Tuesday, March 17, 2026

ਖਰਾਬ ਸੋਨਾਲੀਕਾ-750 ਟਰੈਕਟਰ ਨਾ ਬਦਲਣ ਕਾਰਨ ਕਿਸਾਨ ਦੁਖੀ

ਕਰੀਬ ਚਾਰ ਮਹੀਨਿਆਂ ਤੋਂ ਬੰਦ ਖੜ੍ਹਾ ਹੈ ਟਰੈਕਟਰ

PPN23081413
ਫਾਜਿਲਕਾ, 23 ਅਗਸਤ ( ਵਿਨੀਤ ਅਰੋੜਾ / ਸ਼ਾਇਨ ਕੁੱਕੜ ) – ਜਲਾਲਾਬਾਦ ਦੇ ਰਾਜ ਸਿੰਘ ਮਹਿੰਦਰਾ ਟਰੈਕਟਰ ਏਜੰਸੀ ਵੱਲੋ ਗਾਰੰਟੀ ਹੋਣ ਦੇ ਬਾਵਜੂਦ ਵੀ ਟਰੈਕਟਰ ਨਾ ਬਦਲ ਕੇ ਦਿੱਤੇ ਜਾਣ ਕਰਕੇ ਪਿੰਡ ਬਾਹਮਣੀ ਵਾਲਾ ਪ੍ਰਭਾਵਿਤ ਕਿਸਾਨ ਕਈ ਮਹੀਨਿਆਂ ਤੋਂ ਏਜੰਸੀ ‘ਚ ਗੇੜੇ ਮਾਰਨ ਲਈ ਮਜਬੂਰ ਹੋ ਗਿਆ ਪਰ ਉਸ ਨੂੰ ਹਾਲੇ ਤਕ ਟਰੈਕਟਰ ਬਦਲ ਕੇ ਨਵਾਂ ਨਸੀਬ ਨਹੀਂ ਹੋ ਸਕਿਆ।ਜਾਣਕਾਰੀ ਦਿੰਦੇ ਹੋਏ ਪਿੰਡ ਬਾਹਮਣੀ ਵਾਲਾ ਦੇ ਸਰਪੰਚ ਨਾਨਕ ਸਿੰਘ ਨੇ ਦੱਸਿਆ ਕਿ ਉਸ ਨੇ ਜਲਾਲਾਬਾਦ ਦੀ ਰਾਜੂ ਮਹਿੰਦਰਾ ਟਰੈਕਟਰ ਏਜੰਸੀ ਤੋਂ ਨਵਾਂ ਟਰੈਕਟਰ ਸੋਨਾਲੀਕਾ-750 ਜੂਨ 2013 ਵਿੱਚ ਖ਼ਰੀਦਿਆ ਸੀ ਤੇ ਉਸ ਵੇਲੇ ਏਜੰਸੀ ਮਾਲਕ ਵਲੋਂ ਕਿਹਾ ਗਿਆ ਸੀ ਕਿ ਜੇਕਰ ਸਾਲ ਦੇ ਵਿਚ-ਵਿਚ ਉਨ੍ਹਾਂ ਦੇ ਟਰੈਕਟਰ ਨੂੰ ਕੁਝ ਵੀ ਹੋ ਜਾਂਦਾ ਹੈ ਤਾਂ ਉਸ ਨੂੰ ਰਿਪਲੇਸ ਕਰਕੇ ਨਵਾਂ ਟਰੈਕਟਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਚਲਦੇ ਨਵਾਂ ਟਰੈਕਟਰ ਦੇ ਇੰਜਨ ਵਿੱਚ ਅਚਾਨਕ ਨੁਕਸ ਪੈਣ ਦੇ ਨਾਲ ਟਰੈਕਟਰ ਬੰਦ ਹੋ ਗਿਆ ਹੈ। ਜਿਸ ਕਰਕੇ ਉਹ ਟਰੈਕਟਰ ਪਿਛਲੇ ਕਰੀਬ ਚਾਰ ਮਹੀਨਿਆਂ ਤੋਂ ਬੰਦ ਖੜ੍ਹਾ ਹੈ ਅਤੇ ਉਨ੍ਹਾਂ ਵਲੋਂ ਕਈ ਵਾਰ ਏਜੰਸੀ ਦੇ ਚੱਕਰ ਮਾਰ ਚੁੱਕੇ ਹਨ। ਪਰ ਏਜੰਸੀ ਮਾਲਕ ਵਲੋਂ ਟਰੈਕਟਰ ਦੇ ਇਜਨ ਬਦਲਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਨਾਨਕ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੇ ਨਵਾ ਟਰੈਕਟਰ ਲਿਆ ਗਿਆ ਸੀ ਤਾਂ ਏਜੰਸੀ ਤੇੇ ਕੰਪਨੀ ਵਲੋਂ ਮਿਲਦੀ ਸਰਵਿਸ ਬੁਕ ਵੀ ਨਹੀਂ ਦਿੱਤੀ ਗਈ ਸੀ ਅਤੇੇ ਉਨ੍ਹਾਂ ਨੂੰ ਟਰੈਕਟਰ ਦੀ ਕੀਮਤ ਤੋਂ ਜ਼ਿਆਦਾ ਪੈਸੇ ਲਗਾਏ ਸਨ। ਉਨ੍ਹਾਂ ਦੱਸਿਆ ਕਿ ਜੇਕਰ ਏਜੰਸੀ ਮਾਲਕਾਂ ਨੇ ਮੇਰਾ ਟਰੈਕਟਰ ਨਾ ਬਦਲਿਆ ਤਾਂ ਉਹ ਆਖ਼ਰਕਾਰ ਏਜੰਸੀ ਅਤੇ ਕੰਪਨੀ ‘ਤੇ ਮੁਕੱਦਮਾ ਦਾਇਰ ਕਰੇਗਾ। ਇਸ ਸਬੰਧੀ ਜਦੋਂ ਰਾਜ ਮਹਿੰਦਰਾ ਏਜੰਸੀ ਦੇ ਮਾਲਕ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਸ ਦੇ ਟਰੈਕਟਰ ਵਿੱਚ ਪਿਸਟਨਾ ਦੀ ਖ਼ਰਾਬੀ ਹੋਣ ਕਾਰਨ ਉਹ ਨਵੀਂ ਕਿੱਟ ਪਾਉਣ ਲਈ ਤਿਆਰ ਹਨ ਪਰ ਕੰਪਨੀ ਵਲੋਂ ਨਵਾਂ ਤੇ ਸਾਰਾ ਇੰਜਨ ਬਦਲਣ ਕੇ ਨਹੀਂ ਦਿੱਤਾ ਜਾ ਸਕਦਾ। ਉਸ ਨੇ ਕਿਹਾ ਕਿ ਉਨ੍ਹਾਂ ਨੇ ਕਿਸਾਨ ਨੂੰ ਟਰੈਕਟਰ ਕਿੱਟ ਬਦਲਾਉਣ ਲਈ ਕਿਹਾ ਗਿਆ ਪਰ ਉਹ ਨਵਾਂ ਟਰੈਕਟਰ ਲੈਣ ‘ਤੇ ਅੜਿਆ ਹੋਇਆ ਹੈ

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply