ਅੰਮ੍ਰਿਤਸਰ, 3 ਅਕਤਬੂਰ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਹਾੜੀ ਦੀਆ ਫਸਲਾਂ ਦੀ ਤਕਨੀਕੀ ਜਾਣਕਾਰੀ ਦੇਣ ਲਈ ਖੇਤੀਬਾੜੀ ਵਿਭਾਗ ਅੰਮਿ੍ਰਤਸਰ ਵਲੋਂ ਦਾਣਾ ਮੰਡੀ, ਖਿਆਲਾ ਖੁਰਦ, ਰਾਮ ਤੀਰਥ ਰੋਡ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਅਤੇ ਖੇਤੀ ਪ੍ਰਦਰਸ਼ਨੀ ਲਾਈ ਗਈ।ਜਿਸ ਵਿਚ ਵੱਡੀ ਗਿਣਤੀ `ਚ ਕਿਸਾਨਾਂ ਨੇ ਭਾਗ ਲਿਆ।
ਜਸਬੀਰ ਸਿੰਘ ਬੈਂਸ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਉਨਾਂ ਖੇਤੀ ਨਾਲ ਸਬੰਧਤ ਸਕੀਮਾਂ ਅਤੇ ਹਾੜੀ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ ਬੈਂਸ ਨੇ ਕਿਹਾ ਆਉਦੇ ਸੀਜਨ ਲਈ ਖਾਦ ਬੀਜ ਦਵਾਈਆ ਦੇ ਪ੍ਰਬੰਧ ਕਰ ਲਏ ਗਏ ਹਨ।ਉਨ੍ਹਾਂ ਕਿਹਾ ਕਿ ਰਹਿੰਦ ਖੂੰਹਦ ਨੂੰ ਸਾੜਣ ਨਾਲ ਧਰਤੀ ਦੀ ਉਪਜਾਊ ਸ਼ਕਤੀ ਘੱਟਦੀ ਹੈ।ਬੈਂਸ ਨੇ ਕਿਹਾ ਕਿ ਖੇਤੀ ਵਿੱਚ ਆਈ ਖੜੋਤ ਨੂੰ ਤੋੜਨ ਲਈ ਹਰ ਫਸਲ ਦੇ ਬੀਜ ਨੂੰ ਸੋਧ ਕੇ ਬੀਜਿਆ ਜਾਵੇ ਤਾਂਜੋ ਬੀਮਾਰੀਆਂ ਅਤੇ ਕੀੜਿਆਂ ਦੇ ਹਮਲੇ ਤੋਂ ਫਸਲਾਂ ਨੂੰ ਸੁਰਖਿਅਤ ਰਖਿਆ ਜਾ ਸਕੇ। ਇਸ ਨਾਲ ਕਿਸਾਨਾਂ ਦੇ ਖੇਤੀ ਖਰਚੇ ਵੀ ਘੱਟਦੇ ਹਨ ਅਤੇ ਵਾਤਾਵਰਣ ਵੀ ਦੁਸ਼ਿਤ ਹੋਣ ਤੋਂ ਬਚਦਾ ਹੈ ।
ਡਾਇਰੈਕਟਰ ਖੇਤੀਬਾੜੀ ਨੇ ਕਿਹਾ ਕਿ ਕੰਬਾਈਨ ਨਾਲ ਕੱਟੇ ਝੋਨੇਂ ਵਾਲੇ ਖੇਤਾਂ ਵਿੱਚ ਹੈਪੀਸੀਡਰ ਮਸ਼ੀਨ ਨਾਲ ਕਣਕ ਦੀ ਸਿੱਧੀ ਬਿਜਾਈ ਕਰਨ `ਤੇ ਜ਼ੋਰ ਦਿੱਤਾ।ਉਨਾਂ ਕਿਸਾਨਾਂ ਨੂੰ ਕਿਹਾ ਕਿ ਹੈਪੀਸੀਡਰ ਮਸ਼ੀਨ ਨਾਲ ਪਰਾਲੀ ਨੂੰ ਅੱਗ ਲਗਾਉਣ ਦੀ ਲੋੜ ਨਹੀ ਪੈਂਦੀ ਅਤੇ ਇਸ ਤਕਨੀਕ ਨਾਲ ਕਣਕ ਦਾ 2 ਕੁਇੰਟਲ ਝਾੜ ਵੀ ਵੱਧ ਨਿਕਲਦਾ ਹੈ । ਉਨਾਂ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਣ ਦੀ ਅਪੀਲ ਵੀ ਕੀਤੀ।ਉਨਾਂ ਫਸਲੀ ਵਿਭਿੰਨਤਾ ਤਹਿਤ ਜਿਲੇ ਵਿੱਚ ਨਵੀਂਆਂ ਫਸਲਾਂ ਜਿਵੇਂ ਕਿ ਕੇਲੇ ਦੀ ਕਾਸ਼ਤ, ਪਪੀਤੇ ਦੀ ਖੇਤੀ ਦੇ ਕੀਤੇ ਸਫਲ ਤਜ਼ਰਬਿਆਂ ਨੂੰ ਕਿਸਾਨਾਂ ਵੱਲੋਂ ਅਪਨਾਉਣ ਤੇ ਜ਼ੋਰ ਦਿੱਤਾ ।
ਦਿਲਰਾਜ ਸਿੰਘ ਸਰਕਾਰੀਆ ਜਿਲਾ ਪ੍ਰੀਸ਼ਦ ਮੈਬਰ ਵਲੋੰ ਇਸ ਕੈਂਪ ਵਿੱਚ ਆਏ ਕਿਸਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਕਿਸਾਨਾਂ ਨੂੰ ਲਾਭ ਭਰਪੂਰ ਜਾਣਕਾਰੀ ਦਿੰਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣੀ ਆਮਦਨ ਦੇ ਤਰੀਕੇ ਵਧਾਉਣ ਦੀ ਲੋੜ ਹੈ ਤਾਂ ਜੋ ਖੇਤੀ ਤੇ ਨਿਰਭਰਤਾ ਘੱਟ ਕੀਤੀ ਜਾ ਸਕੇ। ਡਾ. ਦਲਬੀਰ ਸਿੰਘ ਛੀਨਾ ਮੁੱਖ ਖੇਤੀਬਾੜੀ ਅਫਸਰ ਅੰਮਿ੍ਰਤਸਰ ਨੇ ਆਏ ਹੋਏ ਮੁੱਖ ਮਹਿਮਾਨ ਅਤੇ ਕਿਸਾਨਾਂ ਨੂੰ `ਜੀ ਆਇਆ` ਆਖਿਆ ਅਤੇ ਜਿਲੇ ਵਿੱਚ ਚੱਲ ਰਹੀਆਂ ਵੱਖ ਵੱਖ ਸਕੀਮਾਂ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਜਿਲੇ ਵਿੱਚ 1.88 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਹੋਣ ਦਾ ਅਨੁਮਾਨ ਹੈ । ਜਿਸ ਵਿੱਚੋਂ 9.40 ਲੱਖ ਟਨ ਕਣਕ ਦੀ ਉਪਜ ਹੋਣ ਦੀ ਆਸ ਹੈ।ਇਸ ਕੈਂਪ ਨੂੰ ਕਸ਼ਮੀਰ ਸਿੰਘ ਖਿਆਲਾ ਅਤੇ ਗੁਰਦੇਵ ਸਿੰਘ ਜਿਲ੍ਹਾ ਪ੍ਰੀਸ਼ਦ ਮੈਂਬਰ ਨੇ ਵੀ ਸੰਬੋਧਨ ਕੀਤਾ।
ਇਸ ਕਿਸਾਨ ਮੇਲੇ ਵਿੱਚ ਖੇਤੀਬਾੜੀ, ਬਾਗਬਾਨੀ, ਪਸ਼ੂ ਪਾਲਣ, ਮਛੀਪਾਲਣ, ਡੇਅਰੀ, ਭੂਮੀ ਰਖਿਆ, ਜੰਗਲਾਤ ਅਤੇ ਪੀ.ਏ.ਯੂ, ਅਤੇ, ਖਾਦ,ਬੀਜ, ਦਵਾਈਆਂ, ਨਵੀਨਤਮ ਖੇਤੀ ਮਸ਼ੀਨਰੀ ਅਤੇ ਸੈਲਫ ਗਰੁਪਾਂ ਵਲੋਂ ਤਿਆਰ ਖੇਤੀ ਉਤਪਾਦਾਂ ਦੀਆਂਂ ਪ੍ਰਦਰਸ਼ਨੀਆਂ ਵੀ ਲਗਾਈਆਂ।ਡਾ. ਭੁਪਿੰਦਰ ਸਿੰਘ ਢਿਲੋਂ ਡਿਪਟੀ ਡਾਇਰੈਕਟਰ ਕੇ.ਵੀ.ਕੇ, ਡਾ. ਨਰਿੰਦਰ ਪਾਲ ਸਿੰਘ ਇੰਚਾਰਜ ਕਿਸਾਨ ਸਲਾਹਕਾਰ ਕੇਂਦਰ ਅੰਮਿ੍ਰਤਸਰ, ਪਰਵਿੰਦਰ ਸਿੰਘ ਤੁੰਗ, ਡਾ. ਸੁਖਜਿੰਦਰ ਜੀਤ ਸਿੰਘ, ਗੁਰਿੰਦਰਜੀਤ ਸਿੰਘ, ਨਾਜਰ ਸਿੰਘ ਸਹਾਇਕ ਮੰਡੀਕਰਣ ਅਫਸਰ ਨੇ ਕਿਸਾਨਾਂ ਨੂੰ ਵਖ ਵੱਖ ਵਿਸ਼ਿਆ `ਤੇ ਭਰਪੂਰ ਜਾਣਕਾਰੀ ਦਿੱਤੀ।
ਇਸ ਮੌਕੇ, ਖੇਤੀਬਾੜੀ ਅਫਸਰ ਰਣਜੋਤ ਸਿੰਘ, ਮਸਤਿੰਦਰ ਸਿੰਘ, ਤਜਿੰਦਰ ਸਿੰਘ, ਸਤਬੀਰ ਸਿੰਘ, ਰਮਿੰਦਰ ਸਿੰਘ, ਪ੍ਰਿਤਪਾਲ ਸਿੰਘ, ਹਰਸ਼ਰਨਜੀਤ ਸਿੰਘ, ਅਵਤਾਰ ਸਿੰਘ ਚਰੰਜੀਵ ਲਾਲ, ਗੁਰਦੇਵ ਸਿੰਘ ਸਹਾਇਕ ਗੰਨਾ ਵਿਕਾਸ ਅਫਸਰ,ਮਨਦੀਪ ਕੁਮਾਰ ਪੁਜਾਰਾ ਪੀ.ਡੀ ਆਤਮਾ, ਖੇਤੀਬਾੜੀ ਵਿਕਾਸ ਅਫਸਰ ਸੁਖਚੈਨ ਸਿੰਘ ਗੰਡੀਵਿੰਡ, ਗੁਰਿੰਦਰਜੀਤ ਸਿੰਘ, ਸੁਖਮਿੰਦਰ ਸਿੰਘ ,ਬਲਵਿੰਦਰ ਸਿੰਘ, ਸਤਵਿੰਦਰ ਸਿੰਘ,ੁ ਸੁਖਰਾਜ ਸਿੰਘ ,ਭੁਪਿੰਦਰ ਸਿੰਘ, ਸਤਨਾਮ ਸਿੰਘ, ਗੁਰਵਿੰਦਰ ਸਿੰਘ, ਸਤਬੀਰ ਸਿੰਘ ਸੰਧੂ, ਹਰਦੀਪ ਕੌਰ,ਖੇਤੀ ਵਿਸ਼ਥਾਰ ਅਫਸਰ ਪ੍ਰਭਦੀਪ ਸਿੰਘ, ਜਸਪਾਲ ਸਿੰਘ, ਹਰਨੇਕ ਸਿੰਘ ਡੀ ਪੀ ਡੀ ਅਤਾਮਾਅਤੇ ਸਮੂੰਹ ਸਟਾਫ ਖੇਤੀਬਾੜੀ ਵਿਭਾਗ ਅਤੇ ਇਲਾਕੇ ਦੇ ਵਡੀ ਗਿਣਤੀ ਵਿਚ ਕਿਸਾਨ ਹਾਜਰ ਸਨ। ਮਸਤਿੰਦਰ ਸਿੰਘ ਵਿਸ਼ਾ ਵਸਤੂ ਮਾਹਿਰ (ਫਾਰਮ ਮੰੇਨੇਜਮੈਂਟ) ਅਤੇ ਸਤਵਿੰਦਰ ਸਿੰਘ ਵਲੋਂ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਗਈ।ਵੱਖ-ਵੱਖ ਖੇਤੀਬਾੜੀ ਕਾਲਜਾਂ ਦੇ ਵਿਦਿਆਰਥੀਆਂ ਨੇ ਵਿਸ਼ੇਸ ਦਿਲਚਸਪੀ ਲਈ।ਇਸ ਮੌਕੇ ਉਦਮੀ ਕਿਸਾਨਾਂ ਅਤੇ ਵਿਭਾਗ ਦੇ ਅਧਿਕਾਰੀਆਂ ਖੇਤੀਬਾੜੀ ਵਿਕਾਸ ਅਫਸਰ ਸੁਖਚੈਨ ਸਿੰਘ ਗੰਡੀਵਿੰਡ, ਸੁਖਮਿੰਦਰ ਸਿੰਘ, ਬਲਵਿੰਦਰ ਸਿੰਘ, ਅਮਰਜੀਤ ਸਿੰਘ ਅਤੇ ਹੋਰ ਕਰਮਚਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।
Check Also
ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ
ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …
Punjab Post Daily Online Newspaper & Print Media