Monday, June 15, 2026

ਬੇਅਦਬੀ ਮਾਮਲੇ `ਚ ਜਲਦ ਹੋਵੇਗੀ ਕਾਰਵਾਈ – ਵਿਜੈ ਇੰਦਰ ਸਿੰਗਲਾ

ਭੀਖੀ/ਮਾਨਸਾ, 1 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਬੇਅਬਦੀ ਮਾਮਲਿਆਂ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ `ਤੇ ਕਾਰਵਾਈ PPN0110201801ਕਰਨ ਲਈ ਸਰਕਾਰ ਵਲੋਂ ਉੱਚ ਅਧਿਕਾਰੀਆਂ ਦੀ ਅਗਵਾਈ ਵਾਲੀ ਸਿਟ ਦਾ ਗਠਨ ਛੇਤੀ ਹੋਣ ਤੋਂ ਬਾਅਦ ਇਸ ਮਾਮਲੇ ਦੇ ਕਸੂਰਵਾਰ ਲੋਕਾਂ `ਤੇ ਕਾਰਵਾਈ ਹੋਵੇਗੀ।ਚਾਹੇ ਉਹ ਕੋਈ ਵੀ ਹੋਣ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ 7 ਅਕਤੂਬਰ ਦੀ ਲੰਬੀ ਰੈਲੀ ਦੀਆਂ ਤਿਆਰੀਆਂ ਸਬੰਧੀ ਮਾਨਸਾ ਵਿਖੇ ਰੱਖੀ ਇੱਕ ਵਰਕਰਾਂ ਦੀ ਮੀਟਿੰਗ ਦੌਰਾਨ ਕੀਤਾ।ਸਿੰਗਲਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ 7 ਅਕਤੂਬਰ ਨੂੰ ਲੰਬੀ ਵਿਚ ਹੋਣ ਵਾਲੀ ਰੈਲੀ ਇਤਹਾਸਕ ਹੋਵੇਗੀ ਅਤੇ ਇਸ ਰੈਲੀ ਵਿਚ ਵਰਕਰ ਪੂਰੇ ਜੋਸ਼ ਨਾਲ ਭਾਗ ਲੈਣ।ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਮਾਨਸਾ ਜਿਲੇ ਵਿੱਚ 175 ਕਰੋੜ ਦੀ ਲਾਗਤ ਨਾਲ 25 ਸੜਕਾਂ ਨੂੰ ਨਵੇਂ ਸਿਰਿਓਂ ਬਣਾਉਣ ਲਈ ਜਲਦੀ ਕੰਮ ਚਾਲੂ ਹੋਵੇਗਾ।

Check Also

ਮਿਉਂਸਿਪਲ ਕਾਰਪੋਰੇਸ਼ਨ ਵਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ ਗੈਰ-ਕਾਨੂੰਨੀ ਸੰਡੇ ਬਜ਼ਾਰ ਖਿਲਾਫ਼ ਕਾਰਵਾਈ

ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ) – ਮਿਉਂਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ …

Leave a Reply