ਅੰਮ੍ਰਿਤਸਰ, 25 ਅਗਸਤ (ਸੁਖਬੀਰ ਸਿੰਘ)- ਸਥਾਨਕ ਸਰਕਾਰ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਸ਼੍ਰੀ ਅਨਿਲ ਜੋਸ਼ੀ ਵੱਲੋ ਆਪਨੀ ਅਖਿਤਿਆਰੀ ਗ੍ਰਾਂਟ ਦੇ ਕੋਟੇ ਵਿਚੋ ਡਿਸਟ੍ਰਿਕ ਹਿਊਮਨ ਵੇਲਫੇਅਰ ਸੋਸਾਈਟੀ, ਵਿਜੇ ਨਗਰ ਨੂੰ 50000 ਅਤੇ ਸ਼੍ਰੀ ਗੁਰੁ ਅਮਰਦਾਸ ਜੀ ਧਰਮਸ਼ਾਲਾ ਪ੍ਰਬੰਧਕ ਕਮੇਟੀ, ਪ੍ਰੀਤ ਐਵਿਨਿਊ, ਮਜੀਠਾ ਰੋਡ ਨੂੰ 200000 ਦੀ ਰਾਸ਼ੀ ਦਾ ਚੈਕ ਭੇਂਟ ਕੀਤਾ ਜਿਸ ਦੀ ਵਰਤੋ ਧਰਮਸ਼ਾਲਾ ਦੇ ਵਿਕਾਸ ਵੱਲ ਖਰਚ ਕੀਤੀ ਜਾਵੇਗੀ, ਇਸ ਮੋਕੇ ਤੇ ਮੰਤਰੀ ਜੋਸ਼ੀ ਨੇ ਕਿਹਾ ਕਿ ਨਰ ਸੇਵਾ ਹੀ ਨਰਾਇਣ ਸੇਵਾ ਹੈ। ਹਿਊਮਨ ਵੇਲਫੇਅਰ ਸੋਸਾਈਟੀ ਵੱਲੋ ਫ੍ਰੀ ਮੈਡਿ ਕਲ ਕੈਂਪ ਲਗਾਇਆ ਜਾਵੇਗਾ ਉਸ ਨਾਲ ਬਹੁਤ ਹੀ ਗਰੀਬ ਅਤੇ ਲੋੜਮੰਦ ਲੋਕਾਂ ਦਾ ਭਲਾ ਹੋ ਸਕੇਗਾ। ਦੂਜੀ ਪਾਸੇ ਜੋਸ਼ੀ ਜੀ ਨੇੇ ਲੋਕਾਂ ਨੂੰ ਆਪਨਾ ਵਿਰਸਾ ਆਪਨੇ ਧਰਮ ਤੋਂ ਸਾਨੂੰ ਉਹਨਾਂ ਗੁਰੂਆਂ ਪੀਰਾਂ ਤੋ ਸਿਖਨ ਨੂੰ ਮਿਲਦਾ ਹੈ ਉਹ ਅਨਮੋਲ ਖਜਾਨਾ ਹੈ, ਜਿਸ ਤੋ ਉਪਰ ਕੋਈ ਚੀਜ ਨਹੀ ਇਸ ਲਈ ਉਹਨਾਂ ਨੇ ਬਾਨੀ ਵਿਚ ਹੀ ਸਭ ਕੁਛ ਹੈ ਅਤੇ ਸਾਨੂੰ ਮਾਂ ਬਾਪ ਗੁਰੂਆਂ ਦਾ ਆਦਰ ਸਤਿਕਾਰ ਕਰਨਾ ਚਾਹੀਦਾ ਹੈ। ਇਸ ਮੋਕੇ ਤੇ ਅਨੁਜ ਸਿੱਕਾ, ਰਵੀ ਗੁਪਤਾ, ਚਰਨਜੀਤ ਸਿੰਘ, ਸ਼ਿਵ ਦਰਸ਼ਨ ਸਿੰਘ, ਚੰਚਲ ਸਿੰਘ, ਸੁਖਜੀਤ ਪਾਲ ਸਿੰਘ, ਆਰ. ਐਸ. ਰੰਧਾਵਾ, ਗੁਰਦਿਆਲ ਸਿੰਘ, ਬਲਦੇਵ ਸਿੰਘ, ਕੁਲਵਿੰਦਰ ਸਿੰਘ ਆਦਿ ਮੋਜੂਦ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …