ਅੰਮ੍ਰਿਤਸਰ, 3 ਅਕਤਬੂਰ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਭਾਰਤੀ ਇੰਟਰਪ੍ਰਾਈਜਿਜ਼ ਦੀ ਸ਼ਾਖਾ ਭਾਰਤੀ ਫਾਉਂਡੇਸਨ ਵਲੋਂ ਸਤਿਆ ਭਾਰਤੀ ਅਭਿਆਨ ਅਧੀਨ ਜਿਲਾ ਪ੍ਰਸ਼ਾਸਨ ਅਮ੍ਰਿਤਸਰ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸਹਿਯੋਗ ਨਾਲ `ਸਾਡੀ ਅਮਾਨਤ` ਮੁਕਾਬਲੇ ਅਧੀਨ ਸੈਲ਼ਫੀ ਵਿਦ ਟਾਇਲਟ ਦੀਆਂ ਐਂਟਰੀਆਂ ਮੰਗਵਾਈਆਂ ਗਈਆਂ।ਇਸ ਮੁਕਾਬਲੇ ਦਾ ਮੁੱਖ ਮੰਤਵ ਪਿੰਡ ਵਾਸੀਆਂ ਨੰੂ ਆਪਣੇ ਘਰੇਲੂ ਪਖਾਨਿਆਂ ਨੰੂ ਸਾਫ ਸੁਥਰਾ ਰੱਖਣਾ ਅਤੇ ਇਹਨਾ ਨੰੂ ਸੁਚੱਜੇ ਢੰਗ ਨਾਲ ਵਰਤਣ ਸੰਬਧੀ ਉਤਸ਼ਾਹਿਤ ਕਰਨਾ ਸੀ।
ਪਿੰਡ ਵਾਸੀਆਂ ਵਲੋਂ ਇਸ ਮੁਕਾਬਲੇ ਵਿੱਚ ਭਾਗ ਲੈਣ ਲਈ ਆਪਣੇ ਘਰੇਲੂ ਪਖਾਨੇ ਦੀ ਸੈਲਫੀ ਖਿੱਚ ਕੇ ਭਾਰਤੀ ਫਾਊਂਡੇਸ਼ਨ ਨੰੂ ਐਂਟਰੀਆਂ ਭੇਜੀਆਂ ਗਈਆਂ।ਇਹਨਾਂ ਐਂਟਰੀਆਂ ਵਿੱਚੋਂ ਸਭ ਤੋਂ ਸਾਫ ਸੁਥਰੇ ਪੰਜ ਪਖਾਨਿਆਂ ਦੇ ਘਰਾਂ ਦੇ ਮਾਲਿਕਾਂ ਨੰੂ ਸਤਿਆ ਭਾਰਤੀ ਸੀਨੀਅਰ ਸਕੈ: ਸਕੂਲ ਪਿੰਡ ਫੱਤੂ ਬੀਲਾ ਜਿਲਾ ਅਮਿ੍ਰਤਸਰ ਵਿਖੇ ਇਕ ਵਿਸ਼ੇਸ਼ ਪ੍ਰੋਗਰਾਮ ਤਹਿਤ ਸਨਮਾਨਿਤ ਕੀਤਾ ਗਿਆ।
ਇਸ ਮੋਕੇ ਯਾਦਵਿੰਦਰ ਸਿੰਘ ਢਿਲੋਂ ਨਿਗਰਾਨ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਹਲਕਾ ਅਮਿ੍ਰਤਸਰ ਵਲੋ ਮੁਕਾਬਲੇ ਦੇ ਜੇਤੂਆਂ ਨੰੂ ਵਧਾਈ ਦਿੰਦੇ ਹੋਏ ਸਕੂਲ ਦੇ ਬਚਿਆਂ ਅਤੇ ਸਮੂਹ ਭਾਈਚਾਰੇ ਨੰੂ ਸੰਬੋਧਨ ਕਰਦੇ ਹੋਏ ਆਪਣੇ ਆਲੇ ਦੁਆਲੇ ਨੰੂ ਸਾਫ ਸੁਥਰਾ ਰੱਖਣ ਸੰਬਧੀ ਅਤੇ ਚੰਗੇ ਰਹਿਣ ਸਹਿਣ ਸੰਬਧੀ ਪ੍ਰੇਰਿਤ ਕੀਤਾ ਗਿਆ।
ਨਿਗਰਾਨ ਇੰਜੀ: ਨੇ ਦੱਸਿਆ ਕਿ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਜਿੰਨਾ ਵਲੋਂ ਆਪਣੇ ਪਹਿਲੇ ਕਾਰਜਕਾਲ ਸਮੇਂ ਆਪਣੇ ਅਣਥੱਕ ਯਤਨਾਂ ਸਦਕਾ ਬਤੋਰ ਡਿਪਟੀ ਕਮਿਸ਼ਨਰ ਜਿਲਾ ਫਤਿਹਗੜ ਸਾਹਿਬ ਨੰੂ ਪੰਜਾਬ ਦੇ ਪਹਿਲੇ ਖੁੱਲੇ ਵਿੱਚ ਸ਼ੋਚ ਮੁਕਤ ਜਿਲੇ ਹੋਣ ਦਾ ਮਾਣ ਪ੍ਰਾਪਤ ਕਰਨ ਵਿੱਚ ਵੱਡਾ ਯੋਗਦਾਨ ਦਿੱਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਪਖਾਨੇ ਦੀ ਉਸਾਰੀ ਸਵੱਛਤਾ ਵੱਲ ਪਹਿਲਾ ਕਦਮ ਹੈ ਅਤੇ ਇਸ ਉਪਰੰਤ ਇਸ ਦੀ ਸਫਾਈ ਅਤੇ ਸੁਚੱਜੀ ਸਾਂਭ ਸੰਭਾਲ ਕਰਨ ਨਾਲ ਸਮਾਜ ਵਿੱਚ ਸਾਫ ਸਫਾਈ ਪ੍ਰਤੀ ਇਕ ਬਹੁਤ ਵੱਡਾ ਬਦਲਾਅ ਲਿਆਂਦਾ ਜਾ ਸਕਦਾ ਹੈ।ਇਸ ਆਦਤ ਨੰੂ ਅਪਨਾਉਣ ਹਿੱਤ “ਸਾਡੀ ਅਮਾਨਤ‘ ਮੁਕਾਬਲੇ ਦਾ ਆਯੋਜਨ ਕੀਤਾ ਗਿਆ।ਉਹਨਾਂ ਵਲੋਂ ਸਾਰੇ ਜੇਤੂਆਂ ਅਤੇ ਸਮੂਹ ਭਾਈਚਾਰੇ ਨੰੂ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਤੇ ਵਧਾਈ ਦਿੱਤੀ।
ਭਾਰਤੀ ਫਾਊਂਡੇਸਨ ਦੇ ਮੁਖੀ ਅਤੁਲ ਬਖਸ਼ੀ ਵਲੋਂ ਦਸਿਆ ਗਿਆ ਕਿ ਭਾਰਤੀ ਫਾਉਂਡੇਸਨ ਦੀ ਸ਼ੁਰੂਆਤ ਸਨ 2000 ਵਿੱਚ ਕੀਤੀ ਗਈ।ਇਸ ਦਾ ਮੁੱਖ ਸਕਸਦ ਆਮ ਅਤੇ ਗਰੀਬ ਬਚਿਆਂ ਅਤੇ ਨੋਜਵਾਨਾ ਨੰੂ ਆਪਣੀ ਸਮਰੱਥਾ ਦੀ ਪਛਾਣ ਕਰਵਾਉਣਾ ਸੀ।ਇਹ ਸੰਸਥਾ ਵਲੋਂ ਮੁੱਖ ਤੋਰ ਤੇ ਸਿਖਿਆ ਦੇ ਖੇਤਰ ਵਿੱਚ ਪ੍ਰਾਇਮਰੀ, ਐਲੀਮੈਂਟਰੀ, ਸੀਨੀਅਰ ਸਕੈਂਡਰੀ ਅਤੇ ਉਚੇਰੀ ਸਿਖਿਆ ਨੰੂ ਲਾਗੂ ਕੀਤਾ ਗਿਆ ਅਤੇ ਹੁਣ ਇਸ ਵਲੋਂ ਸਫਾਈ ਦੇ ਖੇਤਰ ਵਿੱਚ ਵੱਡੀ ਸ਼ੁਰੂਆਤ ਕੀਤੀ ਗਈ ਹੈ।ਉਹਨਾ ਦੱਸਿਆ ਕਿ ਭਾਰਤੀ ਫਾਉਂਡੇਸ਼ਨ ਵਲੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨਾਲ ਅਮਿ੍ਰਤਸਰ ਜਿਲੇ ਦੇ ਪੇਂਡੂ ਖੇਤਰਾਂ ਵਿੱਚ 20000 ਪਖਾਨਿਆਂ ਦੀ ਉਸਾਰੀ ਦਾ ਕਰਾਰ ਕੀਤਾ ਗਿਆ ਹੈ ਅਤੇ ਅੱਜ ਤੱਕ ਸੰਸਥਾ ਵਲੋਂ 8 ਕਰੋੜ ਰੁਪੈ ਦੇ ਯੋਗਦਾਨ ਨਾਲ 12000 ਤੋਂ ਵੱਧ ਪਖਾਨਿਆਂ ਦੀ ਉਸਾਰੀ ਜੋ ਕਿ ਵੱਖ ਵੱਖ ਸਟੇਜਾਂ ਉਪਰ ਕਰਵਾਈ ਜਾ ਰਹੀ ਹੈ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media