Tuesday, November 24, 2026

ਗਾਇਕ ਸਿਮਰ ਗਿੱਲ ਦੇ ਨਵੇਂ ਗੀਤ ‘ਮਰ ਕੇ ਖੁਦਾ’ ਨੂੰ ਸਰੋਤਿਆਂ ਵਲੋਂ ਭਰਵਾਂ ਹੁੰਗਾਰਾ

ਚੰਡੀਗੜ, 18 ਅਕਤੂਬਰ (ਪੰਜਾਬ ਪੋਸਟ- ਹਰਜਿੰਦਰ ਸਿੰਘ)- ਚਰਚਿਤ ਗੀਤ ‘ਡਾਲਰ’, ‘ਨਾ ਭੁੱਕੀ ਨਾ ਸਮੈਕ’ ਅਤੇ ‘ਰੋਟੀ’ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਡੂੰਘੀ Simar Gill Gayakਪਛਾਣ ਬਣਾਉਣ ਵਾਲਾ ਪੰਜਾਬੀ ਗਾਇਕ ਸਿਮਰ ਗਿੱਲ ਹਾਲ ਹੀ ਵਿੱਚ ਆਪਣਾ ਇੱਕ ਹੋਰ ਨਵਾਂ ਗੀਤ ‘ਮਰ ਕੇ ਖੁਦਾ’ ਲੈ ਕੇ ਹਾਜ਼ਰ ਹੋਇਆ ਹੈ।ਇਸ ਗੀਤ ਨੂੰ ਸਿਮਰ ਗਿੱਲ ਦੇ ਨਾਲ ਸੁਰੀਲੀ ਗਾਇਕਾ ਸਿਮਰਨ ਢੀਂਡਸਾ ਨੇ ਗਾਇਆ ਹੈ।ਇਸ ਗੀਤ ਦੇ ਬੋਲ ਖੁਦ ਸਿਮਰ ਗਿੱਲ ਨੇ ਲਿਖੇ ਹਨ ਅਤੇ ਸੰਗੀਤ ਕਰਨ ਕੇ.ਆਰ.ਜੀ ਵਲੋਂ ਦਿੱਤਾ ਗਿਆ ਹੈ, ਜਦਕਿ  ਵੀਡੀਓ ਫ਼ਿਲਮਾਂਕਣ ਨਿਰਦੇਸ਼ਕ ਵਿਕਰਮ ਢਿਲੋਂ ਵਲੋਂ ਬਹੁਤ ਹੀ ਵਧੀਆ ਕੰਸੈਪਟ `ਤੇ ਤਿਆਰ ਕੀਤਾ ਗਿਆ ਹੈ।ਟੀ-ਸ਼ੀਰੀਜ ਵਲੋਂ ਰਲੀਜ਼ ਅਤੇ ਮਿਊਜ਼ਿਕ ਟਾਈਮ ਦੀ ਪੇਸ਼ਕਸ ਇਸ ਗੀਤ ਨੂੰ ਸਰੋਤਿਆਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ ਅਤੇ ਯੂ-ਟਿਊਬ ‘ਤੇ ਹੁਣ ਤੱਕ ਇੱਕ ਮਿਲੀਅਨ ਤੋਂ ਵੀ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply