ਬਠਿੰਡਾ, 10 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਡੀ.ਏ.ਵੀ ਕਾਲਜ ਦੇ ਅੰਗਰੇਜੀ ਵਿਭਾਗ ਦੀ ਇੰਗਲਿਸ਼ ਲਿਟਰੇਰੀ ਵਿਭਾਗ ਸੋਸਾਇਟੀ ਦੁਆਰਾ ਵਿਦਿਆਰਥੀਆਂ ਵਿਚ ਸਾਕਾਰਤਮਕ ਭਾਵਨਾ ਦਾ ਵਿਕਾਸ ਕਰਨ ਲਈ ‘ਦ ਸੀਕਰੇਟ‘ ਫਿਲਮ ਵਿਖਾਈ ਗਈ।ਪ੍ਰੋ: ਸਤੀਸ਼ ਗਰੋਵਰ ਨੇ ਪਿ੍ਰੰਸੀਪਲ ਡਾ: ਸੰਜੀਵ ਸ਼ਰਮਾ, ਵਾਈਸ ਪਿੰ੍ਰ੍ਰੀਪਲ ਪ੍ਰੋ: ਵਰੇਸ਼ ਗੁਪਤਾ, ਸਟਾਫ ਸੈਕਟਰੀ ਮਹੇਸ਼ਇੰਦਰ ਸਿੰਘ ਅਤੇ ਅੰਗਰੇਜੀ ਵਿਭਾਗ ਮੁੱਖੀ ਡਾ: ਐਚ.ਐਸ ਅਰੋੜਾ ਦਾ ਫਿਲਮ ਪ੍ਰਦਰਸ਼ਨੀ ਵਿਚ ਆਉਣ ਤੇ ਸਵਾਗਤ ਕੀਤਾ। ਡਾ: ਐਚ.ਐਸ ਅਰੋੜਾ ਨੇ ਫਿਲਮ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੰੂ ਆਪਣੇ ਜੀਵਨ ਲਕਸ਼ ਦਾ ਚੋਣ ਕਰਨ ਵਿਚ ਸਹਾਇਤਾ ਮਿਲੇਗੀ। ਵਿਦਿਆਰਥੀਆਂ ਨੇ ਕਿਹਾ ਕਿ ਸਾਡਾ ਇਹ ਤਜ਼ੱਰਬਾ ਬਹੁਤ ਵਧੀਆ ਰਿਹਾ ਅਤੇ ਅਸੀਂ ਆਪਣੇ ਆਪ ਵਿਚ ਇਕ ਨਵੀਂ ਸ਼ਕਤੀ ਦਾ ਸੰਚਾਰ ਮਹਿਸੂਸ ਕਰ ਰਹੇ ਹਨ। ਸਟਾਫ ਸੈਕਟਰੀ ਮਹੇਸ਼ਇੰਦਰ ਸਿੰਘ ਨੇ ਇਸ ਸ਼ੁਭ ਮੌਕੇ ਤੇ ਆਪਣੀ ਖ਼ੁਸ਼ੀ ਪ੍ਰਗਟ ਕੀਤੀ।।ਪ੍ਰਿੰਸੀਪਲ ਡਾ: ਸੰਜੀਵ ਸ਼ਰਮਾ ਅਤੇ ਵਾਈਸ ਪ੍ਰਿੰਸੀਪਲ ਪ੍ਰੋ: ਵਰੇਸ਼ ਗੁਪਤਾ ਨੇ ਅੰਗਰੇਜੀ ਵਿਭਾਗ ਦੇ ਇਸ ਉਪਰਾਲੇ ਲਈ ਪ੍ਰਸ਼ੰਸ਼ਾ ਕੀਤੀ।ਡਾ: ਸੰਜੀਵ ਸ਼ਰਮਾ ਨੇ ਕਿਹਾ ਕਿ ਜਦ ਅਸੀਂ ਇਸ ਤਰ੍ਹਾਂ ਦੇ ਬਿੰਬਾਤਮਕ ਚਿੱਤਰ ਦੇਖਦੇ ਹਨ ਤਾਂ ਇਸ ਦਾ ਸਾਡੀ ਆਤਮਾ `ਤੇ ਗਹਿਰਾ ਪ੍ਰਭਾਵ ਪੈਂਦਾ ਹੈ। ਪ੍ਰੋ: ਸਤੀਸ਼ ਗਰੋਵਰ, ਪ੍ਰੋ: ਕਰਮਪਾਲ ਕੌਰ, ਡਾ. ਨੀਤੂ ਪੁਰੋਹਿਤ, ਪ੍ਰੋ: ਅਨੀਤਾ, ਪ੍ਰੋ: ਸੁਮੇਧਾ, ਪ੍ਰੋ: ਸਿਮਰਤ ਕੌਰ, ਪ੍ਰੋ: ਸਿਮਰਤਪਾਲ ਕੌਰ, ਪ੍ਰੋ: ਸੁਮੀਤ ਅਤੇ ਪ੍ਰੋ: ਰਣਦੀਪ ਸਿੰਘ ਸ਼ਾਮਲ ਸਨ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media