ਆਪਣੀ ਖੇਡ ਸ਼ੈਲੀ `ਚ ਨਿਖਾਰ ਲਿਆ ਕੇ ਤੰਦਰੁਸਤ ਸਮਾਜ ਦੀ ਸਿਰਜਣਾ ਕਰਨ ਖਿਡਾਰੀ – ਔਜਲਾ
ਅੰਮਿ੍ਰਤਸਰ, 8 ਅਕਤੂਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਤ ਪੰਜਾਬ ਤਹਿਤ ਵੱਖ-ਵੱਖ ਉਮਰ ਵਰਗ ਦੇ ਲੜਕੇ-ਲੜਕੀਆਂ
ਦੇ ਬਹੁ ਖੇਡ ਮੁਕਾਬਲੇ ਅੱਜ ਤੋਂ ਸੁਰੂ ਹੋ ਗਏ। ਇਹ ਖੇਡ ਮੁਕਾਬਲੇ 28 ਅਕਤੂਬਰ ਤੱਕ ਜਾਰੀ ਰਹਿਣਗੇ।ਇਨ੍ਹਾਂ ਖੇਡਾਂ ਦਾ ਉਦਘਾਟਨ ਮੁੱਖ ਮਹਿਮਾਨ ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ ਵਲੋਂ ਕੀਤਾ ਗਿਆ।ਮੁੱਖ ਮਹਿਮਾਨ ਦਾ ਸਵਾਗਤ ਏ.ਡੀ.ਸੀ (ਜਨਰਲ) ਹਿਮਾਸ਼ੂ ਅਗਰਵਾਲ ਅਤੇ ਗੁਰਲਾਲ ਸਿੰਘ ਰਿਆੜ ਜਿਲ੍ਹਾ ਸਪੋਰਟਸ ਅਫਸਰ ਅੰਮ੍ਰਿਤਸਰ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ।
ਮੁੱਖ ਮਹਿਮਾਨ ਗੁਰਜੀਤ ਸਿੰਘ ਔਜਲਾ ਨੇ ਖਿਡਾਰੀਆਂ ਨੂੰ ਸਖਤ ਮਿਹਨਤ ਕਰਨ ਕਰ ਕੇ ਆਪਣੀ ਖੇਡ ਵਿੱਚ ਹੋਰ ਵੀ ਨਿਖਾਰ ਲਿਆਉਣ ਅਤੇ ਚੰਗਾ ਵਾਤਾਵਰਨ ਪੈਦਾ ਕਰਨ ਵਿੱਚ ਆਪਣਾ ਯੋਗਦਾਨ ਦੇਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਨੇ ਪੰਜਾਬ ਸਰਕਾਰ ਦੀ ਨਵੀਂ ਖੇਡ ਨੀਤੀ ਅਨੁਸਾਰ ਓਲੰਪਿਕ ਏਸ਼ੀਅਨ, ਨੈਸ਼ਨਲ ਚੈਂਪੀਅਨਸ਼ਿਪ ਵਿੱਚ ਤਮਗੇ ਜੇਤੂ ਖਿਡਾਰੀਆਂ ਨੂੰ ਦਿੱਤੀ ਜਾਣ ਵਾਲੀ ਰਾਸ਼ੀ ਵਿੱਚ ਵਾਧਾ ਕੀਤੇ ਜਾਣ ਬਾਰੇ ਖਿਡਾਰੀਆਂ ਨੂੰ ਜਾਣਕਾਰੀ ਦਿੱਤੀ।ਔਜਲਾ ਨੇ ਮੇਦਾਨ ਵਿੱਚ ਜਾ ਕੇ ਖਿਡਾਰੀਆਂ ਨਾਲ ਜਾਣ-ਪਹਿਚਾਣ ਕੀਤੀ।
ਅਨਮੋਲਪ੍ਰੀਤ ਕੌਰ ਵਲੋਂ ਸਮੁੱਚੇ ਖਿਡਾਰੀਆਂ ਨੂੰ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਅੱਜ 8 ਤੋਂ 28 ਅਕਤੂਬਰ ਤੱਕ ਜਿਲ੍ਹਾ ਪੱਧਰ ਦੀਆਂ ਸ਼ੁਰੂ ਹੋਈਆਂ ਖੇਡਾਂ ਵਿੱਚ ਖੇਡ ਭਾਵਨਾ ਨਾਲ ਖੇਡਾਂਗੇ ਅਤੇ ਨਿਯਮਾਂ ਦੀ ਪਾਲਣਾ ਕਰਨ ਦੇ ਪਾਬੰਧ ਹੋਣ ਦੀ ਸਹੰੁ ਵੀ ਚੁੱਕਵਾਈ ਗਈ।ਅੰਤਰਸ਼ਰਾਸ਼ਟਰੀ ਖਿਡਾਰੀ ਅਰਜਨਾ ਐਵਾਰਡੀ ਹਰਦੀਪ ਸਿੰਘ, ਅੰਤਰਰਾਸ਼ਟਰੀ ਹਾਕੀ ਖਿਡਾਰਨ ਸੁਖਜੀਤ ਸੰਮੀ, ਅੰਤਰਸ਼ਰਾਸ਼ਟਰੀ ਸਾਬਕਾ ਖਿਡਾਰੀ ਬਲਬੀਰ ਸਿੰਘ ਰੰਧਾਵਾ, ਏ.ਈ.ਓ ਸਪੋਰਟਸ ਬਲਵਿੰਦਰ ਸਿੰਘ, ਗੁਰਿੰਦਰ ਸਿੰਘ ਹੁੰਦਲ ਸੀਨੀ: ਸਹਾਇਕ ਅਤੇ ਖੇਡ ਜਗਤ ਦੀਆਂ ਹੋਰ ਉਘੀਆਂ ਹਸਤੀਆਂ ਤੋਂ ਇਲਾਵਾ ਪੰਜਾਬ ਖੇਡ ਵਿਭਾਗ ਦੇ ਸਮੂਹ ਕੋਚ, ਸਿੱੱਖਿਆ ਵਿਭਾਗ ਦੇ ਖੇਡ ਅਧਿਆਪਕ, ਵਿਭਾਗ ਵਲੋਂ ਗੇਮ ਕਮੇਟੀਆਂ ਦੇ ਕਨਵੀਨੀਅਰ ਹਾਜ਼ਰ ਸਨ।
ਪਹਿਲੇ ਦਿਨ ਹੋਏ ਲੜਕੀਆਂ ਦੇ ਐਥਲੈਟਿਕਸ ਮੁਕਾਬਲਿਆ ਦੇ ਅੰਡਰ 14 ਸਾਲ ਉਮਰ ਵਰਗ ਦੀ 100 ਮੀ: ਦੌੜ ਵਿੱਚ ਕਵਲਜੀਤ ਕੌਰ ਨੇ ਗੋਲਡ, ਹਰਜੋਤ ਕੌਰ ਨੇ ਸਿਲਵਰ ਅਤੇ ਹਰਸ਼ਦੀਪ ਕੌਰ ਨੇ ਬ੍ਰਾੳਂਜ ਮੈਡਲ, 400ਮੀ: ਦੌੜ ਵਿੱਚ ਮਹਿਕਦੀਪ ਕੌਰ ਨੇ ਗੋਲਡ, ਹਰਸ਼ਦੀਪ ਕੌਰ ਨੇ ਸਿਲਵਰ, ਸਾਕਸ਼ੀ ਸ਼ਰਮਾ ਨੇ ਬ੍ਰਾਊਂਜ ਮੈਡਲ ਹਾਸਲ ਕੀਤਾ। ਸ਼ਾਟਪੁਟ ਵਿੱਚ ਗੁਰਨੂਰ ਕੌਰ ਨੇ ਗੋਲਡ, ਪਾਹੂਲਪ੍ਰੀਤ ਕੌਰ ਨੇ ਸਿਲਵਰ, ਕੋਮਲਪ੍ਰੀਤ ਕੌਰ ਨੇ ਬ੍ਰਾਂਊਂਜ ਮੈਡਲ ਹਾਸਲ ਕੀਤਾ। ਇਸੇ ਤਰਾ੍ਹ ਡਿਸਕਸ ਥ੍ਰੋ ਵਿੱਚ ਗੁਰਨੂਰ ਕੌਰ ਨੇ ਗੋਲਡ, ਕੋਮਲਪ੍ਰੀਤ ਕੌਰ ਨੇ ਸਿਲਵਰ ਅਤੇ ਪਾਹੂਲਪ੍ਰੀਤ ਕੌਰ ਨੇ ਬ੍ਰਾਊਂਜ ਮੈਡਲ ਹਾਸਲ ਕੀਤਾ।4ਣ100 ਮੀ: ਰਿਲੇਅ ਰੇਸ ਵਿਚ ਹਰਸ਼ਾ ਛੀਨਾਂ ਪਹਿਲੇ, ਖਾਲਸਾ ਕਾਲਜੀਏਟ ਗ:ਸੀ:ਸੈਕ:ਸਕੂਲ ਦੂਜੇ ਅਤੇ ਹੈਵਨ ਇੰਟਰਨੈਸ਼ਨਲ ਸੀ:ਸੈਕ:ਸਕੂਲ ਤੀਜੇ ਸਥਾਨ ਤੇ ਰਿਹਾ।ਅੰਡਰ 14 ਸਾਲ ਲੜਕਿਆ ਦੇ ਵਰਗ ਦੀ 100 ਮੀ: ਦੌੜ ਵਿੱਚ ਅੰਮ੍ਰਿਤਪਾਲ ਸਿੰਘ ਪਹਿਲੇ, ਸਿਮਰਨਜੀਤ ਸਿੰਘ ਦੂਜੇ ਅਤੇ ਸ਼ੈਲੀ ਸਿੰਘ ਤੀਸਰੇ ਸਥਾਨ ਤੇ ਰਹੇ।ਲੌਂਗ ਜੰਪ ਵਿੱਚ ਸਿਮਰਨਜੀਤ ਸਿੰਘ ਪਹਿਲੇ, ਕਰਨਦੀਪ ਸਿੰਘ ਦੂਜੇ ਅਤੇ ਰਿਸ਼ਬ ਸ਼ਰਮਾ ਤੀਜੇ ਸਥਾਨ ਤੇ ਰਹੇ।ਸ਼ਾਟਪੁਟ ਵਿੱਚ ਰਛਪਾਲ ਸਿੰਘ ਪਹਿਲੇ, ਪੰਕਜ ਦੂਜੇ, ਮੁਦਿਤ ਤੀਸਰੇ ਸਥਾਨ ਤੇ ਰਹੇ।ਡਿਸਕਸ ਥ੍ਰੋ ਵਿੱਚ ਬੋਬੀ ਸਿੰਘ ਪਹਿਲੇ, ਭਾਰਤ ਦੂਜੇ ਅਤੇ ਪੰਕਜ ਤੀਜੇ ਸਥਾਨ ਤੇ ਰਹੇੇ।
ਫੁੱਟਬਾਲ ਮੁਕਾਬਲਿਆ ਵਿੱਚੋਂ ਸਸਸ ਸਕੂਲ ਅਟਾਰੀ ਨੇ ਆਪਣੇ ਵਿਰੋਧੀ ਦਿਲੀ ਪਬਲਿਕ ਸਕੂਲ ਨੂੰ 0 ਦੇ ਮੁਕਾਬਲੇ 1 ਗੋਲ ਨਾਲ , ਖਾਲਸਾ ਕਾਲਜ ਪਬਲਿਕ ਸਕੂਲ ਨੇ ਆਪਣੇ ਵਿਰੋਧੀ ਹੋਲੀ ਹਾਰਟ ਪ੍ਰੈਜੀਡੈਂਸੀ ਸਕੂਲ ਨੂੰ 0 ਦੇ ਮੁਕਾਬਲੇ 1 ਗੋਲ ਦੇ ਫਰਕ ਨਾਲ, ਸ੍ਰੀ ਗੁਰੂ ਹਰਿਕਿ੍ਰਸ਼ਨ ਪਬਲਿਕ ਸਕੂਲ ਅਜਨਾਲਾ ਨੇ ਸਵਰਾਜ ਸਪੋਰਟਸ ਕਲੱਬ, ਅਜਨਾਲਾ ਨੂੰ 1 ਦੇ ਮੁਕਾਬਲੇ 3 ਗੋਲਾ ਨਾਲ, ਖਾਲਸਾ ਸਕੂਲ ਅੰਮ੍ਰਿਤਸਰ ਨੇ ਗੁਰੂ ਨਾਨਕ ਸਕੂਲ ਨੂੰ 0 ਦੇ ਮੁਕਾਬਲੇ 4 ਗੋਲਾਂ ਦੇ ਫਰਕ ਨਾਲ ਅਤੇ ਕੁਲਜੀਤ ਫੁੱਟਬਾਲ ਅਕੈਡਮੀ ਨੇ ਸਸਸ: ਸਕੂਲ ਅਟਾਰੀ ਨੂੰ 1 ਦੇ ਮੁਕਾਬਲੇ 3 ਅੰਕਾਂ ਦੇ ਫਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ।
ਲੜਕਿਆਂ ਦੇ ਕਬੱਡੀ ਮੁਕਾਬਲਿਆਂ ਦੌਰਾਨ ਹਰਸ਼ਾ ਛੀਨਾਂ, ਸੰਤ ਡੇਸ਼ਬੋਰਡਿੰਗ, ਸਾਂਘਣਾ ਅਤੇ ਭੀਲੋਵਾਲ ਦੀਆਂ ਟੀਮਾਂ ਆਪੋ-ਆਪਣੇ ਮੈਚ ਜਿੱਤ ਕੇ ਸੈਮੀ ਫਾਇਨਲ ਵਿੱਚ ਦਾਖਲ ਹੋ ਗਈਆਂ।ਲੜਕੀਆਂ ਦੇ ਵਰਗ ਵਿੱਚ ਹਰਸ਼ਾਛੀਨਾਂ, ਤੌਲਾਨੰਗਲ, ਰਈਆ ਅਤੇ ਕਾਲਾਂ ਦੀਆਂ ਟੀਮਾਂ ਆਪੋ ਆਪਣੇ ਮੈਚ ਜਿੱਤ ਕੇ ਸੈਮੀਫਾਈਨਲ ਵਿੱਚ ਪਹੁੰਚ ਗਈਆਂ ਹਨ।
ਲੜਕਿਆ ਦੇ ਬਾਸਕਟਬਾਲ ਮੁਕਾਬਲਿਆਂ ਦੌਰਾਨ ਭਵਨ ਐਸ.ਐਲ ਦੀ ਟੀਮ ਨੇ ਆਪਣੀ ਵਿਰੋਧੀ ਡੀ.ਏ.ਵੀ ਸੀ:ਸੈਕ:ਸਕੂਲ ਹਾਥੀ ਗੇਟ ਦੀ ਟੀਮ ਨੂੰ 18 ਦੇ ਮੁਕਾਬਲੇ 26 ਅੰਕਾਂ ਦੇ ਫਰਕ ਨਾਲ,ਸੇਠ ਰਾਮ ਲਾਲ ਸਕੂਲ ਵਰਿਆਮ ਨੰਗਲ ਦੀ ਟੀਮ ਨੇ ਆਪਣੀ ਵਿਰੋਧੀ ਮਾਨਵ ਪੱਬਲਿਕ ਸਕੂਲ ਦੀ ਟੀਮ ਨੂੰ 20 ਦੇ ਮੁਕਾਬਲੇ 30 ਅੰਕਾਂ ਦੇ ਫਰਕ ਨਾਲ, ਸਪਰਿੰਡ ਡੇਅਲ ਸਕੂਲ ਦੀ ਟੀਮ ਨੇ ਆਪਣੀ ਵਿਰੋਧੀ ਪ੍ਰੈਜੀਡੈਂਸੀ ਸਕੂਲ ਦੀ ਟੀਮ ਨੂੰ 20 ਦੇ ਮੁਕਾਬਲੇ 30 ਅੰਕਾਂ ਦੇ ਫਰਕ ਨਾਲ, ਪੁਲਿਸ ਡੀਏਵੀ ਸਕੂਲ ਨੇ ਆਪਣੀ ਵਿਰੋਧੀ ਟੀਮ ਸ੍ਰੀ ਰਾਮ ਆਸ਼ਰਮ ਪਬਲਿਕ ਸਕੂਲ ਨੂੰ 20 ਦੇ ਮੁਕਾਬਲੇ 29 ਅੰਕਾਂ ਦੇ ਫਰਕ ਨਾਲ, ਸਪਰਿੰਗ ਡੇਅਲ ਸਕੂਲ ਨੇ ਆਪਣੀ ਵਿਰੋਧੀ ਸ:ਮਿਡਲ ਸਕੂਲ ਅੰਨਗੜ ਦੀ ਟੀਮ ਨੂੰ 21 ਦੇ ਮੁਕਾਬਲੇ 32 ਅੰਕਾਂ ਦੇ ਫਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ।ਲੜਕੀਆ ਦੇ ਵਰਗ ਵਿੱਚ ਸ:ਕੰ:ਸ:ਸ ਸਕੂਲ ਮਾਲਰੋਡ ਦੀ ਟੀਮ ਨੇ ਆਪਣੀ ਵਿਰੋਧੀ ਸੇਠ ਰਾਮ ਲਾਲ ਸਕੂਲ ਵਰਿਆਮ ਨੰਗਲ ਦੀ ਟੀਮ ਨੂੰ 16 ਦੇ ਮੁਕਾਬਲੇ 30 ਅੰਕਾਂ ਦੇ ਫਰਕ ਨਾਲ, ਸੇਂਟ ਫਰਾਂਸਿਸ ਸਕੂਲ ਦੀ ਟੀਮ ਨੇ ਆਪਣੀ ਵਿਰੋਧੀ ਹੋਲੀ ਹਾਰਟ ਪ੍ਰੈਜੀਡੈਂਸੀ ਸਕੂਲ ਦੀ ਟੀਮ ਨੂੰ 20 ਦੇ ਮੁਕਾਬਲੇ 28 ਅੰਕਾਂ ਦੇ ਫਰਕ ਨਾਲ, ਭਵਨ ਐਸ.ਐਲ ਪੱਬਲਿਕ ਸਕੂਲ ਦੀ ਟੀਮ ਨੇ ਸ:ਕੰ:ਸ:ਸਕੂਲ ਮਹਾਂ ਸਿੰਘ ਗੇਟ ਦੀ ਟੀਮ ਨੂੰ 14 ਦੇ ਮੁਕਾਬਲੇ 20 ਅੰਕਾਂ ਦੇ ਫਰਕ ਨਾਲ, ਮਾਨਵ ਪੱਬਲਿਕ ਸਕੂਲ ਦੀ ਟੀਮ ਨੇ ਆਪਣੀ ਵਿਰੋਧੀ ਸੇਂਟ ਮੈਰੀ ਸਕੂਲ ਦੀ ਟੀਮ ਨੂੰ 15 ਦੇ ਮੁਕਾਬਲੇ 22 ਅੰਕਾਂ ਦੇ ਫਰਕ ਨਾਲ ਜਦੋਕਿ ਆਖਰੀ ਮੈਚ ਵਿੱਚ ਸਕੰਸਸ ਸਕੂਲ ਮਾਲਰੋਡ ਦੀ ਟੀਮ ਨੇ ਆਪਣੀ ਵਿਰੋਧੀ ਸ: ਮਿਡਲ ਸਕੂਲ ਅੰਨਗੜ ਦੀ ਟੀਮ ਨੂੰ 24 ਦੇ ਮੁਕਾਬਲੇ 37 ਅੰਕਾਂ ਦੇ ਫਰਕ ਨਾਲ ਹਰਾ ਕੇ ਜਿਤ ਦਰਜ ਕੀਤੀ।
ਲੜਕਿਆਂ ਦੇ 25 ਕਿਲੋਗ੍ਰਾਮ ਭਾਰ ਵਰਗ ਜੂੂਡੋ ਮੁਕਾਬਲੇ ਵਿੱਚ ਅਕਾਸ਼ਦੀਪ ਸਿੰਘ ਨੇ ਗੋਲਡ, ਅਰਮਾਨ ਨੇ ਸਿਲਵਰ ਜਦੋਕਿ ਸੁਵੰਸ਼ ਅਤੇ ਅਰਸ਼ਦੀਪ ਨੇ ਸਾਂਂਝੇ ਤੌਰ ਤੇ ਬ੍ਰਾਂਉਂਜ ਮੈਡਲ ਹਾਸਲ ਕੀਤੇ।30 ਕਿਲੋਗ੍ਰਾਮ ਭਾਰ ਵਰਗ ਵਿੱਚ ਅਭੈ ਨੇ ਗੋਲਡ, ਅਰਸ਼ਦੀਪ ਸਿੰਘ ਨੇ ਸਿਲਵਰ ਜਦੋ ਕਿ ਹੁਸਨਪ੍ਰੀਤ ਸਿੰਘ ਅਤੇ ਅਰਮਾਨਦੀਪ ਸਿੰਘ ਨੇ ਸਾਂਝੇ ਤੌਰ ਤੇ ਸਾਂਝੇ ਤੌਰ ਤੇ ਬ੍ਰਾਊਂਜ ਮੈਡਲ ਹਾਸਲ ਕੀਤਾ।
ਲੜਕੀਆਂ ਦੇ 30 ਕਿਲੋਗ੍ਰਾਮ ਬਾਕਸਿੰਗ ਮੁਕਾਬਲੇ ਵਿੱਚ ਜਸਪ੍ਰੀਤ ਕੌਰ ਨੇ ਗੋਲਡ, ਨਵਜੋਤ ਕੌਰ ਨੇ ਸਿਲਵਰ ਜਦੋਕਿ ਰੋਸ਼ਨੀ ਅਤੇ ਰਵਨੀਤ ਕੌਰ ਨੇ ਸਾਂਝੇ ਤੌਰ ਤੇ ਬਾਂਊਂਜ ਮੈਡਲ ਹਾਸਲ ਕੀਤਾ।32 ਕਿਲੋਗ੍ਰਾਮ ਭਾਰ ਵਰਗ ਵਿੱਚ ਖੁਸ਼ਦੀਪ ਕੌਰ ਨੇ ਗੋਲਡ, ਪਰਮਜੀਤ ਕੌਰ ਨੇ ਸਿਲਵਰ ਜਦੋ ਕਿ ਰਾਵੀ ਤੇ ਅਰਨੀਤ ਕੌਰ ਨੇ ਸਾਂਝੇ ਤੌਰ `ਤੇ ਬ੍ਰਾਊਂਜ ਮੈਡਲ ਹਾਸਲ ਕੀਤਾ।34 ਕਿਲੋਗ੍ਰਾਮ ਭਾਰ ਵਰਗ ਵਿੱਚ ਪਵਨਪ੍ਰੀਤ ਕੌਰ ਨੇ ਗੋਲਡ, ਪਰਦੀਪ ਕੌਰ ਨੇ ਸਿਲਵਰ ਜਦੋਕਿ ਹਰਸਿਮਰਨ ਤੇ ਅਨੂਸ਼ ਕੌਰ ਨੇ ਸਾਂਝੇ ਤੌਰ `ਤੇ ਬ੍ਰਾਊਂਜ ਮੈਡਲ ਹਾਸਲ ਕੀਤਾ।36ਕਿਲੋਗ੍ਰਾਮ ਭਾਰ ਵਰਗ ਵਿੱਚ ਕਿਰਨਦੀਪ ਕੌਰ ਨੇ ਗੋਲਡ, ਸੋਮਨਪ੍ਰੀਤ ਕੌਰ ਨੇ ਸਿਲਵਰ, ਸਿਵਾਨੀ ਅਤੇ ਰਮਨਪ੍ਰੀਤ ਕੌਰ ਨੇ ਸਾਂਝੇ ਤੌਰ `ਤੇ ਬ੍ਰਾਊਂਜ ਮੈਡਲ ਹਾਸਲ ਕੀਤਾ।38 ਕਿਲੋਗ੍ਰਾਮ ਭਾਰਵਰਗ ਵਿੱਚ ਮਨਜਿੰਦਰ ਕੌਰ ਨੇ ਗੋਲਡ, ਹਰਜੀਤ ਕੌਰ ਨੇ ਸਿਲਵਰ, ਪ੍ਰਤੀਕਸ਼ਾ ਤੇ ਰੰਜਨਾ ਕੁਮਾਰੀ ਨੇ ਸਾਂਝੇ ਤੌਰ `ਤੇ ਬ੍ਰਾਊਂਜ ਮੈਡਲ ਹਾਸਲ ਕੀਤਾ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media