Friday, March 13, 2026

ਤਿਉਹਾਰਾਂ ਸਮੇਂ ਪਟਾਕਿਆਂ ਦੇ ਸਟਾਲ ਲਾਉਣ ਲਈ ਪਰਚੀਆਂ ਰਾਹੀਂ ਕੱਢੇ ਸਟਾਲਾਂ ਦੇ ਡਰਾਅ

ਬਠਿੰਡਾ, 31 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਦੀਵਾਲੀ ਅਤੇ ਗੁਰਪੁਰਬ ਦੇ ਤਿਉਹਾਰਾਂ ’ਤੇ ਪਟਾਕਿਆਂ ਦੀ ਵਿਕਰੀ ਲਈ ਜ਼ਿਲ੍ਹਾ ਪ੍ਰਸ਼ਾਸਨ PPN3110201807ਬਠਿੰਡਾ ਵਲੋਂ ਵੱਖ-ਵੱਖ ਥਾਵਾਂ ’ਤੇ ਪਟਾਕੇ ਵੇਚਣ ਲਈ ਸਟਾਲਾਂ ਸਬੰਧੀ ਡਰਾਅ ਡੀ.ਸੀ ਮੀਟਿੰਗ ਹਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪਟਾਕਾ ਵਿਕਰੇਤਾਵਾਂ ਦੀ ਮੌਜੂਦੀ ਵਿਚ ਕੱਢੇ ਗਏ।ਇਸ ਮੌਕੇ ਡਿਪਟੀ ਕਮਿਸ਼ਨਰ ਬਠਿੰਡਾ ਪ੍ਰਨੀਤ ਅਤੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸੁਖਪ੍ਰੀਤ ਸਿੰਘ ਸਿੱਧੂ ਹਾਜ਼ਰ ਸਨ। ਡਰਾਅ ’ਚ ਪਾਰਦਰਸ਼ਤਾ ਰੱਖਣ ਲਈ ਸਕੂਲੀ ਬੱਚਿਆਂ ਤੋਂ ਪਰਚੀਆਂ ਕੱਢਵਾਈਆਂ ਗਈਆਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਜਨਰਲ ਸੁਖਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ 18 ਸਟਾਲਾਂ ਬਹੁ ਮੰਤਵੀ ਸਟੇਡੀਅਮ ਬਠਿੰਡਾ ਵਿਖੇ ਲਗਾਈਆਂ ਜਾਣਗੀਆਂ।
ਇਸੇ ਤਰ੍ਹਾਂ ਸਰਕਾਰੀ ਰਜਿੰਦਰਾ ਕਾਲਜ ਵਿਖੇ 5 ਅਤੇ ਰੇਲਵੇ ਗਰਾਊਂਡ ਵਿਖੇ 6 ਸਟਾਲਾਂ ਲਗਾਈਆਂ ਜਾਣਗੀਆਂ ਇਸ ਤੋਂ ਇਲਾਵਾ ਸਬ-ਡਵੀਜ਼ਨ ਪੱਧਰ ’ਤੇ 1-1 ਸਟਾਲ ਲਗਾਈ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਪਹਿਲਾਂ ਸਰਕਾਰੀ ਦੇਸ ਰਾਜ ਸਕੂਲ ਵਿਖੇ ਵੀ ਸਟਾਲਾਂ ਲਗਾਈਆਂ ਜਾਂਦੀਆਂ ਸਨ ਪ੍ਰੰਤੂ ਸੁਰੱਖਿਆ ਪ੍ਰਬੰਧਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਥਾਂ ਰੱਦ ਕਰ ਦਿੱਤੀ ਗਈ ਹੈ।ਜਿਹੜੇ ਬਿਨੈ ਕਰਤਾਵਾਂ ਨੇ ਸਰਕਾਰੀ ਦੇਸ ਰਾਜ ਸਕੂਲ ਲਈ ਬੇਨਤੀ ਪੱਤਰ ਦਿੱਤੇ ਸਨ ਉਨ੍ਹਾਂ ਨੂੰ ਬਹੁ ਮੰਤਵੀ ਸਟੇਡੀਅਮ ਵਿਖੇ ਸਟਾਲਾਂ ਦਿੱਤੀਆਂ ਗਈਆਂ।ਉਨ੍ਹਾਂ ਦੱਸਿਆ ਕਿ ਸਟਾਲਾਂ ਸਬੰਧੀ 240 ਬੇਨਤੀ ਪੱਤਰ ਪ੍ਰਾਪਤ ਹੋਏ ਸਨ ਜਿਨ੍ਹਾਂ ਵਿਚੋਂ 335 ਦੇ ਡਰਾਅ ਕੱਢੇ ਗਏ।ਤਹਿਸੀਲਦਾਰ ਬਠਿੰਡਾ ਸੁਖਬੀਰ ਸਿੰਘ ਬਰਾੜ ਵੀ ਹਾਜ਼ਰ ਸਨ।ਸਟਾਲ ਲਈ ਜਿਹੜੇ ਬਿਨੈ ਕਰਤਾਵਾਂ ਦੀਆਂ ਪਰਚੀਆਂ ਡਰਾਅ ਵਿੱਚ ਨਿਕਲੀਆਂ ਉਨਾਂ ਵਿੱਚ ਸਰਕਾਰੀ ਰਜਿੰਦਰਾ ਕਾਲਜ ਵਿਖੇ ਜਨਕ ਰਾਣੀ, ਦੀਪਕ ਕੁਮਾਰ, ਸੂਰਜ ਕੁਮਾਰ, ਪਵਨ ਕੁਮਾਰ ਅਤੇ ਅਜੀਤ ਕੁਮਾਰ ਸ਼ਾਮਲ ਹਨ।
ਇਸੇ ਤਰ੍ਹਾਂ ਰੇਲਵੇ ਗਰਾਊਂਡ ਵਿਖੇ ਮਨੀਸ਼ ਕਾਲੜਾ, ਅਜੇ ਕੁਮਾਰ, ਨਰਿੰਦਰ ਜੌਹਲ, ਵਿਸ਼ਾਲਦੀਪ ਅਤੇ ਤਰਲੋਕ ਚੰਦ ਲਗਾ ਸਕਣਗੇ।ਜਿਹੜੇ ਦੇਸ ਰਾਜ ਸਕੂਲ ਦੇ ਬਿਨੈ ਕਰਤਾ ਸੀ, ਉਨ੍ਹਾਂ ਵਿਚੋਂ ਗੁਰਵਿੰਦਰ ਕੁਮਾਰ ਅਤੇ ਸਲੋਨੀ ਰਾਣੀ ਨੂੰ ਖੇਡ ਸਟੇਡੀਅਮ ਵਿਖੇ ਸਟਾਲ ਅਲਾਟ ਕੀਤੇ ਗਏ।ਮੌੜ ਵਿਖੇ ਕ੍ਰਿਰਨਪਾਲ ਸਿੰਗਲਾ, ਤਲਵੰਡੀ ਸਾਬੋ ਵਿਖੇ ਸ਼ਾਮ ਲਾਲ ਅਤੇ ਰਾਮਪੁਰਾ ਵਿਖੇ ਲਖਵਿੰਦਰ ਕੁਮਾਰ ਨੂੰ ਸਟਾਲ ਅਲਾਟ ਕੀਤੇ ਗਏ।ਬਹੁ-ਮੰਤਵੀ ਖੇਡ ਸਟੇਡੀਅਮ ਵਿਖੇ ਨਵਲ ਕਿਸ਼ੋਰ, ਪ੍ਰਿੰਸ, ਰੋਸ਼ਨ ਲਾਲ, ਰਾਜੇਸ਼ ਕੁਮਾਰ, ਚੰਦਰ ਮਣੀ, ਜਸਪਾਲ, ਰਾਜ ਕੁਮਾਰ, ਰਾਜ ਕੁਮਾਰ ਬਸੰਤ ਵਿਹਾਰ, ਸਤੀਸ਼ ਕਮੁਾਰ, ਅਭਿਸ਼ੇਕ, ਗਗਨਦੀਪ, ਸਤਪਾਲ, ਕਾਰਤਿਕ, ਸੁਮੀਤ, ਵਿਨੋਦ, ਵਿਜੈ, ਮੁਨੀਸ਼ ਅਤੇ ਮੁਕੇਸ਼ ਕੁਮਾਰ ਨੂੰ ਸਟਾਲ ਅਲਾਟ ਹੋਏ ਹਨ।ਉਨ੍ਹਾਂ ਪਟਾਕਿਆਂ ਦੇ ਸਟਾਲ ਲਗਾਉਣ ਵਾਲਿਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਉਹ ਮਾਨਯੋਗ ਹਾਈਕੋਰਟ ਵਲੋਂ ਪਟਾਕਿਆਂ ਦੇ ਸਟਾਲ ਸਬੰਧੀ ਬਣਾਏ ਗਏ ਨਿਯਮਾਂ ਦੀ ਇੰਨ-ਬਿੰਨ ਪਾਲਣਾ ਕਰਨੀ ਯਕੀਨੀ ਬਣਾਉਣ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply