Tuesday, November 24, 2026

ਚੱਢਾ ਪਰਿਵਾਰ ਵਲੋਂ ਯਤੀਮਖਾਨੇ ਦੇ ਬੱਚਿਆਂ ਨੂੰ ਆਪਣੇ ਨਿੱਜੀ ਹੋਟਲ `ਚ ਦਾਅਵਤ ਦਾ ਸੱਦਾ ਰਾਜਨੀਤੀ – ਠੇਕੇਦਾਰ

ਅੰਮ੍ਰਿਤਸਰ, 9 ਨਵੰਬਰ (ਪੰਜਾਬ ਪੋਸਟ ਪੋਸਟ) – ਸਿੱਖ ਕੌਮ ਦੀ ਸਦੀ ਪੁਰਾਣੀ ਸੰਸਥਾ ਚੀਫ ਖਾਲਸਾ ਦੀਵਾਨ ਦੀ ਚੋਣ ਲਈ ਮਜੀਠਾ-ਅਣਖੀ ਧੜੇ ਵਲੋਂ ਪ੍ਰਧਾਨਗੀ PPN0911201809ਦੇ ਉਮੀਦਵਾਰ ਨਿਰਮਲ ਸਿੰਘ ਠੇਕੇਦਾਰ ਨੇ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੂੰ ਤਾੜਣਾ ਕਰਦਿਆਂ ਦੀਵਾਨ ਦੇ ਪ੍ਰਬੰਧ ਹੇਠ ਚਲ ਰਹੇ ਸੈਂਟਰਲ ਖਾਲਸਾ ਯਤੀਮਖਾਨਾ ਦੇ ਬੱਚਿਆਂ ਦੀ ਮਾਨਸਿਕਤਾ ਨਾਲ ਖਿਲਵਾੜ ਕਰਨ ਤੋਂ ਬਾਜ਼ ਆਉਣ ਲਈ ਕਿਹਾ ਹੈ।  
ਉਹਨਾਂ ਚੱਢਾ ’ਤੇ ਦੀਵਾਨ ਦੇ ਨਿਯਮਾਂ ਨੂੰ ਤੋੜਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਉਦਿਆਂ ਕਿਹਾ ਕਿ ਚੱਢਾ ਪਰਿਵਾਰ ਵਲੋਂ ਯਤੀਮਖਾਨੇ ਦੇ ਬੱਚਿਆਂ ਨੂੰ ਆਪਣੇ ਨਿੱਜੀ ਹੋਟਲ ਵਿਚ ਖਾਣੇ ਦੇ ਦਾਅਵਤ ਲਈ ਸੱਦਾ ਭੇਜਣਾ ਰਾਜਨੀਤੀ ਤੋਂ ਪ੍ਰੇਰਿਤ ਸੀ।ਉਹਨਾਂ ਕਿਹਾ ਕਿ ਯਤੀਮ ਬੱਚਿਆਂ ਨੁੰ ਖਾਣਾ ਖੁਆ ਕੇ ਵਾਹ ਵਾਹ ਖੱਟਦਿਆਂ ਚੋਣਾਂ ਸਮੇਂ ਰਾਜਸੀ ਲਾਹਾ ਲੈਣ ਦੀ ਤਾਕ ’ਚ ਬੈਠੇ ਚੱਢਾ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਦੀਵਾਨ ਵਲੋਂ ਬੀਤੇ ਅਰਸੇ ਦੌਰਾਨ ਸਰਬਸੰਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ ਹੈ ਕਿ ਯਤੀਮਖਾਨੇ ਦੇ ਬੱਚੇ ਯਤੀਮ ਜਾਂ ਲਾਵਾਰਸ ਨਹੀਂ ਹਨ, ਜਿਸ ਕਾਰਨ ਉਹ ਕਿਸੇ ਦੇ ਵੀ ਘਰ ਜਾਂ ਬਾਹਰ ਖਾਣਾ ਖਾਣ ਨਹੀਂ ਜਾਣਗੇ।ਅਜਿਹੀ ਨਵੀਂ ਪਰ ਨਾਕਾਰਤਮਕ ਪਿਰਤ ਪਾਉਣ ਦੀ ਕੋਸ਼ਿਸ਼ ਨਾਲ ਬੱਚਿਆਂ ਵਿੱਚ ਯਤੀਮ ਹੋਣ ਪ੍ਰਤੀ ਹੀਣ ਭਾਵਨਾ ਉਜਾਗਰ ਹੋਣੀ ਸੀ, ਜਿਸ ਨਾਲ ਯਕੀਨਨ ਉਹਨਾਂ ਨੂੰ ਮਾਨਸਿਕ ਪੀੜਾ ’ਚੋ ਲੰਘਣਾ ਪੈਦਾ।ਠੇਕੇਦਾਰ ਨੇ ਕਿਹਾ ਕਿ ਸ਼ਰਧਾਵਾਨ ਲੋਕ ਉਹਨਾਂ ਬੱਚਿਆਂ ਨੂੰ ਖਾਣਾ ਖੁਵਾਉਣ ਲਈ ਰੋਜਾਨਾ ਯਤੀਮਖਾਨੇ ਪਹੁੰਚਦੇ ਹਨ ਅਤੇ ਆਪ ਉਹਨਾਂ ’ਚ ਬੈਠ ਕੇ ਲੰਗਰ ਆਦਿ ਛਕਦੇ ਹਨ।ਜਿਸ ਦੀ ਉਹ ਆਪ ਖੁਦ ਵੀ ਪਾਲਣਾ ਕਰਦੇ ਹਨ ਅਤੇ ਦੂਜਿਆਂ ਤੋਂ ਵੀ ਉਕਤ ਨਿਯਮ ਦੀ ਪਾਲਣਾ ਕਰਨ ਦੀ ਆਸ ਰਖਦੇ ਹਨ।ਉਹਨਾਂ ਚੱਢਾ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਯਤੀਮਖਾਨੇ ’ਚ ਬੱਚਿਆਂ ਦੀ ਕੈਦੀਆਂ ਵਾਂਗ ਨਹੀਂ ਸਗੋਂ ਆਪਣਿਆਂ ਵਾਂਗ ਸੇਵਾ ਸੰਭਾਲ ਅਤੇ ਦੇਖਭਾਲ ਕੀਤੀ ਜਾਂਦੀ ਹੈ।ਬੱਚਿਆਂ ਨੂੰ ਬਾਹਰ ਜਾਣ ਤੋਂ ਰੋਕਣਾ ਅੜੀ ਹੈ ਤਾਂ ਉਹ ਬੱਚਿਆਂ ਦੇ ਹਿੱਤ ’ਚ ਅਜਿਹੀ ਅੜੀ ਸਦਾ ਅਪਣਾਉਂਦੇ ਰਹਿਣਗੇ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply