ਧੂਰੀ, 27 ਅਕਤੂਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਅਗਰਵਾਲ ਵੁਮੈਨ ਸਭਾ ਧੂਰੀ ਦੀਆਂ ਸੁਹਾਗਣਾਂ ਤੇ ਮੁਟਿਆਰਾਂ ਵੱਲੋਂ ਕਰਵਾ ਚੌਥ ਦਾ ਤਿਉਹਾਰ ਸਥਾਨਕ
ਅੰਬੇਦਕਰ ਚੌਕ ਨੇੜੇ ਮਿਸਜ਼ ਨੀਲਮ ਲਹਿਰੀ ਦੇ ਘਰ ਵਿਖੇ ਪੂਜਾ ਜਿੰਦਲ ਦੀ ਅਗਵਾਈ ਵਿੱਚ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ।ਸੁਹਾਗਣਾਂ ਨੇ ਇਸ ਮੌਕੇ ਕਰਵਾਏ ਪ੍ਰੋਗਰਾਮ ਦੌਰਾਨ ਜਿਥੇ ਗਿੱਧਾ-ਭੰਗੜਾ ਪਾ ਕੇ ਜਸ਼ਨ ਮਨਾਏ, ਉਥੇ ਹੀ ਵੱਖ-ਵੱਖ ਤਰਾਂ੍ਹ ਦੀਆਂ ਗੇਮਾਂ ਵਿੱਚ ਭਾਗ ਲੈ ਕੇ ਆਪਣਾ ਮਨੋਰੰਜਨ ਵੀ ਕੀਤਾ।ਕਰਵਾ ਚੌਥ ਦੀ ਕਹਾਣੀ ਸੁਣਨ ਉਪਰੰਤ ਵੱਖ-ਵੱਖ ਮੁਕਾਬਲਿਆਂ ਵਿਚ ਮਿਸਜ਼ ਨੀਲਮ ਗਰਗ ਨੇ ਮਿਸਜ਼ ਕਰਵਾ ਚੌਥ ਕੁਵੀਨ ਦਾ ਖਿਤਾਬ ਜਿੱਤਿਆ।ਅਗਰਵਾਲ ਵੂਮੈਨ ਸਭਾ ਦੀਆਂ ਸੁਹਾਗਣਾਂ ਨੇ ਨੀਲਮ ਗਰਗ ਨੂੰ ਮਿਸਜ਼ ਕਰਵਾ ਚੌਥ ਕੁਵੀਨ ਚੁਣੇ ਜਾਣ `ਤੇ ਵਧਾਈ ਦਿੱਤੀ।ਇਸ ਮੌਕੇ ਰੀਟਾ, ਮਧੂ, ਪੂਜਾ, ਰਾਖੀ, ਰਜਨੀ, ਨੀਤੀ, ਪ੍ਰਿਆ, ਭਾਵਨਾ, ਨਿਧੀ ਅਤੇ ਗੀਤਾ ਆਦਿ ਸੁਹਾਗਣ ਮੁਟਿਆਰਾਂ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ
ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …
Punjab Post Daily Online Newspaper & Print Media