Monday, July 14, 2025
Breaking News

ਖਾਲਸਾ ਕਾਲਜ ਆਫ਼ ਲਾਅ ਵਿਖੇ ਕਰਵਾਇਆ ਗਿਆ ਨਸ਼ਾ ਵਿਰੋਧੀ ਜਾਗਰੂਕਤਾ ਮੁਕਾਬਲਾ

ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਵਿਖੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ PPN1810201804ਨਸ਼ਾ ਵਿਰੋਧੀ ਜਾਗਰੂਕਤਾ ਮੁਕਾਬਲਾ ਕਰਵਾਇਆ ਗਿਆ।ਜਿਸ ’ਚ ਡਾ. ਜਸਵਿੰਦਰ ਸਿੰਘ, ਮੈਡੀਕਲ ਅਫਸਰ ਮੈਡੀਕਲ ਕਾਲਜ ਅੰਮ੍ਰਿਤਸਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
    ਪ੍ਰੋਗਰਾਮ ਮੌਕੇ ਡਾ. ਜਸਵਿੰਦਰ ਸਿੰਘ ਜੋ ਕਿ ਪਿਛਲੇ 15 ਸਾਲਾ ਤੋਂ ਅੰਮ੍ਰਿਤ ਡਰੱਗ ਡੀ-ਅਡਿਕਸ਼ਨ ਐਂਡ ਰਿਸਰਚ ਫ਼ਾਊਂਡੇਸ਼ਨ ਦੇ ਨਾਲ ਜੁੜੇ ਹੋਏ ਹਨ, ਨੇ ਵਿਦਿਆਰਥੀਆਂ ਨਾਲ ਨਸ਼ਾਖੋਰੀ ਅਤੇ ਨਸ਼ੇ ਦੀ ਵਰਤੋਂ ਬਾਰੇ ਆਪਣਾ ਤਜਰਬਾ ਸਾਂਝਾ ਕੀਤਾ।ਇਸ ਮੌਕੇ ਕਾਲਜ ’ਚ ਇਸ ਵਿਸ਼ੇ ਉਪਰ ਡੀਬੇਟ, ਕਵਿਤਾ, ਪੇਟਿੰਗ, ਕਾਰਟੂਨਿੰਗ ਅਤੇ ਸਲੋਗਨ ਲਿਖਣਾ ਦੇ ਮੁਕਾਬਲੇ ਕਰਵਾਏ ਗਏ ਜਿਸ ’ਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਪ੍ਰੋਗਰਾਮ ’ਚ ਆਏ ਮੁੱਖ ਮਹਿਮਾਨਾਂ ਅਤੇ ਪ੍ਰਿੰਸੀਪਲ ਵੱਲੋਂ ਉਕਤ ਮੁਕਾਬਿਲਆਂ ’ਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਸ਼ਿਵਾਨੀ ਸੈਨੀ, ਮੁਸਕਾਨ, ਹਰਮਨਜੋਤ ਕੌਰ, ਸਹਿਰ ਜੋਸ਼ੀ, ਸ਼ਿਵਾਨੀ, ਬਨੀਤ ਛਾਬਰਾ, ਗੁਰਮਨਜੋਤ ਸਿੰਘ ਅਤੇ ਕਰਨ ਸ਼ਰਮਾ ਨੂੰ ਟਰਾਫ਼ੀ ਅਤੇ ਸਰਟੀਫ਼ਿਕੇਟ ਨਾਲ ਸਨਮਾਨਿਤ ਕੀਤਾ ਗਿਆ।
    ਪ੍ਰੋਗਰਾਮ ’ਚ ਇਸ ਵਿਸ਼ੇ ’ਤੇ ਵਿਦਿਆਰਥੀਆਂ ਵੱਲੋਂ ਇਕ ਨਾਟਕ ਵੀ ਪੇਸ਼ ਕੀਤਾ ਗਿਆ ਅਤੇ ਸੱਭਿਆਚਾਰਕ ਪ੍ਰੋਗਰਾਮ ’ਚ ਗੁਰਪ ਡਾਂਸ ਅਤੇ ਭੰਗੜਾ ਆਦਿ ਪੇਸ਼ ਕੀਤੇ ਗਏ।ਇਸ ਪ੍ਰੋਗਰਾਮ ਦੇ ਆਖਿਰ ’ਚ ਡਾ. ਗੁਨੀਸ਼ਾ ਸਲੂਜਾ, ਡੀਨ ਅਤੇ ਅਸਿਸਟੈਂਟ ਪ੍ਰੋਫੈਸਰ ਨੇ ਆਏ ਹੋਏ ਮੁੱਖ ਮਹਿਮਾਨਾਂ, ਪ੍ਰਿੰਸੀਪਲ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply