ਚੰਡੀਗੜ੍ਹ, 6 ਅਕਤੂਬਰ (ਪੰਜਾਬ ਪੋਸਟ- ਹਰਜਿੰਦਰ ਸਿੰਘ)- ਪ੍ਰਸਿੱਧ ਲੇਖਕ ਜਗਦੀਪ ਸਿੱਧੂ ਦੀ ਬਤੌਰ ਨਿਰਦੇਸ਼ਕ ਪਹਿਲੀ ਫ਼ਿਲਮ `ਕਿਸਮਤ` ਲੰਘੇ ਮਹੀਨੇ 21 ਸਤੰਬਰ ਨੂੰ ਰਿਲੀਜ਼ ਹੋਈ ਫ਼ਿਲਮ ਨੇ ਕਾਮਯਾਬੀ ਦੇ ਨਵੇਂ ਰਿਕਾਰਡ ਸਥਾਪਤ ਕੀਤੇ ਹਨ।ਫ਼ਿਲਮ ਨੂੰ ਮਿਲੀ ਵੱਡੀ ਸਫਲਤਾ ਲਈ ਜਗਦੀਪ ਸਿੱਧੂ ਨੇ ਦੁਨੀਆਂ ਭਰ `ਚ ਵਸਦੇ ਪੰਜਾਬੀ ਦਰਸ਼ਕਾਂ ਦਾ ਸ਼ੁਕਰੀਆ ਅਦਾ ਕਰਦਿਆਂ ਕਿਹਾ ਕਿ ਉਨ੍ਹਾਂ ਜਿਹੜੀ ਸੋਚ ਲੈ ਕੇ ਫ਼ਿਲਮ ਬਣਾਈ ਸੀ, ਉਸ ਨੂੰ ਦਰਸ਼ਕਾਂ ਨੇ ਪਸੰਦ ਕੀਤਾ ਹੈ। ਜ਼ਿਕਰਯੋਗ ਹੈ ਕਿ `ਕਿਸਮਤ` ਫ਼ਿਲਮ ਤੀਜੇ ਹਫ਼ਤੇ `ਚ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ।ਸੁੱਚੀਆਂ ਮੁਹੱਬਤਾਂ ਦੀ ਬਾਤ ਪਾਉਂਦੀ ਇਹ ਇੱਕ ਰੁਮਾਂਟਿਕ, ਭਾਵਨਾਤਮਿਕ ਅਤੇ ਪਰਿਵਾਰਕ ਮਰਿਯਾਦਾ ਵਾਲੀ ਫ਼ਿਲਮ ਹੈ ਜੋ ਮੁਹੱਬਤ, ਵਿਛੋੜੇ `ਤੇ ਤਾਂਘ ਦੀ ਬਾਤ ਪਾਉਂਦੀ ਉਸ ਪੜਾਅ `ਤੇ ਪਹੁੰਚ ਜਾਂਦੀ ਹੈ, ਜਿੱਥੇ ਮੱਲੋ-ਜ਼ੋਰੀ ਅੱਖਾਂ ਨਮ ਹੋ ਜਾਂਦੀਆਂ ਹਨ।ਜਗਦੀਪ ਸਿੱਧੂ ਨੇ ਦੱਸਿਆ ਕਿ ਬਤੌਰ ਲੇਖਕ ਉਨਾਂ ਦੀਆਂ ਪਹਿਲੀਆਂ ਫ਼ਿਲਮਾਂ `ਤੇ ਹੁਣ ਨਵੀਂ ਫ਼ਿਲਮ `ਕਿਸਮਤ` ਨੂੰ ਦਰਸ਼ਕਾਂ ਨੇ ਇੰਨੀ ਜ਼ਿਆਦਾ ਮੁਹੱਬਤ ਦਿੱਤੀ ਹੈ ਕਿ ਸਾਰੀ ਉਮਰ ਉਹ ਦਰਸ਼ਕਾਂ ਦਾ ਕਰਜ਼ ਨਹੀਂ ਲਾਹ ਸਕਦੇ।ਉਨ੍ਹਾਂ ਕਿਹਾ ਕਿ ਪੰਜਾਬ ਸਮੇਤ ਭਾਰਤ ਅਤੇ ਹੋਰਨਾਂ ਦੇਸ਼ਾਂ `ਚ ਵੀ ਫ਼ਿਲਮ ਦੇ ਸ਼ੋਅ ਹਾਊਸ ਫੁੱਲ ਕਰਨ ਵਾਲੇ ਦਰਸ਼ਕਾਂ ਦੇ ਉਹ ਦਿਲੋਂ ਸ਼ੁਕਰਗੁਜ਼ਾਰ ਹਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਵੱਲੋਂ ਗਿਲਵਾਲੀ ਗੇਟ ਵਿਖੇ ਨਵੀਂ ਬਣੀ ਲਾਇਬ੍ਰੇਰੀ ਦਾ ਉਦਘਾਟਨ
ਅੰਮ੍ਰਿਤਸਰ, 31 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਅਧੀਨ ਆਉਂਦੇ ਇਲਾਕੇ ਗਿਲਵਾਲੀ …
Punjab Post Daily Online Newspaper & Print Media