ਬਠਿੰਡਾ, 21 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੈਪੋ ਪ੍ਰੋਜੈਕਟ ਦੇ ਤਹਿਤ ‘ਬਡੀ ਪ੍ਰੋਗਰਾਮ’
ਦੌਰਾਨ ਭਾਈ ਆਸਾ ਸਿੰਘ ਗਰਲ਼ਜ ਕਾਲਜ ਗੋਨਿਆਣਾ ਮੰਡੀ ਜ਼ਿਲਾ ਬਠਿੰਡਾ ਦੇ ਸਟਾਫ ਅਤੇ ਵਿਦਿਆਰਥੀਆਂ ਵਲੋਂ ਨਸ਼ੇ ਦੇ ਖਿਲਾਫ ਮੁਹਿੰਮ ਵਿਚ ਪਿੰਡ ਮਹਿਮਾ ਸਰਜਾ, ਮਹਿਮਾ ਸਰਕਾਰੀ, ਮਹਿਮਾ ਸਵਾਈ, ਮਹਿਮਾ ਭਗਵਾਨਾ, ਲੱਖੀ ਜੰਗਲ ਅਤੇ ਨੇਹਿਆਂ ਵਾਲਾ ਵਿਖੇ ਰੈਲੀ ਆਯੋਜਿਤ ਕੀਤੀ ਗਈ ਤਾਂ ਕਿ ਨੋਜਵਾਨ ਨੂੰ ਨਸ਼ਿਆਂ ਦੇ ਖਿਲਾਫ ਖੜੇ ਕਰ ਕੇ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇ। ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ ਨੋਡਲ ਅਫ਼ਸਰ ਪ੍ਰੋ: ਗੁਰਲੀਨ ਅਤੇ ਬੱਡੀ ਇੰਚਾਰਜ ਪ੍ਰੋ: ਪਰਮਜੀਤ ਢਿਲੋਂ, ਪ੍ਰੋ: ਪਰਵਿੰਦਰ ਕੌਰ, ਪ੍ਰੋ: ਰਿਚਾ ਰਾਣੀ, ਪ੍ਰੋ: ਕਮਲਜੀਤ ਢਿਲੋਂ, ਪ੍ਰੋ: ਕੁਲਵਿੰਦਰ ਕੌਰ, ਪ੍ਰੋ: ਰਿਤੂ ਗਰੋਵਰ, ਪ੍ਰੋ: ਯਾਦਵਿੰਦਰ ਕੌਰ, ਪ੍ਰੋ: ਕੁਲਜੀਤ ਕੌਰ ਅਤੇ ਪ੍ਰੋ: ਵੀਰਪਾਲ ਕੌਰ ਅਤੇ ਵਿਦਿਆਰਥੀ ਬਡੀਜ਼ ਨੇ ਰੈਲੀ ਵਿੱਚ ਸ਼ਿਰਕਤ ਕੀਤੀ।
Check Also
ਧਰਮ ਪ੍ਰਚਾਰ ਕਮੇਟੀ ਵੱਲੋਂ ਧਾਰਮਿਕ ਪ੍ਰੀਖਿਆ 17 ਅਤੇ 18 ਨਵੰਬਰ ਨੂੰ
ਅੰਮ੍ਰਿਤਸਰ, 16 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ …
Punjab Post Daily Online Newspaper & Print Media