ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ ਸੱਗੂ)- ਗੁਰੂ ਤੇਗ ਬਹਾਦੂਰ ਕਾਲਜ ਫਾਰ ਵੂਮੈਨ ਹਵੇਲੀ ਰਾਮਗੜੀਆ ਨਜਦੀਕ ਸ਼੍ਰੀ ਹਰਿੰਮੰਦਰ ਸਾਹਿਬ ਵਿਖੇ ਪ੍ਰਿੰਸੀਪਲ ਨਾਨਕ ਸਿੰਘ ਦੀ ਅਗਵਾਈ ਵਿੱਚ ਅਹਿਮ ਪ੍ਰੋਗਰਾਮ ਕੀਤਾ ਗਿਆ, ਜਿਸ ਵਿੱਚ ਮੁੱਖ ਮਹਿਮਾਨ ਲੋਕਲ ਬਾਡੀਜ਼ ਮੰਤਰੀ ਅਨਿਲ ਜੋਸ਼ੀ, ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਸੈਕਟਰੀ ਤਰੂਣ ਚੂਗ, ਕੌਂਸਲਰ ਜਰਨੈਲ ਸਿੰਘ ਢੋਟ ਅਤੇ ਵਾਰਡ ਨੰ. 23 ਦੀ ਕੌਂਸਲਰ ਦੇ ਪਤੀ ਲਵਿੰਦਰ ਬੰਟੀ ਊਚੇਚੇ ਤੋਰ ਤੇ ਪਹੁੰਚੇ, ਜਿੰਨਾਂ ਦਾ ਪ੍ਰਿੰਸੀਪਲ ਨਾਨਕ ਸਿੰਘ ਨੇ ਸਵਾਗਤ ਕੀਤਾ।ਇਸ ਮੌਕੇ ਸ੍ਰੀ ਜੋਸ਼ੀ ਨੇ ਗੁਰੂ ਤੇਗ ਬਹਾਦੂਰ ਕਾਲਜ ਫਾਰ ਵੂਮੈਨ ਵਿੱਚ ਨਵੇਂ ਬਣੇ ਸਿਹਤ ਕਲੱਬ ਦਾ ਰੀਬਨ ਕੱਟ ਕੇ ਉਦਘਾਟਨ ਕੀਤਾ।ਕਾਲਜ ਦੇ ਬੱਚਿਆ ਨੇ ਸ਼ਬਦਾਂ ਦਾ ਗੂਣਗਾਣ ਕਰਕੇ ਪ੍ਰੋਗਰਾਮ ਦੀ ਸ਼ੁਰਆਤ ਕੀਤੀ।ਆਪਣੇ ਸੰਬੋਧਂ ਵਿੱਚ ਸ੍ਰੀ ਅਨਿਲ ਜੋਸ਼ੀ ਨੇ ਕਿਹਾ ਕਿ ਧੀਆਂ ਸਾਡੇ ਦੇਸ਼ ਦਾ ਭੱਵਿਖ ਹਨ ਅਤੇ ਗੁਰੂ ਤੇਗ ਬਹਾਦੂਰ ਕਾਲਜ ਫਾਰ ਵੂਮੈਨ ਦੇ ਪ੍ਰਿੰਸੀਪਲ ਨਾਨਕ ਸਿੰਘ ਧੀਆਂ ਨੂੰ ਬਹੂਤ ਵੀ ਵਧੀਆ ਸਿਖਿਆ ਪ੍ਰਧਾਨ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਜਦੋਂ ਵੀ ਮੈਂ ਕਾਲਜ ਵਿੱਚ ਆਊਂਦਾ ਹਾਂ ਮੇਰੇ ਮਨ ਨੂੰ ਬੜੀ ਹੀ ਖੂਸ਼ੀ ਹੁੰਦੀ ਹੈ, ਕਿ ਇਥੇ ਪੜਦੀਆਂ ਧੀਆਂ ਬੜੀ ਹੀ ਮਹਿਨਤ ਕਰਕੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰ ਰਹੀਆਂ ਹਨ।ਇਸ ਦੌਰਾਨ ਪ੍ਰਿੰਸੀਪਲ ਨਾਨਕ ਸਿੰਘ ਨੇ ਆਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਅਤੇ ਸਿਰੋਪੇ ਪਾ ਕੇ ਸਨਮਾਨਿਤ ਕੀਤਾ।ਇਸ ਮੌਕੇ ਮਾਧਵ ਸ਼ਰਮਾ, ਪੀ. ਏ ਰਾਕੇਸ਼ ਮਿੰਟੂ, ਰਾਜਾ ਬੇਦੀ ਅਤੇ ਕਾਲਜ ਦੀਆਂ ਵਿਧਿਆਰਥੀਆਂ ਹਾਜਰ ਸਨ।
Punjab Post Daily Online Newspaper & Print Media