ਲਵਰਾਜ ਸਿੰਘ 64ਵੀਆਂ ਨੈਸ਼ਨਲ ਸਕੂਲ ਖੇਡਾਂ ਦੇਵਾਸ (ਮੱਧ ਪ੍ਰਦੇਸ਼) ਲਈ ਰਵਾਨਾ
ਸਮਰਾਲਾ, 29 ਸਤੰਬਰ (ਪੰਜਾਬ ਪੋਸਟ- ਕੰਗ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਾਲਾ ਦੇ ਹੋਣਹਾਰ ਖਿਡਾਰੀਆਂ ਨੇ 64ਵੀਆਂ ਜ਼ਿਲਾ ਲੁਧਿਆਣਾ ਸਕੂਲ
ਖੇਡਾਂ ਵਿੱਚ ਕਬੱਡੀ (ਨੈਸ਼ਨਲ ) ਅੰਡਰ-17 ਲੜਕੇ ਨੇ ਪਹਿਲਾ ਸਥਾਨ, ਕਬੱਡੀ ਅੰਡਰ-19 ਲੜਕਿਆਂ ਵਿੱਚ ਚਾਰ ਖਿਡਾਰੀ ਦੂਜਾ ਸਥਾਨ, ਬੈਡਮਿੰਟਨ ਅੰਡਰ-19 ਲੜਕੀਆਂ ਤੀਜਾ ਸਥਾਨ, ਫੁੱਟਬਾਲ ਅੰਡਰ-17 ਲੜਕੀਆਂ ਤੀਜਾ ਸਥਾਨ ਅਤੇ ਕੁਸ਼ਤੀ ਫਰੀ ਸਟਾਈਲ 50 ਕਿਲੋਗ੍ਰਾਮ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।ਇਸੇ ਦੌਰਾਨ ਕਬੱਡੀ ਨੈਸ਼ਨਲ ਸਟਾਈਲ ਅੰਡਰ 17 ਲੜਕਿਆਂ ਵਿੱਚ 5 ਖਿਡਾਰੀ ਵਿਜੇ ਕੁਮਾਰ, ਮਨਪ੍ਰੀਤ ਸਿੰਘ, ਲਵਰਾਜ ਸਿੰਘ, ਪਵਨਦੀਪ ਸਿੰਘ, ਸੰਜੂ ਨੇ ਅੰਮ੍ਰਿਤਸਰ ਵਿਖੇ ਅਤੇ ਲੜ੍ਹਕੀਆਂ ਵਿੱਚੋਂ ਦੋ ਖਿਡਾਰਨਾਂ ਕੋਮਲਪ੍ਰੀਤ ਕੌਰ ਅਤੇ ਨੇਹਾ ਦੇਵੀ ਨੇ ਕੋਟ ਸੁਖੀਆ ਫਰੀਦਕੋਟ ਵਿਖੇ 64ਵੀਆਂ ਨੈਸ਼ਨਲ ਖੇਡਾਂ ਲਈ ਟਰਾਇਲ ਦੇਣ ਦਾ ਮਾਣ ਹਾਸਲ ਕੀਤਾ।ਜਿਸ ਵਿੱਚ ਇਸ ਸਕੂਲ ਦਾ ਲਵਰਾਜ ਸਿੰਘ ਨੈਸ਼ਨਲ ਖੇਡਾਂ ਲਈ ਚੁਣਿਆ ਗਿਆ।
ਜਿਸ ਨੂੰ ਅੱਜ ਪ੍ਰਿੰਸੀਪਲ ਗੁਰਜੰਟ ਸਿੰਘ, ਰਛਪਾਲ ਸਿੰਘ ਕੰਗ ਲੈਕ: ਫਿਜੀਕਲ, ਅਮਰਜੀਤ ਸਿੰਘ ਪੀ.ਟੀ.ਆਈ, ਰਣਜੀਤ ਸਿੰਘ, ਰਾਜਿੰਦਰ ਸਿੰਘ, ਗੁਰਤੇਜ ਸਿੰਘ, ਸੁਖਮੀਨ ਸਿੰਘ, ਜਤਿੰਦਰ ਕੌਰ, ਦਕਸ਼ ਜਿੰਦਲ ਲੈਕ., ਜੋਧ ਸਿੰਘ ਲੈਕ., ਸੁਰਿੰਦਰ ਕੌਰ ਲੈਕ:, ਰਮਨਜੀਤ ਕੌਰ, ਵੀਰਪਾਲ ਕੌਰ, ਮਨਪ੍ਰੀਤ ਕੌਰ, ਸੁਖਵੀਰ ਕੌਰ, ਰਛਪਾਲ ਕੌਰ, ਹਰਵਿੰਦਰ ਕੌਰ, ਬਲਜਿੰਦਰ ਕੌਰ ਨੇ 64ਵੀਆਂ ਨੈਸ਼ਨਲ ਖੇਡਾਂ ਲਈ ਜੋ ਕਿ 1 ਅਕਤੂਬਰ ਤੋਂ 5 ਅਕਤੂਬਰ ਤੱਕ ਹੋ ਰਹੀਆਂ ਹਨ ਨੂੰ ਦੇਵਾਸ (ਮੱਧ ਪ੍ਰਦੇਸ਼) ਲਈ ਰਵਾਨਾ ਕੀਤਾ।ਇਹਨਾਂ ਸਾਰੀਆਂ ਪ੍ਰਾਪਤੀਆਂ ਲਈ ਜਿਥੇ ਸਕੂਲ ਦੇ ਸਮੂਹ ਸਟਾਫ਼ ਦਾ ਯੋਗਦਾਨ ਹੈ, ਉਥੇ ਪਿੰਡ ਨਿਵਾਸੀ ਚੇਅਰਮੈਨ ਪਸਵਕ ਆਤਮਾ ਸਿੰਘ, ਹੈਡਮਾਸਟਰ ਹਰਜੀਤ ਸਿੰਘ ਕੈਨੇਡਾ ਸਟੇਟ ਐਵਾਰਡੀ, ਚਰਨਜੀਤ ਸਿੰਘ ਕੰਧੋਲਾ ਕੈਨੇਡਾ, ਹਰਪ੍ਰੀਤ ਸਿੰਘ ਕੋਟਾਲਾ ਸਪੋਰਟਸ, ਬਲਜਿੰਦਰ ਸਿੰਘ ਜੀ.ਓ.ਜੀ, ਸਤਪਾਲ ਸਿੰਘ ਸੈਕਟਰੀ ਮੰਡੀ ਬੋਰਡ, ਸੂਬੇਦਾਰ ਮੁਖਤਿਆਰ ਸਿੰਘ, ਕੁਲਦੀਪ ਸਿੰਘ ਘੁਮਾਣ, ਸਰਪੰਚ ਰਾਜਿੰਦਰ ਸਿੰਘ, ਜਸਵਿੰਦਰ ਸਿੰਘ, ਗੁਰਸ਼ਰਨ ਸਿੰਘ ਨਾਗਰਾ, ਸੰਤੋਖ ਸਿੰਘ, ਸਾਹਿਤਕਾਰ ਦੀਪ ਦਿਲਬਰ, ਭਾਗ ਸਿੰਘ ਅਤੇ ਕਰੈਨਲ ਸਿੰਘ ਜਿਨ੍ਹਾਂ ਨੇ ਖਿਡਾਰੀਆਂ ਨੂੰ ਸਪੋਰਟਸ ਕਿੱਟਾਂ ਉਨ੍ਹਾਂ ਦੀ ਖੁਰਾਕ ਆਦਿ ਦਾ ਪ੍ਰਬੰਧ ਕਰਕੇ ਉਨ੍ਹਾਂ ਨੂੰ ਇਸ ਯੋਗ ਬਣਾਇਆ।ਇਨ੍ਹਾਂ ਸਾਰਿਆਂ ਦਾ ਪਿ੍ਰੰਸੀਪਲ ਗੁਰਜੰਟ ਸਿੰਘ ਅਤੇ ਸਮੂਹ ਸਟਾਫ਼ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।
Check Also
ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ
ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …
Punjab Post Daily Online Newspaper & Print Media