ਵੱਖਰੇ ਅੰਦਾਜ਼ `ਚ ਨਜ਼ਰ ਆਏ ਗਗਨ ਕੋਕਰੀ
ਚੰਡੀਗੜ੍ਹ, 27 ਅਕਤੂਬਰ (ਪੰਜਾਬ ਪੋਸਟ- ਹਰਜਿੰਦਰ ਸਿੰਘ) – ਫਰੀਦ ਇੰਟਰਟੇਨਮੈਂਟ ਅਤੇ ਨਿਊ ਏਰਾ ਮੂਵੀਜ਼ ਦੇ ਬੈਨਰ ਹੇਠ 16 ਨਵੰਬਰ ਨੂੰ ਦੁਨੀਆ ਭਰ ‘ਚ
ਰਲੀਜ਼ ਹੋਣ ਜਾ ਰਹੀ ਫ਼ਿਲਮ `ਲਾਟੂ` ਦਾ ਟ੍ਰੇਲਰ ਬੀਤੇ ਦਿਨੀ ਰਿਲੀਜ਼ ਹੋਇਆ, ਜੋ ਦਰਸ਼ਕਾਂ ਵਲੋਂ ਬੇਹੱਦ ਹੀ ਪਸੰਦ ਕੀਤਾ ਜਾ ਰਿਹਾ ਹੈ।ਦੱਸ ਦਈਏ ਕਿ ਇਸ ਫ਼ਿਲਮ ਰਾਹੀਂ ਪੰਜਾਬੀ ਗਾਇਕ ਗਗਨ ਕੋਕਰੀ ਆਪਣੇ ਅਭਿਨੈ ਕੈਰੀਅਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ ਅਤੇ ਉਨਾਂ ਨਾਲ ਮੁੱਖ ਅਭਿਨੇਤਰੀ ਦੀ ਭੂਮਿਕਾ `ਚ ਅਦਿਤੀ ਸ਼ਰਮਾ ਨਜ਼ਰ ਆਵੇਗੀ।ਨਿਰਮਾਤਾ ਜਗਮੀਤ ਸਿੰਘ ਰਾਣਾ ਗਰੇਵਾਲ (ਰਾਜਾ ਢਾਬਾ ਖਮਾਣੋਂ) ਅਤੇ ਵਿਕਾਸ ਵਧਵਾ ਦੀ ਇਸ ਫ਼ਿਲਮ ਨੂੰ ਨਿਰੇਦਸ਼ਕ ਮਾਨਵ ਸ਼ਾਹ (ਡਾਨਫੋਰਡ ਕਾਲਜ ਆਸਟਰੇਲੀਆ) ਵਲੋਂ ਨਿਰਦੇਸ਼ਿਤ ਕੀਤਾ ਗਿਆ ਹੈ, ਜੋ ਕਿ ਪੁਰਾਣੇ ਪੰਜਾਬ ਦੇ ਦਹਾਕੇ ਨੂੰ ਦਰਸਾਵੇਗੀ।ਲੇਖਕ ਧੀਰਜ ਰਤਨ ਵਲੋਂ ਲਿਖੀ ਇਹ ਪੰਜਾਬ ਦੀ ਧਰਾਤਲ ਨਾਲ ਜੁੜੀ ਇੱਕ ਅਜਿਹੀ ਫ਼ਿਲਮ ਹੈ ਜੋ ਦਰਸ਼ਕਾਂ ਨੂੰ ਆਪਣੇ ਨਾਲ ਜੋੜਨ ਦੀ ਇਛਾ ਰੱਖਦੀ ਹੈ।ਫ਼ਿਲਮ ਵਿੱਚ ਗਗਨ ਕੋਕਰੀ ਤੇ ਅਦਿਤੀ ਸ਼ਰਮਾ ਤੋਂ ਇਲਾਵਾ ਸਰਦਾਰ ਸੋਹੀ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਅਨੀਤਾ ਦੇਵਗਨ, ਹਾਰਬੀ ਸੰਘਾ, ਹਰਦੀਪ ਗਿੱਲ, ਰਾਹੁਲ ਜੁਗਰਾਲ, ਨਿਸ਼ਾ ਬਾਨੋ, ਪ੍ਰਿੰਸ ਕੰਵਲਜੀਤ, ਆਸ਼ੀਸ਼ ਦੁੱਗਲ, ਮਲਕੀਤ ਰੌਣੀ, ਦਿਲਾਵਰ ਸਿੱਧੂ, ਪ੍ਰਕਾਸ਼ ਗਾਧੂ, ਸੁਖਦੇਵ ਬਰਨਾਲਾ, ਜਤਿੰਦਰ ਕੌਰ ਅਤੇ ਦੀਪ ਮਨਦੀਪ ਆਦਿ ਨਾਮੀ ਸਿਤਾਰੇ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਂਦੇ ਨਜ਼ਰ ਆਉਣਗੇ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media