Tuesday, July 29, 2025
Breaking News

ਵੱਖ-ਵੱਖ ਥਾਵਾਂ ਦੀਆਂ ਘਟਨਾਵਾਂ `ਚ ਕਈ ਜ਼ਖ਼ਮੀ

ਬਠਿੰਡਾ, 10 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) –  ਮਲੋਟ ਰੋਡ ਸਥਿਤ ਅੰਬੂਜ਼ਾ ਸੀਮਿੰਟ ਫੈਕਟਰੀ ਨਜ਼ਦੀਕ ਕਿਸੇ ਅਣਪਛਾਤੇ ਵਾਹਨ ਦੀ ਟੱਕਰ ਨਾਲ ਐਕਟਿਵਾ ਚਾਲਕ ਔਰਤ ਗੰਭੀਰ ਜਖਮੀ ਹੋ ਗਈ, ਜਿਸ ਦੀ ਸੂਚਨਾ ਮਿਲਦਿਆਂ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਮੈਂਬਰ ਸਤਨਾਮ ਸਿੰਘ ਅਤੇ ਗੁਰਪ੍ਰੀਤ ਸਿੰਘ ਐਂਬੂਲੈਸ ਸਾਹਿਤ ਮੌਕੇ ‘ਤੇ ਪਹੰੁਚੇ ਅਤੇ ਜਖਮੀ ਔਰਤ ਨੂੰ ਹਸਪਤਾਲ ਪਹੰਚਾਇਆ, ਜਿਸ ਦੀ ਪਹਿਚਾਣ ਮਨਜੀਤ ਕੌਰ ਵਾਸੀ ਹਜੂਰਾ ਕਪੂਰਾ ਕਲੋਨੀ ਦੇ ਤੌਰ ‘ਤੇ ਹੋਈ। ਔਰਤ ਦੀ ਹਾਲਤ ਗੰਭੀਰ ਹੋਣ ਕਾਰਨ ਨਿਜ਼ੀ ਹਸਪਤਾਲ ਲਈ ਰੈਫਰ ਕਰ ਦਿੱਤਾ।
ਇਸੇ ਤਰ੍ਹਾਂ ਇੰਕ ਹੋਰ ਹਾਦਸੇ ਦੌਰਾਨ ਮੋਟਰਸਾਈਕਲ ਸਲਿੱਪ ਹੋਣ ਕਾਰਨ ਮਨੀ ਪੁੱਤਰ ਕਰਤਾਰ ਸਿੰਘ ਵਾਸੀ ਗੁਰੂਸਰ ਸੈਹਣੇ ਵਾਲਾ ਜਖਮੀ ਹੋ ਗਿਆ, ਜਿਸ ਨੂੰ ਸੁਸਾਇਟੀ ਮੈਂਬਰ ਗੌਤਮ ਸ਼ਰਮਾ ਅਤੇ ਜਨੇਸ ਜੈਨ ਨੇ ਹਸਪਤਾਲ ਪਹੰੁਚਾਇਆ।ਸੁਸਾਇਟੀ ਮੈਂਬਰਾਂ ਨੂੰ ਇੱਕ ਹੋਰ ਸੂਚਨਾ ਮਿਲੀ ਕਿ ਪਲੇਟਫਾਰਮ ਨੰ.3 ‘ਤੇ ਆਉਣ ਵਾਲੀ ਗੱਡੀ ‘ਚ ਇੱਕ ਬਜੁਰਗ ਵਿਅਕਤੀ, ਜਿਸ ਦੀ ਲੱਤ ਟੁੱਟੀ ਹੋਈ ਹੈ।ਸੁਸਾਇਟੀ ਮੈਂਬਰ ਮੌਕੇ ‘ਤੇ ਪਹੰੁਚੇ ਅਤੇ ਬਜੁਰਗ ਨੂੰ ਸਿਵਲ ਹਸਪਤਾਲ ਪਹੰਚਾਇਆ। ਜਖਮੀ ਬਜੁਰਗ ਦੀ ਪਹਿਚਾਣ ਦਰਬਾਰਾ ਸਿੰਘ ਵਾਸੀ ਪਿੰਡ ਕੋਟਸ਼ਮੀਰ ਦੇ ਤੌਰ ‘ਤੇ ਹੋਈ । ਜਖਮੀ ਬਜੁਰਗ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਸ਼੍ਰੀ ਹਜੂਰ ਸਾਹਿਬ ਜੀ ਦੇ ਦਰਸ਼ਨਾਂਾ ਲਈ ਗਿਆ ਸੀ ਕਿ ਰਸਤੇ ‘ਚ ਉਸ ਦੀ ਲੱਤ ਟੁੱਟ ਗਈ ਅਤੇ ਉਹ ਕਈ ਦਿਨਾਂ ਤੋਂ ਇਸੇ ਹਾਲਤ ‘ਚ ਬਿਨਾਂ ਇਲਾਜ਼ ਕਰਵਾਏ ਆਪਣੇ ਪਰਿਵਾਰ ਨਾਲ ਵਾਪਸ ਆਇਆ ਹੈ। 

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply