Wednesday, May 27, 2026

ਫ਼ਿਲਮ `ਲਾਟੂ` ਦਾ ਟ੍ਰੇਲਰ ਹੋਇਆ ਰਿਲੀਜ਼

 ਵੱਖਰੇ ਅੰਦਾਜ਼ `ਚ ਨਜ਼ਰ ਆਏ ਗਗਨ ਕੋਕਰੀ
ਚੰਡੀਗੜ੍ਹ, 27 ਅਕਤੂਬਰ (ਪੰਜਾਬ ਪੋਸਟ- ਹਰਜਿੰਦਰ ਸਿੰਘ) – ਫਰੀਦ ਇੰਟਰਟੇਨਮੈਂਟ ਅਤੇ ਨਿਊ ਏਰਾ ਮੂਵੀਜ਼ ਦੇ ਬੈਨਰ ਹੇਠ 16 ਨਵੰਬਰ ਨੂੰ ਦੁਨੀਆ ਭਰ ‘ਚ PPN2810201814ਰਲੀਜ਼ ਹੋਣ ਜਾ ਰਹੀ  ਫ਼ਿਲਮ `ਲਾਟੂ` ਦਾ ਟ੍ਰੇਲਰ ਬੀਤੇ ਦਿਨੀ ਰਿਲੀਜ਼ ਹੋਇਆ, ਜੋ ਦਰਸ਼ਕਾਂ ਵਲੋਂ ਬੇਹੱਦ ਹੀ ਪਸੰਦ ਕੀਤਾ ਜਾ ਰਿਹਾ ਹੈ।ਦੱਸ ਦਈਏ ਕਿ ਇਸ ਫ਼ਿਲਮ ਰਾਹੀਂ ਪੰਜਾਬੀ ਗਾਇਕ ਗਗਨ ਕੋਕਰੀ ਆਪਣੇ ਅਭਿਨੈ ਕੈਰੀਅਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ ਅਤੇ ਉਨਾਂ ਨਾਲ ਮੁੱਖ ਅਭਿਨੇਤਰੀ ਦੀ ਭੂਮਿਕਾ `ਚ ਅਦਿਤੀ ਸ਼ਰਮਾ ਨਜ਼ਰ ਆਵੇਗੀ।ਨਿਰਮਾਤਾ ਜਗਮੀਤ ਸਿੰਘ ਰਾਣਾ ਗਰੇਵਾਲ (ਰਾਜਾ ਢਾਬਾ ਖਮਾਣੋਂ) ਅਤੇ ਵਿਕਾਸ ਵਧਵਾ ਦੀ ਇਸ ਫ਼ਿਲਮ ਨੂੰ ਨਿਰੇਦਸ਼ਕ ਮਾਨਵ ਸ਼ਾਹ (ਡਾਨਫੋਰਡ ਕਾਲਜ ਆਸਟਰੇਲੀਆ) ਵਲੋਂ ਨਿਰਦੇਸ਼ਿਤ ਕੀਤਾ ਗਿਆ ਹੈ, ਜੋ ਕਿ ਪੁਰਾਣੇ ਪੰਜਾਬ ਦੇ ਦਹਾਕੇ ਨੂੰ ਦਰਸਾਵੇਗੀ।ਲੇਖਕ ਧੀਰਜ ਰਤਨ ਵਲੋਂ ਲਿਖੀ ਇਹ ਪੰਜਾਬ ਦੀ ਧਰਾਤਲ ਨਾਲ ਜੁੜੀ ਇੱਕ ਅਜਿਹੀ ਫ਼ਿਲਮ ਹੈ ਜੋ ਦਰਸ਼ਕਾਂ ਨੂੰ ਆਪਣੇ ਨਾਲ ਜੋੜਨ ਦੀ ਇਛਾ ਰੱਖਦੀ ਹੈ।ਫ਼ਿਲਮ ਵਿੱਚ ਗਗਨ ਕੋਕਰੀ ਤੇ ਅਦਿਤੀ ਸ਼ਰਮਾ ਤੋਂ ਇਲਾਵਾ ਸਰਦਾਰ ਸੋਹੀ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਅਨੀਤਾ ਦੇਵਗਨ, ਹਾਰਬੀ ਸੰਘਾ, ਹਰਦੀਪ ਗਿੱਲ, ਰਾਹੁਲ ਜੁਗਰਾਲ, ਨਿਸ਼ਾ ਬਾਨੋ, ਪ੍ਰਿੰਸ ਕੰਵਲਜੀਤ, ਆਸ਼ੀਸ਼ ਦੁੱਗਲ, ਮਲਕੀਤ ਰੌਣੀ, ਦਿਲਾਵਰ ਸਿੱਧੂ, ਪ੍ਰਕਾਸ਼ ਗਾਧੂ, ਸੁਖਦੇਵ ਬਰਨਾਲਾ, ਜਤਿੰਦਰ ਕੌਰ ਅਤੇ ਦੀਪ ਮਨਦੀਪ ਆਦਿ ਨਾਮੀ ਸਿਤਾਰੇ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਂਦੇ ਨਜ਼ਰ ਆਉਣਗੇ।

Check Also

ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …

Leave a Reply