ਬਠਿੰਡਾ, 10 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਰਕਾਰੀ ਪੌਲੀਟੈਕਨਿਕ ਕਾਲਜ ਬਠਿੰਡਾ ਵਿਖੇ ਕੁਲਾਜ ਮੇਕਿੰਗ ਮੁਕਾਬਲੇ ਕਰਵਾਏ ਗਏ।ਇਨ੍ਹਾਂ ਮੁਕਾਬਲਿਆਂ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਸਿਹਤਮੰਦ ਅਤੇ ਨਸ਼ਾ ਰਹਿਤ ਜ਼ਿੰਦਗੀ ਜਿਊਣ ਲਈ ਪ੍ਰੇਰਿਤ ਕਰਨਾ ਸੀ।ਵਿਦਿਆਰਥੀਆਂ ਨੇ ਵੱਖ-ਵੱਖ ਥੀਮ ਜਿਵੇਂ ਯੋੋਗਾ, ਨਸ਼ਾ-ਮੁਕਤੀ, ਖੇਡਾਂ, ਖੂਨਦਾਨ ਆਦਿ ਵਿਸ਼ਿਆਂ ‘ਤੇ ਕੁਲਾਜ ਬਣਾਏ।
ਪ੍ਰਿੰਸੀਪਲ ਯਾਦਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋੋਧਨ ਕਰਦਿਆਂ ਕਿਹਾ ਕਿ ਉਹ ਉਪਰੋੋਕਤ ਚੰਗਿਆਈਆਂ ਨੂੰ ਆਪਣੀ ਜ਼ਿੰਦਗੀ ਵਿੱਚ ਲਿਆਉਣ ਅਤੇ ਹੋੋਰਾਂ ਨੂੰ ਵੀ ਪ੍ਰੇਰਿਤ ਕਰਨ ਤਾਂ ਕਿ ਤੰਦਰੁਸਤ ਸਮਾਜ ਦੀ ਸਿਰਜਨਾ ਕੀਤੀ ਜਾ ਸਕੇ।ਉਨ੍ਾਂ ਦੱਸਿਆ ਕਿ ਜੋੋ ਵਿਦਿਆਰਥੀ ਇਨ੍ਹਾਂ ਗਤੀਵਿਧੀਆਂ ਵਿੱਚ ਪਹਿਲੀਆਂ ਪੁਜ਼ੀਸ਼ਨਾਂ ਹਾਸਿਲ ਕਰਨਗੇ ਉਨ੍ਹਾਂ ਨੂੰ ਹੋੋਰ ਨਿਖਾਰ ਕੇ ਰਾਜ ਪੱਧਰੀ ਯੁਵਕ ਮੇਲੇ ਦੀਆਂ ਉਪਰੋੋਕਤ ਵੰਨਗੀਆਂ ਵਿੱਚ ਭਾਗ ਦਿਵਾਇਆ ਜਾਵੇਗਾ।ਇਨ੍ਹਾਂ ਮੁਕਾਬਲਿਆਂ ਵਿੱਚ ਸੁਕਰਿਤੀ ਨੇ ਪਹਿਲਾ ਸਥਾਨ, ਹਰਕੇਸ਼ ਕੁਮਾਰ ਅਤੇ ਕਰਨ ਨੌੌਹਰੀਆ ਨੇ ਦੂਜਾ ਸਥਾਨ ਅਤੇ ਅਜੇ ਸਿੰਘ ਅਤੇ ਨਵਜੋੋਤ ਕੌੌਰ ਨੇ ਤੀਜਾ ਸਥਾਨ ਹਾਸਿਲ ਕੀਤਾ।ਮੁਕਾਬਲੇ ਕੋੋਆਰਡੀਨੇਟਰ ਰਕੇਸ਼ ਮਿੱਤਲ ਲੈਕਚਰਾਰ ਅਤੇ ਅਭਿਨਵ ਸੋੋਨੀ ਲੈਕਚਰਾਰ ਦੀ ਦੇਖ ਰੇਖ ਹੇਠ ਕਰਵਾਏ ਗਏ।ਇਸ ਮੌੌਕੇ ਅਨੂਜਾ ਗੋੋਪਾਲ ਮੁਖੀ ਵਿਭਾਗ, ਸਕੱਤਰ ਸੁਖਵਿੰਦਰ ਪ੍ਰਤਾਪ ਰਾਣਾ ਹਾਜ਼ਰ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …