ਤੰਦਰੁਸਤ ਮਿਸ਼ਨ ਪੰਜਾਬ ਤਹਿਤ ਕੀਤੀ ਛਾਪੇਮਾਰੀ -ਭਾਗੋਵਾਲੀਆ
ਅੰਮ੍ਰਿਤਸਰ, 12 ਅਕਤੂਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਸਿਹਤ ਅਫ਼ਸਰ ਲਖਬੀਰ ਸਿੰਘ ਭਾਗੋਵਾਲੀਆ ਵਲੋਂ ਬ੍ਰੈਡ, ਬੰਦ ਅਤੇ ਕ੍ਰੀਮਰੋਲ ਬਣਾਉਣ ਵਾਲੀਆਂ ਦੋ
ਫੈਕਟਰੀਆਂ ਦੀ ਛਾਪੇਮਾਰੀ ਕੀਤੀ ਗਈ ਅਤੇ 15 ਹਜ਼ਾਰ ਬੰਦ, 2 ਹਜ਼ਾਰ ਫੈਨ ਅਤੇ 2500 ਕ੍ਰੀਮਰੋਲ ਮੌਕੇ `ਤੇ ਹੀ ਨਸ਼ਟ ਕਰਵਾਏ ਗਏ।
ਭਾਗੋਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਟੀਮ ਵਲੋਂ ਬਿਜਨੌਰ ਬੇਕਰੀ ਝਬਾਲ ਰੋਡ ਅਤੇ ਤਨਵੀਰ ਬੇਕਰੀ ਕੋਟ ਖਾਲਸਾ ਵਿਖੇ ਛਾਪੇਮਾਰੀ ਕੀਤੀ ਗਈ।ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਥਾਵਾਂ ਤੇ ਗੰਦਗੀ ਫੈਲੀ ਹੋਈ ਸੀ ਅਤੇ ਇਨ੍ਹਾਂ ਦੇ ਕੋਲ ਕੋਈ ਲਾਇਸੰਸ ਵੀ ਨਹੀਂ ਸੀ।ਭਾਗੋਵਾਲੀਆ ਨੇ ਦੱਸਿਆ ਕਿ ਇਨ੍ਹਾਂ ਸਾਮਾਨ ਨੂੰ ਬਣਾਉਣ ਲਈ ਬਹੁਤ ਹੀ ਘੱਟੀਆ ਕਿਸਮ ਦਾ ਘਿਓ, ਮੈਦਾ ਅਤੇ ਚੈਰੀ ਪ੍ਰਯੋਗ ਕੀਤਾ ਜਾ ਰਿਹਾ ਸੀ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ ਵਲੋਂ 9 ਸੈਂਪਲ ਜਿਨ੍ਹਾਂ ਵਿੱਚ ਬੰਦ, ਕ੍ਰੀਮਰੋਲ, ਘਿਓ, ਮੈਦਾ ਦੇ ਲਏ ਗਏ ਹਨ ਅਤੇ ਇਨ੍ਹਾਂ ਨੂੰ ਚੈਕ ਕਰਨ ਲਈ ਫੂਡ ਲੈਬ ਖਰੜ ਵਿਖੇ ਭੇਜਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਇਕ ਕੁਇੰਟਲ ਚੀਨੀ ਅਤੇ ਸਾਰੀ ਮਸ਼ੀਨਰੀ ਨੂੰ ਸੀਜ਼ ਕਰਕੇ ਸੀਲ ਕਰ ਦਿੱਤਾ ਗਿਆ ਹੈ ਅਤੇ ਖਰੜ ਲੈਬ ਤੋਂ ਰਿਪੋਰਟ ਆਉਣ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
Check Also
ਖ਼ਾਲਸਾ ਕਾਲਜ ਵਿਖੇ `ਰੱਖੜੀ ਪ੍ਰਦਰਸ਼ਨੀ-ਕਮ-ਸੇਲ-2026` ਦਾ ਆਯੋਜਿਤ
ਅੰਮ੍ਰਿਤਸਰ, 29 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ `ਰੱਖੜੀ …
Punjab Post Daily Online Newspaper & Print Media