Thursday, September 10, 2026

ਬਿਜਲੀ ਦੇ ਬੇਲੋੜੇ ਕੱਟਾਂ ਕਾਰਨ ਲੋਕ ਪ੍ਰੇਸ਼ਾਨ

PPN25081412

ਤਰਸਿੱਕਾ/ਰਈਆ 25 ਅਗਸਤ (ਕੰਵਲਜੀਤ ਜੋਧਾਨਗਰੀ/ਸੰਧੂ) – ਸਰਕਾਰ ਦੁਆਰਾ ਭਾਵੇਂ ਪੰਜਾਬ ਵਿੱਚ ਬਿਜਲੀ ਸਰਪਲਸ ਹੋ ਗਈ ਕਿਹਾ ਜਾ ਰਿਹਾ ਹੈ ਪ੍ਰਤੂੰ ਏਥੇ ਤਾਂ ਹਰ ਰੋਜ਼ ਗਰਮੀ ਨਾਲ ਬੇਹਾਲ ਲੋਕ ਰੋਜ਼ਾਨਾ ਲੱਗ ਰਹੇ ਬਿਜਲੀ ਦੇ ਕੱਟਾਂ ਕਾਰਨ ਤਰਲੋ ਮੱਛੀ ਹੋ ਰਹੇ ਹਨ।ਇਸ ਸਬੰਧੀ ਜਦੋਂ ਨਜ਼ਦੀਕ ਦੇ ਪਿੰਡਾਂ ਦਾ ਦੌਰਾ ਕੀਤਾ ਗਿਆ ਤਾਂ ਬਿਜਲੀ ਦੇ ਲੱਗ ਰਹੇ ਕੱਟਾਂ ਤੋਂ ਪ੍ਰੇਸ਼ਾਨ ਲੋਕਾਂ ਨੇ ਆਪਣਾ ਹਾਲ ਦੱਸਦੇ ਹੋਏ ਕਿਹਾ ਕਿ ਇਕ ਤਾਂ ਗਰਮੀ ਬਹੁਤ ਪੈ ਰਹੀ ਹੈ ਤੇ ਉਪਰੋਂ ਇਹ ਬਿਜਲੀ ਦੇ ਕੱਟ ਉਹਨਾਂ ਦੀ ਜਾਨ ਲੈ ਰਹੇ ਹਨ।ਕਈ ਵਾਰ ਤਾਂ ਬਿਜਲੀ ਨਾ ਆਉਣ ਕਾਰਨ ਉਹਨਾਂ ਨੂੰ ਜਾਗਦੇ ਹੋਏ ਰਾਤ ਬੀਤਾਉਣੀ ਪੈਂਦੀ ਹੈ।ਬੱਚਿਆਂ ਦੀ ਪੜਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ।ਹੋਰ ਤਾਂ ਹੋਰ ਬਿਜਲੀ ਨਾ ਆਉਣ ਤੇ ਪੀਣ ਵਾਲਾ ਪਾਣੀ ਵੀ ਘਰਾਂ ਵਿੱਚੋਂ ਮੁੱਕ ਜਾਂਦਾ ਹੈ ਕਿਉਂਕਿ ਨਲਕੇ ਤਾਂ ਹੁਣ ਪਿੰਡਾਂ ਵਿੱਚ ਰਹੇ ਨਹੀਂ ਅਤੇ ਮੋਟਰਾਂ ਬਿਜਲੀ ਤੋਂ ਬਿਨ੍ਹਾਂ ਚਲਦੀਆਂ ਨਹੀਂ।ਇਥੋਂ ਦੇ ਲੋਕਾਂ ਦੀ ਸਰਕਾਰ ਤੋਂ ਪੁਰਜ਼ੋਰ ਮੰਗ ਹੈ ਕਿ ਬਿਜਲੀ ਦੇ ਕੱਟ ਨਾ ਲਗਾਏ ਜਾਣ ਤਾਂ ਜੋ ਲੋਕ ਸੁੱਖ ਦੀ ਨੀਦ ਸੋਣ ਤੋਂ ਬਾਅਦ ਸਵੇਰੇ ਆਪਣੇ ਕੰਮ ਧੰਦੇ ਕਰ ਸਕਣ।ਗਰਮੀ ਅਤੇ ਬਿਜਲੀ ਨਾ ਆਉਣ ਤੋਂ ਦੁਖੀ ਲੋਕ ਦਰਖਤਾਂ ਦੀ ਛਾਂ ਹੇਠ ਬੈਠਣ ਲਈ ਮਜਬੂਰ ਹੋਏ ਪਏ ਹਨ ਅਤੇ ਪੰਜਾਬ ਵਿੱਚ ਹੋ ਰਹੇ ਵਿਕਾਸ ਦੀਆਂ ਮਸ਼ਹੂਰੀਆਂ ਵੇਖ ਕੇ ਸੋਚਣ ਲਈ ਮਜਬੂਰ ਹੋ ਰਹੇ ਹਨ ਕਿ ਇਹ ਕਿਹੋ ਜਿਹਾ ਵਿਕਾਸ ਹੋ ਰਿਹਾ ਹੈ ਜੋ ਲੋਕਾਂ ਦੀਆਂ ਰੋਜ਼ਮਰਾ ਦੀਆਂ ਲੋੜਾਂ ਦੀ ਪੂਰਤੀ ਵੀ ਨਹੀਂ ਕਰ ਪਾ ਰਿਹਾ ।

PPN25081412

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply