ਧੂਰੀ, 8 ਅਕਤੂਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇੱਕਤਰਤਾ ਮੂਲ ਚੰਦ ਸ਼ਰਮਾ ਅਤੇ ਕਰਮ ਸਿੰਘ ਜ਼ਖਮੀ ਦੀ
ਪ੍ਰਧਾਨਗੀ ਹੇਠ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਧੂਰੀ ਵਿਖੇ ਹੋਈ।ਸ਼ੋਕ ਮਤੇ ਵਿੱਚ ਫਿਲਮੀ ਅਦਾਕਾਰ ਰਾਜ ਕਪੂਰ ਦੀ ਘਰਵਾਲੀ ਕ੍ਰਿਸ਼ਨਾ ਕਪੂਰ ਦੇ ਸਦੀਵੀ ਵਿਛੋੜੇ `ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਉਪਰੰਤ ਕਵੀ ਦਰਬਾਰ ਵਿੱਚ ਰਣਜੀਤ ਆਜਾਦ ਕਾਂਝਲਾ, ਮੂਲ ਚੰਦ ਸ਼ਰਮਾ, ਗੁਰਜੰਟ ਮੀਮਸਾ, ਸੰਜੇ ਲਹਿਰੀ, ਸੁਰਿੰਦਰ ਫੋਟਗ੍ਰਾਫਰ ਨੇ ਗੀਤ, ਦਰਦੀ ਚੁੰਘਾਵਾਲਾ, ਕਰਮ ਸਿੰਘ ਜ਼ਖਮੀ, ਗੁਰਤੇਜ ਮੱਲੂਮਾਜਰਾ, ਗੁਰਮੀਤ ਸੋਹੀ, ਕਰਮਜੀਤ ਹਰਿਆਓ, ਪਰਮਜੀਤ ਦਰਦੀ, ਸੁਖਵਿੰਦਰ ਲੋਟੇ, ਗੁਰਦਿਆਲ ਨਿਰਮਾਣ ਨੇ ਗਜ਼ਲਾਂ, ਅਮਨ ਜੱਖਲਾਂ, ਜਗਜੀਤ ਲੱਡਾ, ਰਮੇਸ਼ ਕੁਮਾਰ, ਨੇ ਕਵਿਤਾਵਾਂ, ਸੁਰਜੀਤ ਰਾਜੋਮਾਜਰਾ, ਚਰਨਜੀਤ ਮੀਮਸਾ ਨੇ ਕਹਾਣੀਆਂ, ਰਣਜੀਤ ਜਵੰਧਾ ਨੇ ਸਿਆਸੀ ਚਿੱਠੀ, ਅਸ਼ਵਨੀ ਕੁਮਾਰ ਨੇ ਚੁਟਕੁਲੇ ਅਤੇ ਦੇਵੀ ਸਰੂਪ ਨੇ ਵਿਅੰਗ ਸੁਣਾ ਕੇ ਆਪਣੀ-ਆਪਣੀ ਹਾਜ਼ਰੀ ਲਗਵਾਈ।ਅੰਤ ਵਿੱਚ ਜਗਜੀਤ ਜੱਖਲਾਂ, ਮਨਿੰਦਰ ਮੂਲੋਵਾਲ, ਗੁਰਪ੍ਰੀਤ ਸਿੰਘ ਨੇ ਆਪਣੇ ਉਸਾਰੂ ਸੁਝਾਅ ਪੇਸ਼ ਕੀਤੇ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media