ਬਟਾਲਾ, 12 ਅਕਤੂਬਰ (ਨਰਿੰਦਰ ਬਰਨਾਲ) – ਸਕੂਲੀ ਸਿਖਿਆ ਦੇ ਨਾਲ ਖੇਡਾਂ ਨੂੰ ਘਰ ਘਰ ਪਹੁੰਚਾਉਣ ਪਹੁੰਚਾਊਣ ਅਤੇ ਵਿਦਿਆਰਥੀਆਂ ਦੀ ਸਿਹਤ ਨੂੰ ਮੁੱਖ
ਰੱਖਦਿਆਂ ਜਿਲਾ ਟੂਰਨਾਮੈਟ ਕਮੇਟੀ ਗੁਰਦਾਸਪੁਰ ਵਲੋਂ ਬੀਤੇ ਦਿਨੀ ਕਰਵਾਏ ਗਏ ਐਥਲੈਟਿਕਸ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ (ਗੁਰਦਾਸਪੁਰ) ਦੇ ਵਿਦਿਆਰਥੀਆਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ।ਸਕੂਲ ਪ੍ਰਿੰਸੀਪਲ ਰਵਿੰਦਰਪਾਲ ਸਿੰਘ ਚਾਹਲ, ਗੁਰਮੀਤ ਸਿੰਘ, ਨਰਿੰਦਰ ਸਿੰਘ, ਕੰਵਲਪ੍ਰੀਤ ਕੌਰ, ਰਮਨ ਬਾਜਵਾ, ਵੀਨਾ, ਨਰੇਸ਼, ਪਰਵਿੰਦਰ ਸਿੰਘ, ਮਨਇੰਦਰ ਕੌਰ, ਪੂਜਾ ਭਾਰਤੀ ਨੇ ਵਿਦਿਆਰਥੀਆਂ ਨੂੰ ਸੁਭਕਾਮਨਾਵਾਂ ਦਿਤੀਆਂ ਹਨ।ਐਥਲੈਟਿਕਸ ਉਮਰ ਵਰਗ 19 ਵਿੱਚ ਹੈਮਰ ਥਰੋ `ਚ ਰਮਨਜੀਤ ਕੌਰ ਭੂੱਲਰ ਨੇ ਪਹਿਲਾ ਸ਼ਾਟਪੁਟ ਵਿਚ ਦੂਜਾ ਤੇ ਸਮਰਪ੍ਰੀਤ ਕੌਰ ਨੇ ਜੈਵਲਿਨ ਥਰੋ `ਚ ਦੂਜਾ, ਜੈਮਰ ਥਰੋ ਵਿਚ ਤੀਸਰਾ ਸਥਾਨ ਪ੍ਰਾਪਤ ਕੀਤਾ।ਇਸੇ ਤਰਾਂ ਡਿਸਕਸ ਥਰੋ ਵਿਚ ਪਹਿਲਾ, ਜੈਵਲਿਨ ਥਰੋ ਵਿਚ ਪਹਿਲਾ ਸਥਾਨ ਤੇ ਲੌਗ ਜੰਪ ਵਿਚ ਦੂਜਾ ਸਥਾਨ ਪ੍ਰਾਪਤ ਕਰਕੇ ਸਿਮਰਪ੍ਰੀਤ ਕੌਰ ਨੇ ਸਕੂਲ ਦਾ ਨਾਂ ਰੌਸ਼ਨ ਕੀਤਾ।ਡੇਰਾ ਬਾਬਾ ਨਾਨਕ ਵਿਖੇ ਕਰਵਾਈਆ ਖੇਡਾਂ ਦੀ ਟੂਰਨਾਮੈਟ ਕਮੇਟੀ ਦੇ ਜਗਜੀਤ ਸਿੰਘ, ਸਰਿਤਾ, ਹਰਦੀਪ ਸਿੰਘ ਪੀ.ਟੀ.ਆਈ, ਜਤਿੰਦਰਬੀਰ ਸਿੰਘ ਕੈਲੇ ਤੋ ਇਲਾਵਾ ਸਕੂਲ ਪ੍ਰਿੰਸੀਪਲ ਰਵਿੰਦਰਪਾਲ ਸਿੰਘ ਚਾਹਲ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵਧਾਈ ਦਿਤੀ ਹੈ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media