਿਨਾਂ ਦੌਰਾਨ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਕਬੀਰ ਪਾਰਕ ਵਿੱਚ ਲਗਾਏ ਜਾਣਗੇ ਤਾਂ ਜੋ ਪੰਜਾਬ ਸਰਕਾਰ ਵੱਲੋਂ ਘਰ-ਘਰ ਰੁਜਗਾਰ ਸਕੀਮ ਤਹਿਤ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜਿਹੜੇ ਵਿਅਕਤੀ ਇਨ੍ਹਾਂ ਕੈਂਪਾਂ ਵਿੱਚ ਰੋਜਗਾਰ ਲਈ ਆਉਣਾ ਚਾਹੁੰਦੇ ਹੋਣ ਉਹ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਕਬੀਰ ਵਿਖੇ ਰੋਜ ਸਵੇਰੇ 10.00 ਵਜੇ ਤੋਂ ਦੁਪਹਿਰ 2.00 ਵਜੇ ਤੱਕ ਹਾਜਰ ਹੋ ਸਕਦੇ ਹਨ।
Check Also
ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ 15 ਦੁਕਾਨਦਾਰਾਂ ਦੇ ਕੱਟੇ ਚਲਾਨ
ਅੰਮ੍ਰਿਤਸਰ, 28 ਜੁਲਾਈ ( ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ …
Punjab Post Daily Online Newspaper & Print Media