ਅੰਮ੍ਰਿਤਸਰ, 12 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਕਾਰਜਕਾਰੀ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਪੁਲਿਸ ਅਮਰੀਕ ਸਿੰਘ ਪਵਾਰ ਪੀ.ਪੀ.ਐਸ ਨੇ
ਜ਼ਾਬਤਾ ਫ਼ੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਨਿਮਨ ਹਸਤਾਖਰ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਥਾਣਿਆਂ ਅਧੀਨ ਜੁਰਮਾਂ ਦੀ ਰੋਕਥਾਮ ਲਈ ਹੋਟਲ/ਸਰਾਵਾਂ/ਧਰਮਸ਼ਾਲਾਵਾਂ/ਗੈਸਟ ਹਾਊਸ ਮਾਲਕ ਆਪਣੀਆਂ ਇਹਨਾਂ ਸਥਾਨਾਂ ਵਿੱਚ ਕਿਸੇ ਵਿਅਕਤੀ ਨੂੰ ਰਿਹਾਇਸ਼ ਦੇਂਦਾ ਹੈ ਤਾਂ ਉਸ ਵਿਅਕਤੀ ਅਤੇ ਉਸ ਦੇ ਨਾਲ ਆਏ ਹੋਰ ਵੀ ਸਾਥੀਆਂ ਦਾ ਨਾਮ, ਪਤਾ, ਥਾਣਾ ਆਦਿ ਸਬੰਧੀ ਤਸਦੀਕਸ਼ੁਦਾ ਕਾਗਜ਼ਾਤ ਲੈ ਕੇ ਆਪਣੇ ਹੋਟਲ/ਸਰਾਵਾਂ/ਧਰਮਸ਼ਾਲਾਵਾਂ/ ਗੈਸਟ ਹਾਊਸ ਦੇ ਰਜਿਸਟਰ ਵਿੱਚ ਇੰਦਰਾਜ ਕਰੇਗਾ।ਇਹ ਹੁਕਮ ਇੱਕ ਤਰਫਾ ਪਾਸ ਕੀਤਾ ਜਾਂਦਾ ਹੈ।ਇਹ ਹੁਕਮ 6 ਦਸੰਬਰ 2018 ਤੱਕ ਲਾਗੂ ਰਹੇਗਾ।
Check Also
“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ
ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …
Punjab Post Daily Online Newspaper & Print Media