Sunday, June 14, 2026

ਸ਼ੈਲਰ ਮਾਲਕ ਬਿਨਾਂ ਝਿਜਕ ਦੇ ਖਰੀਦਣ ਹਾਈਬ੍ਰਿਡ ਕਿਸਮਾਂ -ਡਿਪਟੀ ਕਮਿਸ਼ਨਰ

ਖੇਤੀ ਵਿਭਾਗ ਦੇ ਟਰਾਇਲ ’ਤੇ ਖਰੀਆਂ ਉਤਰ ਰਹੀਆਂ ਨੇ ਇਹ ਕਿਸਮਾਂ

Kamaldeep Sanghaਅੰਮਿ੍ਤਸਰ , 10 ਅਕਤੂਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਬਾਸਮਤੀ ਅਤੇ ਝੋਨੇ ਦੀ ਚੱਲ ਰਹੀ ਖਰੀਦ ਵਿੱਚ ਕੁੱਝ ਹਾਈਬ੍ਰਿਡ ਕਿਸਮਾਂ, ਜੋ ਕਿ ਸਰਕਾਰ ਦੁਆਰਾ ਭਾਵੇਂ ਅਜੇ ਆਪਣੀ ਖਰੀਦ ਦਾ ਹਿੱਸਾ ਨਹੀਂ ਬਣਾਈਆਂ ਗਈਆਂ, ਪਰ ਖੇਤੀ ਵਿਭਾਗ ਦੇ ਟਰਾਇਲ ’ਤੇ ਖਰੀਆਂ ਉਤਰ ਰਹੀਆਂ ਹਨ, ਨੂੰ ਸ਼ੈਲਰ ਮਾਲਕ ਬਿਨਾਂ ਕਿਸੇ ਝਿਜਕ ਦੇ ਖਰੀਦਣ, ਤਾਂ ਕਿ ਉਹ ਕਿਸਾਨ ਜਿੰਨਾ ਨੇ ਇਸ ਦੀ ਬਿਜ਼ਾਈ ਕੀਤੀ ਹੈ, ਨੂੰ ਪਰੇਸ਼ਾਨ ਨਾ ਹੋਣਾ ਪਵੇ। ਉਕਤ ਸਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਬੀਤੀ ਸ਼ਾਮ ਕੀਤੇ ਜੰਡਿਆਲਾ ਮੰਡੀ ਦੇ ਦੌਰੇ ਮੌਕੇ ਸ਼ੈਲਰ ਮਾਲਕਾਂ ਨਾਲ ਗੱਲਬਾਤ ਕਰਦੇ ਕੀਤਾ।ਸੰਘਾ ਨੇ ਦੱਸਿਆ ਕਿ ਖੇਤੀ ਵਿਭਾਗ ਵੱਲੋਂ ਕੀਤੇ ਜਾ ਰਹੇ ਟਰਾਇਲ ਤੋਂ ਇਹ ਨਤੀਜਾ ਨਿਕਲਿਆ ਹੈ ਕਿ ਹਾਈਬ੍ਰਿਡ ਕਿਸਮਾਂ ਸਮਾਂ ਘੱਟ ਲੈ ਰਹੀਆਂ ਹਨ ਤੇ ਝਾੜ ਵੱਧ ਦੇ ਰਹੀਆਂ ਹਨ, ਜਿਸ ਨਾਲ ਪੰਜਾਬ ਦਾ ਪਾਣੀ ਬਚੇਗਾ।ਇਸ ਦਾ ਚੌਲ ਵੀ ਐਫ.ਸੀ.ਆਈ ਦੇ ਮਾਪਦੰਡਾਂ ਤੋਂ ਉਪਰ ਹੈ ਅਤੇ ਟੋਟਾ ਵੀ ਦੂਸਰੇ ਚੌਲਾਂ ਤੋਂ ਘੱਟ ਹੈ।ਇਸ ਲਈ ਖਾਣ ਵਿਚ ਚੌਲ ਚੰਗੇ ਹੋਣ ਕਾਰਨ ਵਪਾਰਕ ਦ੍ਰਿਸ਼ਟੀਕੋਣ ਤੋਂ ਇਹ ਦੂਸਰੇ ਚੌਲਾਂ ਨਾਲੋਂ ਖਰਾ ਹੈ ਅਤੇ ਸ਼ੈਲਰ ਮਾਲਕ ਇਸ ਦੇ ਘੱਟ ਪੈਸੇ ਕਿਸਾਨਾਂ ਨੂੰ ਨਾ ਦੇਣ।   

Check Also

ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …

Leave a Reply