Thursday, May 7, 2026

ਮੈਨੂੰ ਬੋਲਣਾ ਪਿਆ

ਤੂੰ ਚੁੱਪ ਹੋ ਗਿਆ ਤਾਂ, ਮੈਨੂੰ ਬੋਲਣਾ ਪਿਆ,
ਤੇਰੀਆਂ ਯਾਦਾਂ ਦਾ ਸੰਦੂਕ, ਮੈਨੂੰ ਖੋਲਣਾ ਪਿਆ।

ਦਿਲ ਦਾ ਦਰਵਾਜ਼ਾ ਢੋਹ ਕੇ ਵੀ, ਖੋਲਣਾ ਪਿਆ,
ਤੂੰ ਚੁੱਪ ਹੋ ਗਿਆ, ਮੈਨੂੰ ਬੋਲਣਾ ਪਿਆ।

ਨਾ ਕਿਸੇ ਨੇ ਸਾਡੇ ਨਾਲ, ਪਿਆਰ ਜਤਾਇਆ,
ਨਾ ਹੀ ਪੂਰੀ ਤਰ੍ਹਾਂ, ਆਪਣਾ ਬਣਾਇਆ।
ਫਿਰ ਵੀ ਇਹ ਸਭ ਕੁਝ, ਸਹਿਣਾ ਪਿਆ,
ਤੂੰ ਚੁੱਪ ਹੋ ਗਿਆ, ਮੈਨੂੰ ਬੋਲਣਾ ਪਿਆ।

ਤੈਨੂੰ ਸੀ ਬਹੁਤ ਪਰਖ ਬੈਠੇ,
ਤੇਰੇ `ਤੇ ਨਾ ਕੋਈ ਹਰਖ਼ ਰਿਹਾ।
ਘਰ ਬਨਾਉਣਾ ਚਾਹਿਆ ਮੈਂ,
ਮੇਰੀਆਂ ਆਸਾਂ `ਤੇ ਤਾਂ ਪਾਣੀ ਫਿਰ ਗਿਆ
ਤੂੰ ਚੁੱਪ ਹੋ ਗਿਆ, ਮੈਨੂੰ ਬੋਲਣਾ ਪਿਆ।

ਸੁੱਖੀ ਨੂੰ ਸੱਚ ਹੀ ਆਖਣਾ ਪਿਆ,
ਮੈਂ ਤੈਨੂੰ ਚਾਹੰੁਦੀ ਰਹੀ।
ਤੂੰ ਹਰ ਜ਼ੁਲਮ ਕਰਦਾ ਰਿਹਾ,
ਤੇ ਮੈਨੂੰ ਸਭ ਕੁੱਝ ਜਰਣਾ ਪਿਆ।
ਤੂੰ ਚੁੱਪ ਹੋ ਗਿਆ, ਮੈਨੂੰ ਬੋਲਣਾ ਪਿਆ…

Sukhwinder Sukhi

 

 

 

 

 

 

 

 

 

 

 

ਸੁਖਵਿੰਦਰ ਸੁੱਖੀ
ਸ੍ਰੀ ਮੁਕਤਸਰ ਸਾਹਿਬ।
ਮੋਬਾਈਲ : 98760-81745

Check Also

ਖ਼ਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਕਾਬਲੀਅਤ ਦਾ ਕੀਤਾ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 7 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖਾਲਸਾ …

Leave a Reply