Tuesday, March 3, 2026

ਡੈਪੋ ਪ੍ਰੋਜੈਕਟ ਤਹਿਤ ‘ਬਡੀ ਪ੍ਰੋਗਰਾਮ’ ਦੋਰਾਨ ਕਾਲਜ ਵਿਦਿਆਰਥੀਆਂ ਵਲੋਂ ਰੈਲੀ ਦਾ ਆਯੋਜਨ

ਬਠਿੰਡਾ, 21 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੈਪੋ ਪ੍ਰੋਜੈਕਟ ਦੇ ਤਹਿਤ ‘ਬਡੀ ਪ੍ਰੋਗਰਾਮ’ PPN2110201801ਦੌਰਾਨ ਭਾਈ ਆਸਾ ਸਿੰਘ ਗਰਲ਼ਜ ਕਾਲਜ ਗੋਨਿਆਣਾ ਮੰਡੀ ਜ਼ਿਲਾ ਬਠਿੰਡਾ ਦੇ ਸਟਾਫ ਅਤੇ ਵਿਦਿਆਰਥੀਆਂ ਵਲੋਂ ਨਸ਼ੇ ਦੇ ਖਿਲਾਫ ਮੁਹਿੰਮ ਵਿਚ ਪਿੰਡ ਮਹਿਮਾ ਸਰਜਾ, ਮਹਿਮਾ ਸਰਕਾਰੀ, ਮਹਿਮਾ ਸਵਾਈ, ਮਹਿਮਾ ਭਗਵਾਨਾ, ਲੱਖੀ ਜੰਗਲ ਅਤੇ ਨੇਹਿਆਂ ਵਾਲਾ ਵਿਖੇ ਰੈਲੀ ਆਯੋਜਿਤ ਕੀਤੀ ਗਈ ਤਾਂ ਕਿ ਨੋਜਵਾਨ ਨੂੰ ਨਸ਼ਿਆਂ ਦੇ ਖਿਲਾਫ ਖੜੇ ਕਰ ਕੇ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇ। ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ ਨੋਡਲ ਅਫ਼ਸਰ ਪ੍ਰੋ: ਗੁਰਲੀਨ ਅਤੇ ਬੱਡੀ ਇੰਚਾਰਜ ਪ੍ਰੋ: ਪਰਮਜੀਤ ਢਿਲੋਂ, ਪ੍ਰੋ: ਪਰਵਿੰਦਰ ਕੌਰ, ਪ੍ਰੋ: ਰਿਚਾ ਰਾਣੀ, ਪ੍ਰੋ: ਕਮਲਜੀਤ ਢਿਲੋਂ, ਪ੍ਰੋ: ਕੁਲਵਿੰਦਰ ਕੌਰ, ਪ੍ਰੋ: ਰਿਤੂ ਗਰੋਵਰ, ਪ੍ਰੋ: ਯਾਦਵਿੰਦਰ ਕੌਰ, ਪ੍ਰੋ: ਕੁਲਜੀਤ ਕੌਰ ਅਤੇ ਪ੍ਰੋ: ਵੀਰਪਾਲ ਕੌਰ ਅਤੇ ਵਿਦਿਆਰਥੀ ਬਡੀਜ਼ ਨੇ ਰੈਲੀ ਵਿੱਚ ਸ਼ਿਰਕਤ ਕੀਤੀ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …

Leave a Reply