Tuesday, November 24, 2026

ਫ਼ਿਲਮ `ਕਿਸਮਤ` ਨੂੰ ਵੱਡਾ ਹੁੰਗਾਰਾ ਦੇਣ `ਤੇ ਦਰਸ਼ਕਾਂ ਦਾ ਸਦਾ ਰਿਣੀ ਰਹਾਂਗਾ – ਜਗਦੀਪ ਸਿੱਧੂ

PPN0710201804ਚੰਡੀਗੜ੍ਹ, 6 ਅਕਤੂਬਰ (ਪੰਜਾਬ ਪੋਸਟ- ਹਰਜਿੰਦਰ ਸਿੰਘ)- ਪ੍ਰਸਿੱਧ ਲੇਖਕ ਜਗਦੀਪ ਸਿੱਧੂ ਦੀ ਬਤੌਰ ਨਿਰਦੇਸ਼ਕ ਪਹਿਲੀ ਫ਼ਿਲਮ `ਕਿਸਮਤ` ਲੰਘੇ ਮਹੀਨੇ 21 ਸਤੰਬਰ ਨੂੰ ਰਿਲੀਜ਼ ਹੋਈ ਫ਼ਿਲਮ ਨੇ ਕਾਮਯਾਬੀ ਦੇ ਨਵੇਂ ਰਿਕਾਰਡ ਸਥਾਪਤ ਕੀਤੇ ਹਨ।ਫ਼ਿਲਮ ਨੂੰ ਮਿਲੀ ਵੱਡੀ ਸਫਲਤਾ ਲਈ ਜਗਦੀਪ ਸਿੱਧੂ ਨੇ ਦੁਨੀਆਂ ਭਰ `ਚ ਵਸਦੇ ਪੰਜਾਬੀ ਦਰਸ਼ਕਾਂ ਦਾ ਸ਼ੁਕਰੀਆ ਅਦਾ ਕਰਦਿਆਂ ਕਿਹਾ ਕਿ ਉਨ੍ਹਾਂ ਜਿਹੜੀ ਸੋਚ ਲੈ ਕੇ ਫ਼ਿਲਮ ਬਣਾਈ ਸੀ, ਉਸ ਨੂੰ ਦਰਸ਼ਕਾਂ ਨੇ ਪਸੰਦ ਕੀਤਾ ਹੈ। ਜ਼ਿਕਰਯੋਗ ਹੈ ਕਿ `ਕਿਸਮਤ` ਫ਼ਿਲਮ ਤੀਜੇ ਹਫ਼ਤੇ `ਚ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ।ਸੁੱਚੀਆਂ ਮੁਹੱਬਤਾਂ ਦੀ ਬਾਤ ਪਾਉਂਦੀ ਇਹ ਇੱਕ ਰੁਮਾਂਟਿਕ, ਭਾਵਨਾਤਮਿਕ ਅਤੇ ਪਰਿਵਾਰਕ ਮਰਿਯਾਦਾ ਵਾਲੀ ਫ਼ਿਲਮ ਹੈ ਜੋ ਮੁਹੱਬਤ, ਵਿਛੋੜੇ `ਤੇ ਤਾਂਘ ਦੀ ਬਾਤ ਪਾਉਂਦੀ ਉਸ ਪੜਾਅ `ਤੇ ਪਹੁੰਚ ਜਾਂਦੀ ਹੈ, ਜਿੱਥੇ ਮੱਲੋ-ਜ਼ੋਰੀ ਅੱਖਾਂ ਨਮ ਹੋ ਜਾਂਦੀਆਂ ਹਨ।ਜਗਦੀਪ ਸਿੱਧੂ ਨੇ ਦੱਸਿਆ ਕਿ ਬਤੌਰ ਲੇਖਕ ਉਨਾਂ ਦੀਆਂ ਪਹਿਲੀਆਂ ਫ਼ਿਲਮਾਂ `ਤੇ ਹੁਣ ਨਵੀਂ ਫ਼ਿਲਮ `ਕਿਸਮਤ` ਨੂੰ ਦਰਸ਼ਕਾਂ ਨੇ ਇੰਨੀ ਜ਼ਿਆਦਾ ਮੁਹੱਬਤ ਦਿੱਤੀ ਹੈ ਕਿ ਸਾਰੀ ਉਮਰ ਉਹ ਦਰਸ਼ਕਾਂ ਦਾ ਕਰਜ਼ ਨਹੀਂ ਲਾਹ ਸਕਦੇ।ਉਨ੍ਹਾਂ ਕਿਹਾ ਕਿ ਪੰਜਾਬ ਸਮੇਤ ਭਾਰਤ ਅਤੇ ਹੋਰਨਾਂ ਦੇਸ਼ਾਂ `ਚ ਵੀ ਫ਼ਿਲਮ ਦੇ ਸ਼ੋਅ ਹਾਊਸ ਫੁੱਲ ਕਰਨ ਵਾਲੇ ਦਰਸ਼ਕਾਂ ਦੇ ਉਹ ਦਿਲੋਂ ਸ਼ੁਕਰਗੁਜ਼ਾਰ ਹਨ। 

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply