ਅੰਮ੍ਰਿਤਸਰ, 29 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖਾਲਸਾ ਕਾਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋ ਰਹੀਆਂ ਅੰਤਰ ਜ਼ਿਲ੍ਹਾ
ਪ੍ਰਾਇਮਰੀ ਸਕੂਲ ਖੇਡਾਂ ਦੇ ਦੂਸਰੇ ਦਿਨ ਹੋਏ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਨੰਨੇ ਮੁੰਨੇ ਖਿਡਾਰੀਆਂ ਨੇ ਆਪਣੀ ਕਲਾ ਦਾ ਲੋਹਾ ਮੰਨਵਾਇਆ।
ਖੇਡ ਮੁਕਾਬਲਿਆਂ ਦੇ ਦੂਸਰੇ ਦਿਨ ਹੋਏ ਮੁੱਖ ਮਹਿਮਾਨ ਵਜੋਂ ਡਿਪਟੀ ਡਾਇਰੈਕਟਰ ਗੁਰਮੇਜ ਕੈਂਥ ਅਤੇ ਵਿਸੇਸ਼ ਮਹਿਮਾਨ ਵਜੋਂ ਪੁੱਜੇ ਸਲਵਿੰਦਰ ਸਿੰਘ ਸਮਰਾ ਅਤੇ ਸ਼੍ਰੀਮਤੀ ਸੁਨੀਤਾ ਕਿਰਨ ਜ਼ਿਲ੍ਹਾ ਸਿੱਖਿਆ ਅਫਸਰ ਨੇ ਕਿਹਾ ਕਿ ਖੇਡ ਮੁਕਾਬਲਿਆਂ ਵਿੱਚ ਪ੍ਰਾਇਮਰੀ ਖਿਡਾਰੀਆਂ ਦੀ ਖੇਡ ਭਾਵਨਾ ਅਤੇ ਉਨ੍ਹਾਂ ਵਲੋਂ ਪੇਸ਼ ਕੀਤਾ ਅਨੁਸਾਸ਼ਨ ਕਾਬਿਲੇ ਤਾਰੀਫ ਹੈ ਅਤੇ ਖੇਡ ਮੈਦਾਨਾਂ ਵਿੱਚ ਇੰਨ੍ਹਾਂ ਖਿਡਾਰੀਆਂ ਦੇ ਪ੍ਰਦਰਸ਼ਨ ਤੋਂ ਲੱਗਦਾ ਹੈ ਕਿ ਇਹ ਖਿਡਾਰੀ ਸੂਬੇ ਦੀ ਹੀ ਨਹੀਂ ਸਗੋਂ ਜਲਦ ਹੀ ਵਿਸ਼ਵ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਗੇ।ਸਲਵਿੰਦਰ ਸਿੰਘ ਸਮਰਾ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਨੇ ਦੱਸਿਆ ਕਿ 30 ਅਕਤੂਬਰ ਨੂੰ ਖੇਡਾਂ ਦਾ ਆਖਰੀ ਦਿਨ ਹੈ। ਕੱਲ ਦੁਪਹਿਰ 2 ਵਜੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਜਾਵੇਗੀ।
ਸਵੀਮਿੰਗ (ਲੜਕੇ) ਪਟਿਆਲਾ ਨੇ ਪਹਿਲਾ, ਸੰਗਰੂਰ ਦੂਸਰਾ, ਅੰਮ੍ਰਿਤਸਰ ਨੇ ਤੀਸਰਾ, ਸਵੀਮਿੰਗ (ਲੜਕੀਆਂ) ਅੰਮ੍ਰਿਤਸਰ ਨੇ ਪਹਿਲਾ, ਸੰਗਰੂਰ ਨੇ ਦੂਸਰਾ, ਪਟਿਆਲਾ ਨੇ ਤੀਸਰਾ, ਰੱਸੀ ਟੱਪਣਾ (ਲੜਕੇ) ਲੁਧਿਆਣਾ ਨੇ ਪਹਿਲਾ, ਪਟਿਆਲਾ ਨੇ ਦੂਸਰਾ, ਸੰਗਰੂਰ ਨੇ ਤੀਸਰਾ, ਰੱਸੀ ਟੱਪਣ (ਲੜਕੀਆਂ) ਸੰਗਰੂਰ ਨੇ ਪਹਿਲਾ, ਲੁਧਿਆਣਾ ਨੇ ਦੂਸਰਾ, ਫਾਜਿਲਕਾ ਨੇ ਤੀਸਰਾ, ਸ਼ਤਰੰਜ (ਲੜਕਾ) ਮਾਨਸਾ ਨੇ ਪਹਿਲਾ, ਪਟਿਆਲਾ ਨੇ ਦੂਸਰਾ, ਲੁਧਿਆਣਾ ਨੇ ਤੀਸਰਾ, ਸ਼ਤਰੰਜ (ਲੜਕੀਆਂ) ਮਾਨਸਾ ਨੇ ਪਹਿਲਾ, ਲੁਧਿਆਣਾ ਨੇ ਦੂਸਰਾ ਅਤੇ ਸੰਗਰੂਰ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸਤੋਂ ਇਲਾਵਾ ਖੋ-ਖੋ ਦੇ ਨਾਕ ਆਊਟ ਮੁਕਾਬਲਿਆਂ ਵਿੱਚ ਜਲੰਧਰ, ਲੁਧਿਆਣਾ, ਤਰਨਤਾਰਨ, ਕਪੂਰਥਲਾ, ਪਟਿਆਲਾ, ਫਾਜਿਲਕਾ, ਪਠਾਨਕੋਟ, ਮਾਨਸਾ ਅਤੇ ਮੁਕਤਸਰ ਨੇ ਆਪਣੇ ਮੁਕਾਬਲਿਆਂ ਵਿੱਚ ਜਿਤਾ ਦਰਜ ਕੀਤੀ। ਜਦਕਿ ਮੁਕਾਬਲਿਆਂ ਦੇ ਤੀਸਰੇ ਤੇ ਅਖੀਰਲੇ ਦਿਨ ਵੱਖ-ਵੱਖ ਖੇਡ ਮੁਕਾਬਲਿਆਂ ਦੇ ਫਾਈਨਲ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਹਰਭਗਵੰਤ ਸਿੰਘ, ਰਜੇਸ਼ ਕੁਮਾਰ, ਨੀਲਮ ਭੱਲਾ, ਪਿ੍ਰੰਸੀਪਲ ਸਤੀਸ਼ ਕੁਮਾਰ ਸਹਿੰਸਰਾ, ਪ੍ਰਿੰਸੀਪਲ ਇਕਬਾਲ ਸਿੰਘ ਸੰਧੂ, ਆਸ਼ੂ ਵਿਸ਼ਾਲ, ਬਲਵਿੰਦਰ ਸਿੰਘ ਏ.ਈ.ਓ., ਪ੍ਰਮੋਦ ਮਿੱਡਾ, ਪਿ੍ਰੰਸੀਪਲ ਬਲਵਿੰਦਰ ਸਿੰਘ, ਜਗਦੀਸ਼ ਸਿੰਘ ਬੀ.ਈ.ਈ.ਓ, ਪਰਮਿੰਦਰ ਸਿੰਘ ਸਰਪੰਚ, ਬਲਜਿੰਦਰ ਸਿੰਘ ਮਜੀਠਾ, ਗੁਰਿੰਦਰ ਸਿੰਘ ਰੰਧਾਵਾ ਡੀ.ਪੀ.ਈ, ਸੁਖਵਿੰਦਰ ਸਿੰਘ ਸੁੱਖੀ ਸਾਦਿਕ, ਦਲਜੀਤ ਸਿੰਘ ਮਾਹਿਲਪੁਰ, ਅਮਨਦੀਪ ਥਿੰਦ, ਫਰਮਿੰਦਰ ਸਿੰਘ, ਅੰਗਰੇਜ ਸਿੰਘ, ਮਲਕੀਤ ਸਿੰਘ ਭੁੱਲਰ, ਵਿਕਰਮ ਭੀਲੋਵਾਲ, ਪ੍ਰਦੀਪ ਸਿੰਘ ਥਿੰਦ, ਚਰਨਜੀਤ ਸਿੰਘ ਵਿਛੋਆ, ਹਰਪ੍ਰੀਤ ਸਿੰਘ ਅਜਨਾਲਾ, ਰਾਜਵਿੰਦਰ ਲੁਧੜ, ਨਵਜੀਤ ਸਿੰਘ ਘਈ, ਲਿਵਤਾਰ ਸਿੰਘ ਆਦਿ ਹਾਜਰ ਸਨ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media