Thursday, March 26, 2026

ਨਾਨਕਾ ਪਿੰਡ

ਹੁੰਦੇ ਜੂਨ ‘ਚ ਸਕੂਲ ਜਦੋਂ ਬੰਦ ਸੀ,
ਹੁੰਦੀ ਇੱਕੋ ਇੱਕ ਮਾਪਿਆਂ ਤੋਂ ਮੰਗ ਸੀ।
ਮਾਪੇ ਬੜੇ ਲਾਰੇ ਲਾਉਂਦੇ,
ਅਸੀ ਜਿਦੋਂ ਨਹੀਂ ਸੀ ਭਾਉਂਦੇ।
ਜਦੋਂ ਝੂਠੀ ਮੂਠੀ ਰੁੱਸ ਕੇ ਮਨਾਉਂਦੇ ਹੁੰਦੇ ਸੀ,
ਵੇਲੇ ਹੋ ਗਈ ਏ ਪੁਰਾਣਿਆਂ ਦੀ ਗੱਲ ਉਹ,
ਪਿੰਡ ਨਾਨਕੇ ਨੂੰ ਜਦੋਂ ਅਸੀ ਜਾਂਦੇ ਹੁੰਦੇ ਸੀ।

ਬੜੇ ਚਾਵਾਂ ਨਾਲ ਅਸੀ ਖੁਦ ਨੂੰ ਸਜਾਉਂਦੇ,
ਉਦੋਂ ਖੁਸ਼ੀ ਵਿੱਚ ਫੁੱਲੇ ਨਾ ਸਮਾਉਂਦੇ ਸੀ।
ਕਾਪੀਆਂ ਕਿਤਾਬਾਂ ਵਾਲਾ ਸੁੱਟ ਦਿੰਦੇ ਬੈਗ,
ਬੇਫ਼ਿਕਰੀ ‘ਚ ਜਿੰਦਗੀ ਜਿਉਂਦੇ ਸੀ।
ਉਡੀਕਦੀਆਂ ਹੁੰਦੀਆਂ ਸੀ ਨਾਨੀ ਦੀਆਂ ਪਿੰਨੀਆਂ,
ਬੜੇ ਚਾਵਾਂ ਨਾਲ ਅਸੀ ਖਾਂਦੇ ਹੁੰਦੇ ਸੀ।
ਵੇਲੇ ਹੋ ਗਈ ਏ ਪੁਰਾਣਿਆਂ ਦੀ ਗੱਲ ਉਹ,
ਪਿੰਡ ਨਾਨਕੇ ਨੂੰ ਜਦੋਂ ਅਸੀ ਜਾਂਦੇ ਹੁੰਦੇ ਸੀ।

ਬਿਨਾਂ ਸੌਂਵੇ ਲੰਘ ਜਾਂਦੀ ਅੱਧੀ ਅੱਧੀ ਰਾਤ,
ਨਾਨਾ ਨਾਨੀ ਪਾਉਂਦੇ ਜਦੋਂ ਬਾਤਾਂ ਨੂੰ।
ਭੁੱਲਦਾ ਨੀ ਸਾਨੂੰ ਮਾਮੇ ਮਾਮੀ ਦਾ ਪਿਆਰ,
ਕਿਵੇਂ ਬਿਆਨ ਕਰਾਂ ਯਾਰੋ ਜਜ਼ਬਾਤਾਂ ਨੂੰ।
ਅਸੀ ਪਲ ਵੀ ਨਾ ਬਹਿੰਦੇ, ਵਿਹੜਾ ਚੱਕਣਾ ਲੈ ਲੈਂਦੇ,
ਪੀਂਘ ਮਾਮਿਆਂ ਦੇ ਮੋਢਿਆਂ ਦੀ ਬਣਾਉਂਦੇ ਹੁੰਦੇ ਸੀ।
ਵੇਲੇ ਹੋ ਗਈ ਏ ਪੁਰਾਣਿਆਂ ਦੀ ਗੱਲ ਉਹ,
ਪਿੰਡ ਨਾਨਕੇ ਨੂੰ ਜਦੋਂ ਅਸੀ ਜਾਂਦੇ ਹੁੰਦੇ ਸੀ।

ਯਾਰੋ ਹੁਣ ਹੌਲੀ ਹੌਲੀ ਟੁੱਟਦੀਆਂ ਜਾਂਦੀਆਂ,
ਰਿਸ਼ਤਿਆਂ ਦੇ ਮੋਹ ਦੀਆਂ ਤੰਦਾਂ ਨੇ।
ਫ਼ੋਨ ਉਤੇ ਗੱਲਾਂ ਵਾਲਾ ਚੱਲ ਪਿਆ ਦੌਰ,
ਹੁਣ ਪੱਟ ਦਿੱਤੀ ਦੁਨੀਆਂ ਇਹ ਰੰਗਾਂ ਨੇ।
ਭੁੱਲ ਜਾ ‘ਕੁਲਵੀਰ’ ਬੀਤੇ ਵੇਲੇ ਦੀਆਂ ਯਾਦਾਂ,
ਅਸੀ ਦਿਲ ਵਿੱਚ ਜਿਹੜੀਆਂ ਸਜਾਉਂਦੇ ਹੁੰਦੇ ਸੀ।
ਵੇਲੇ ਹੋ ਗਈ ਏ ਪੁਰਾਣਿਆਂ ਦੀ ਗੱਲ ਉਹ,
ਪਿੰਡ ਨਾਨਕੇ ਨੂੰ ਜਦੋਂ ਅਸੀ ਜਾਂਦੇ ਹੁੰਦੇ ਸੀ।

Kulveer Vaid

 

 

 

 

 

 

 
ਕੁਲਵੀਰ ਸਿੰਘ ਵੈਦ
ਪਿੰਡ ਬੱਲਮਗੜ੍ਹ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ।
ਮੋਬਾਈਲ : 84374-21303

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply