ਚੰਡੀਗੜ, 18 ਅਕਤੂਬਰ (ਪੰਜਾਬ ਪੋਸਟ- ਹਰਜਿੰਦਰ ਸਿੰਘ)- ਚਰਚਿਤ ਗੀਤ ‘ਡਾਲਰ’, ‘ਨਾ ਭੁੱਕੀ ਨਾ ਸਮੈਕ’ ਅਤੇ ‘ਰੋਟੀ’ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਡੂੰਘੀ ਪਛਾਣ ਬਣਾਉਣ ਵਾਲਾ ਪੰਜਾਬੀ ਗਾਇਕ ਸਿਮਰ ਗਿੱਲ ਹਾਲ ਹੀ ਵਿੱਚ ਆਪਣਾ ਇੱਕ ਹੋਰ ਨਵਾਂ ਗੀਤ ‘ਮਰ ਕੇ ਖੁਦਾ’ ਲੈ ਕੇ ਹਾਜ਼ਰ ਹੋਇਆ ਹੈ।ਇਸ ਗੀਤ ਨੂੰ ਸਿਮਰ ਗਿੱਲ ਦੇ ਨਾਲ ਸੁਰੀਲੀ ਗਾਇਕਾ ਸਿਮਰਨ ਢੀਂਡਸਾ ਨੇ ਗਾਇਆ ਹੈ।ਇਸ ਗੀਤ ਦੇ ਬੋਲ ਖੁਦ ਸਿਮਰ ਗਿੱਲ ਨੇ ਲਿਖੇ ਹਨ ਅਤੇ ਸੰਗੀਤ ਕਰਨ ਕੇ.ਆਰ.ਜੀ ਵਲੋਂ ਦਿੱਤਾ ਗਿਆ ਹੈ, ਜਦਕਿ ਵੀਡੀਓ ਫ਼ਿਲਮਾਂਕਣ ਨਿਰਦੇਸ਼ਕ ਵਿਕਰਮ ਢਿਲੋਂ ਵਲੋਂ ਬਹੁਤ ਹੀ ਵਧੀਆ ਕੰਸੈਪਟ `ਤੇ ਤਿਆਰ ਕੀਤਾ ਗਿਆ ਹੈ।ਟੀ-ਸ਼ੀਰੀਜ ਵਲੋਂ ਰਲੀਜ਼ ਅਤੇ ਮਿਊਜ਼ਿਕ ਟਾਈਮ ਦੀ ਪੇਸ਼ਕਸ ਇਸ ਗੀਤ ਨੂੰ ਸਰੋਤਿਆਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ ਅਤੇ ਯੂ-ਟਿਊਬ ‘ਤੇ ਹੁਣ ਤੱਕ ਇੱਕ ਮਿਲੀਅਨ ਤੋਂ ਵੀ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …