ਭੀਖੀ (ਮਾਨਸਾ), 29 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਦੁਨੀਆਂ ਦੇ ਮਸ਼ਹੂਰ ਤੇ ਗੀਤਕਾਰ, ਲੇਖਕ, ਸ਼ਾਇਰ ਤੇ ਗਾਇਕ ਜਨਾਬ ਦੇਬੀ ਮ਼ਖਸੂਸਪੁਰੀ ਦੇ
ਫੈਨਜ਼ ਕਲੱਬ ਵੱਲੋ ਬੁਢਲਾਡਾ ਦੇ ਨੇੜੇ ਪਿੰਡ ਬੱਛੋਆਣਾ ਦੇ ਇੱਕ ਗਰੀਬ ਪਰਿਵਾਰ 9 ਸਾਲਾਂ ਦੀ ਬੱਚੀ ਜ਼ੋ ਕਿ ਤੀਜੀ ਜਮਾਤ ਦੀ ਵਿਦਿਆਰਥਣ ਪਿਛਲੇ ਲੰਮੇ ਸਮੇ ਤੋ ਕੈਂਸਰ ਦੀ ਬਿਮਾਰੀ ਨਾਲ ਲੜ ਰਹੀ ਹੈ।
ਜ਼ਿਕਰਯੋਗ ਹੈ ਕਿ ਬੱਚੀ ਦਾ ਪਰਿਵਾਰ ਬਹੁਤ ਗਰੀਬ ਹੈ।ਉਹਨਾਂ ਦੀ ਘਰ ਦੀ ਮਾਲੀ ਹਾਲਾਤ ਇਲਾਜ ਕਰਵਾਉਣ ਦੇ ਯੋਗ ਨਹੀ ਹੈ।ਦੇਬੀ ਮਖਸੂਸਪੁਰੀ ਦੇ ਚਾਹੁਣ ਵਾਲਿਆਂ ਵਲੋਂ ਇਸ ਗਰੀਬ ਪਰਿਵਾਰ ਦੀ 4000 ਰੁਪਏ ਦੀ ਵਿੱਤੀ ਸਹਾਇਤਾ ਕੀਤੀ ਗਈ ਤੇ ਇਸ ਨਾਲ ਹੀ ਘਰ ਵਿੱਚ ਵਰਤੋਂ ਹੋਣ ਵਾਲੇ ਰਾਸ਼ਨ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਤੋ ਇਲਾਵਾ ਅੱਗੇ ਤੋਂ ਵੀ ਇਸ ਬੱਚੀ ਲਈ ਕਲੱਬ ਹਮੇਸ਼ਾਂ ਹਾਜ਼ਰ ਰਹੇਗਾ।ਦੇਬੀ ਮਖਸੂਸਪੁਰੀ ਫੈਨਜ਼ ਕਲੱਬ ਵਲੋ ਹੋਰ ਸਮਾਜ ਸੇਵੀ ਸੰਸਥਾਵਾਂ ਤੇ ਆਮ ਲੋਕਾਂ ਨੂੰ ਵੀ ਬੱਚੀ ਦੇ ਇਲਾਜ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ।ਪਰਿਵਾਰ ਵਾਲਿਆ ਨੇ ਦੇਬੀ ਮਖਸੂਸਪੁਰੀ ਦਾ ਬਹੁਤ ਧੰਨਵਾਦ ਕੀਤਾ ਗਿਆ ਜਿਨ੍ਹਾ ਦੀ ਪ੍ਰੇਰਨਾ ਸਦਕਾ ਉਹਨਾਂ ਦੇ ਫੈਨਜ਼ ਨੇਕ ਕੰਮਾਂ ਲਈ ਅੱਗੇ ਆਏ ਹਨ।
ਇਸ ਮੌਕੇ ਪ੍ਰਦੀਪ ਗੋਇਲ, ਪ੍ਰੋ. ਕੁਲਦੀਪ ਸਿੰਘ ਚੌਹਾਨ, ਗੁਰਮੇਲ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ, ਬੰਟੀ ਪੁਮਾਰ ਆਦਿ ਮੌਜੂਦ ਰਹੇ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media