ਬਠਿੰਡਾ, 14 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਬਠਿੰਡਾ ਪੁਲਿਸ ਨੇ ਰਾਜਸਥਾਨ ਤੋਂ ਖੋਹੀ ਇਨੋਵਾ ਗੱਡੀ ਬਠਿੰਡਾ ਵਿਖੇ ਬਰਾਮਦ ਹੋਣ ਦੀ ਪੁਸ਼ਟੀ ਕੀਤੀ ਹੈ। ਇਸ ਗੱਡੀ ਨੂੰ ਪੁਲਿਸ ਨੇ ਉਸ ਸਮੇਂ ਕਾਬੂ ਕੀਤਾ ਜਦੋਂ ਗੱਡੀ ਬਠਿੰਡਾ ਵਿਖੇ ਵੇਚਣ ਲਈ ਲਿਆਂਦੀ ਜਾ ਰਹੀ ਸੀ। ਥਾਣਾ ਥਰਮਲ ਪੁਲਿਸ ਦੇ ਸਹਾਇਕ ਥਾਣੇਦਾਰ ਰਾਜਵੀਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਮਿਲਣ `ਤੇ ਪੁਲਿਸ ਪਾਰਟੀ ਸਮੇਤ ਸਥਾਨਕ ਘੱਨ੍ਹਈਆ ਚੌਂਕ ਵਿਖੇ ਲਗਾਏ ਨਾਕੇ ’ਤੇ ਇੱਕ ਇਨੋਵਾ ਗੱਡੀ ਨੂੰ ਰੋਕਿਆ ਤਾਂ ਪਤਾ ਲੱਗਿਆ ਕਿ ਇਹ ਗੱਡੀ ਚੋਰੀ ਦੀ ਹੈ।ਜਿਸ ’ਤੇ ਜਾਅਲੀ ਨਬੰਰ ਪਲੇਟ ਲੱਗੀ ਹੋਈ ਸੀ। ਪੁੱਛਗਿੱਛ ਦੌਰਾਨ ਗੱਡੀ ਚਾਲਕ ਜਸਵੰਤ ਸਿੰਘ ਉਰਫ ਕਾਕਾ ਪੁੱਤਰ ਗੁਰਮੇਲ ਸਿਘ ਵਾਸੀ ਰੋੜੀ ਕਪੂਰਾ ਜਿਲ੍ਹਾ ਫਰੀਦਕੋਟ ਨੇ ਦੱਸਿਆ ਕਿ ਉਸ ਨੇ ਅਤੇ ਉਸ ਦੇ ਸਾਥੀਆਂ ਪ੍ਰਿੰਸ ਅਰੋੜਾ ਉਰਫ ਬਿੱਲਾ ਵਾਸੀ ਕੋਟਕਪੂਰਾ ਅਤੇ ਅਵਤਾਰ ਸਿੰਘ ਵਾਸੀ ਸਿਰਸਾ ਨੇ ਪਿਸਤੌਲ ਦੀ ਨੌਕ ’ਤੇ ਸੰਗਰੀਆ ਮੰਡੀ (ਰਾਜਸਥਾਨ) ਤੋਂ ਖੋਹੀ ਸੀ ਜਿਸ ਨੂੰ ਉਹ ਅੱਜ ਬਠਿੰਡਾ ਵਿਖੇ ਵੇਚਣ ਲਈ ਲਿਆ ਰਿਹਾ ਸੀ।ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਵਿਅਕਤੀ ਤੋਂ ਵਾਰਦਾਤ ਸਮੇਂ ਵਰਤਿਆਂ ਪਿਸਤੌਲ ਤੇ ਤਿੰਨ ਜਿੰਦਾ ਕਾਰਤੂਸ ਵੀ ਬਰਾਮਦ ਕਰ ਲਏ ਹਨ। ਪੁਲਿਸ ਅਨੁਸਾਰ ਇਸ ਗੱਡੀ ਦੀ ਐਫ.ਆਈ.ਆਰ ਸੰਗਰੀਆਂ ਵਿਖੇ ਮਿਤੀ 9 ਸਤੰਬਰ 2018 ਨੂੰ ਤਿੰਨ ਅਣਪਛਾਤੇ ਵਿਅਕਤੀਆਂ ਦੇ ਨਾਮ ’ਤੇ ਦਰਜ ਹੈ। ਸੰਗਰੀਆਂ ਮੰਡੀ ਦੇ ਪੁਲਿਸ ਅਧਿਕਾਰੀ ਰਾਏ ਸਿੰਘ ਨੇ ਦੱਸਿਆ ਕਿ ਇਸ ਇਨੋਵਾ ਗੱਡੀ ਦਾ ਮਾਲਕ ਕੇ.ਸੀ ਬਿਸਨੋਈ ਵਾਸੀ ਸੰਗਰੀਆਂ ਮੰਡੀ ਹੈ ਜਿਸ ਨੇ ਸੰਗਰੀਆਂ ਪੁਲਿਸ ਨੂੰ ਗੱਡੀ ਖੋਹੀ ਜਾਣ ਬਾਰੇ ਰਿਪਰੋਟ ਦਰਜ ਕਰਵਾਈ ਸੀ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …