ਭੀਖੀ/ਮਾਨਸਾ, 1 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਬੇਅਬਦੀ ਮਾਮਲਿਆਂ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ `ਤੇ ਕਾਰਵਾਈ ਕਰਨ ਲਈ ਸਰਕਾਰ ਵਲੋਂ ਉੱਚ ਅਧਿਕਾਰੀਆਂ ਦੀ ਅਗਵਾਈ ਵਾਲੀ ਸਿਟ ਦਾ ਗਠਨ ਛੇਤੀ ਹੋਣ ਤੋਂ ਬਾਅਦ ਇਸ ਮਾਮਲੇ ਦੇ ਕਸੂਰਵਾਰ ਲੋਕਾਂ `ਤੇ ਕਾਰਵਾਈ ਹੋਵੇਗੀ।ਚਾਹੇ ਉਹ ਕੋਈ ਵੀ ਹੋਣ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ 7 ਅਕਤੂਬਰ ਦੀ ਲੰਬੀ ਰੈਲੀ ਦੀਆਂ ਤਿਆਰੀਆਂ ਸਬੰਧੀ ਮਾਨਸਾ ਵਿਖੇ ਰੱਖੀ ਇੱਕ ਵਰਕਰਾਂ ਦੀ ਮੀਟਿੰਗ ਦੌਰਾਨ ਕੀਤਾ।ਸਿੰਗਲਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ 7 ਅਕਤੂਬਰ ਨੂੰ ਲੰਬੀ ਵਿਚ ਹੋਣ ਵਾਲੀ ਰੈਲੀ ਇਤਹਾਸਕ ਹੋਵੇਗੀ ਅਤੇ ਇਸ ਰੈਲੀ ਵਿਚ ਵਰਕਰ ਪੂਰੇ ਜੋਸ਼ ਨਾਲ ਭਾਗ ਲੈਣ।ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਮਾਨਸਾ ਜਿਲੇ ਵਿੱਚ 175 ਕਰੋੜ ਦੀ ਲਾਗਤ ਨਾਲ 25 ਸੜਕਾਂ ਨੂੰ ਨਵੇਂ ਸਿਰਿਓਂ ਬਣਾਉਣ ਲਈ ਜਲਦੀ ਕੰਮ ਚਾਲੂ ਹੋਵੇਗਾ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …