ਅੰਮ੍ਰਿਤਸਰ, 23 ਅਗਸਤ (ਪੰਜਾਬ ਪੋਸਟ ਬਿਊਰੋ) – ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਸz. ਕਰਨੈਲ ਸਿੰਘ ਪੀਰ ਮੁਹੰਮਦ ਅਤੇ ਦਿੱਲੀ 1984 ਫ਼ਿਲਮ ਦੇ ਡਾਇਰੈਕਟਰ ਸ੍ਰੀ ਅਸ਼ੋਕ ਗੁੱਪਤਾ ਅੱਜ ਇੰਗਲੈਂਡ ਲਈ ਰਵਾਨਾ ਹੋ ਗਏ। ਉਹ ਇੰਗਲੈਂਡ ਵਿੱਚ ਸੈਂਸਰ ਬੋਰਡ ਵੱਲੋਂ ਬੈਨ ਕੀਤੀ ਫ਼ਿਲਮ ਦਿੱਲੀ 1984 ਨੂੰ 12 ਸਤੰਬਰ ਨੂੰ ਰਲੀਜ ਕਰਨਗੇ। ਇਹ ਫ਼ਿਲਮ ਇੰਗਲੈਂਡ, ਅਮਰੀਕਾ, ਕਨੈਡਾ, ਅਸਟਰੇਲੀਆ ਅਤੇ ਕਈ ਹੋਰ ਦੇਸ਼ਾ ਵਿੱਚ ਰਲੀਜ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦੱੇ ਹੋਏ ਆਈ.ਐਸ.ਓ. ਦੇ ਜਿਲ੍ਹਾ ਪ੍ਰਧਾਨ ਤੇ ਮੈਂਬਰ ਜੇਲ੍ਹ ਵਿਭਾਗ ਕੰਵਰਬੀਰ ਸਿੰਘ (ਅੰਮ੍ਰਿਤਸਰ) ਨੇ ਦੱਸਿਆ ਕਿ ਫ਼ੈਡਰੈਸ਼ਨ ਪ੍ਰਧਾਨ 31 ਅਗਸਤ ਨੂੰ ਪੰਜਾਬ ਰੇਡੀਉ ਲੰਡਨ ਦੇ 14ਵੇ ਸਲਾਨਾ ਵਰੇਗੰਢ ਪ੍ਰੋਗਰਾਮ ਵਿੱਚ ਸ਼ਾਮਿਲ ਹੋਣਗੇ। ਇਸ ਤੋਂ ਇਲਾਵਾ ਉਹ 13 ਸਤੰਬਰ ਨੂੰ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੀ 69ਵੀਂ ਵਰੇਗੰਢ ਮੌਕੇ ਇਕ ਸੈਮੀਨਾਰ ਵੀ ਕਰਨਗੇ ਜਿਸ ਬਾਰੇ ਉਹਨਾਂ ਨੇ ਸੋਮਵਾਰ ਨੂੰ ਡਰਬੀ ਵਿੱਚ ਮੀਟਿੰਗ ਰੱਖੀ ਹੈ। ਇਸ ਮੀਟਿੰਗ ਵਿੱਚ ਸਾਰੇ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ। ਪੀਰ ਮੁਹੰਮਦ ਵਿਸ਼ਵ ਦੇ ਸ਼ਹੀਦਾਂ ਦੀ ਯਾਦ ਵਿੱਚ ਲੰਡਨ ਵਿੱਚ ਲੱਗੀ ਪ੍ਰਦਰਸ਼ਨੀ ਦੇਖਣ ਵੀ ਜਾਣਗੇ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …