ਬਠਿੰਡਾ, 14 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਥਾਨਕ ਗੁਪਤਾ ਹਸਪਤਾਲ ਅਤੇ ਟਰੋਮਾ ਸੈਂਟਰ ਦੇ ਹੱਡੀਆਂ ਅਤੇ ਰੋਗਾਂ ਦੇ ਮਾਹਿਰ ਡਾ. ਮੋਹਿਤ
ਗੁਪਤਾ ਨੇ ਇਕ ਸੈਮੀਨਾਰ ਦੌਰਾਨ ਦੱਸਿਆ ਕਿ ਗੋਡੇ ਬਦਲਣ ਨੂੰ ਲੈ ਕੇ ਬਹੁਤ ਸਾਰੀਆਂ ਗਲਤ ਧਾਰਨਾਵਾਂ ਹਨ।ਜਿਆਦਾ ਲੋਕਾਂ ਨੂੰ ਉਮਰ ਨੂੰ ਲੈ ਕੇ ਸਭ ਤੋਂ ਵੱਡੀ ਗਲਤ ਧਾਰਣਾ ਹੈ ਕਿ ਇਹ ਸਿਰਫ ਬਜੁਰਗਾਂ ਦੀ ਹੀ ਬਿਮਾਰੀ ਹੈ। ਬਦਲਦੇ ਲਾਈਫ ਸਟਾਈਲ ਅਤੇ ਵਿਗੜਦੇ ਖਾਣ-ਪਾਣ ਦੀ ਵਜ੍ਹਾ ਨਾਲ ਵੀ ਗੋਡਿਆਂ ਦੇ ਦਰਦ ਦੀ ਸਮੱਸਿਆ ਨੌਜਵਾਨ ਅਤੇ ਅਧੇੜ ਉਮਰ ਦੇ ਲੋਕਾਂ ਨੂੰ ਵੀ ਗੋਡਿਆਂ ਦੀ ਸਮੱਸਿਆ ਸਤਾਉਣ ਲੱਗੀ ਹੈ। ਗੋਡਿਆਂ ਵਿਚ ਦਰਦ ਜਾਂ ਅਰਥਰਾਈਟਸ ਫਿਜੀਕਲ ਫਿਟਨੈਸ ਦੀ ਕਮੀਆਂ ਦੀ ਨਿਸ਼ਾਨੀ ਹੋ ਸਕਦੀ ਹੈ।ਡਾ. ਮੋਹਿਤ ਨੇ ਦੱਸਿਆ ਕਿ ਸਮੇਂ ਦੇ ਨਾਲ ਗੋਡਾ ਬਦਲ ਦੀ ਪ੍ਰਕਿ੍ਰਆ ਵਿਚ ਵੀ ਨਵੀਂ ਤਕਨੀਕ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ਜਿਸ ਵਿਚ ਮਰੀਜ਼ ਨੂੰ ਘੱਟ ਖ਼ਰਚ ਵਿਚ ਕੌਮਾਂਤਰੀ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ ਜਿਸ ਵਿਚ ਘੱਟ ਬਲੱਡ ਲੌਸ ਦੇ ਨਾਲ ਛੋਟਾ ਚੀਰਾ ਲਗਾ ਕੇ ਗੋਡਾ ਬਦਲਿਆ ਜਾਂਦਾ ਹੈ। ਇਸ ਨਾਲ ਮਰੀਜ਼ ਪਹਿਲੇ ਜਾਂ ਦੂਸਰੇ ਦਿਨ ਹੀ ਖੜ੍ਹਾ ਹੋ ਜਾਂਦਾ ਹੈ ਅਤੇ ਫਿਜਿਓਥਰੈਪਿਸਟ ਦੀ ਮੱਦਦ ਨਾਲ ਵਾਕਰ ਫੜ ਕੇ ਚੱਲਣ ਲਗਦਾ ਹੈ। ਡਾ. ਮੋਹਿਤ ਗੁਪਤਾ ਕਹਿੰਦੇ ਹਨ ਕਿ ਉਨ੍ਹਾਂ ਕੋਲ ਆਉਣ ਵਾਲੇ ਬਹੁਤ ਸਾਰੇ ਮਰੀਜ਼ਾਂ ਦਾ ਅਕਸਰ ਸਵਾਲ ਹੁੰਦਾ ਹੈ ਕਿ ਉਹ ਗੋਡਾ ਬਦਲਣ ਤੋਂ ਬਾਅਦ ਚੱਲਣ ਫਿਰਨ ਤੋਂ ਇਲਾਵਾ ਆਪਣੇ ਪਸੰਦੀਦਾ ਗਤੀਵਿਧੀਆਂ ਵੀ ਕਰ ਪਾਉਣਗੇ ਜਾਂ ਨਹੀਂ। ਡਾ. ਮੋਹਿਤ ਨੇ ਦੱਸਿਆ ਕਿ ਗੋਡੇ ਬਦਲਾਉਣ ਵਾਲੇ ਮਰੀਜ਼ ਸਾਈਕਲਿੰਗ, ਪੌੜੀਆਂ ਚੜ੍ਹਣਾ, ਮੋਟਰਸਾਈਕਲ, ਕਾਰ ਚਲਾਉਣਾ ਆਦਿ ਸਾਰੀਆਂ ਗਤੀਵਿਧੀਆਂ ਨੂੰ ਅਸਾਨੀ ਨਾਲ ਕਰ ਪਾਉਂਦੇ ਹਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media