Thursday, September 3, 2026

100 ਕਰੋੜ ਦੀ ਲਾਗਤ ਨਾਲ ਵਾਲਡ ਸਿਟੀ ਦੀ ਬਾਹਰੀ ਸਰਕੁਲਰ ਰੋਡ ਦਾ ਹੋਵੇਗਾ ਵਿਕਾਸ

ਅੰਮ੍ਰਿਤਸਰ ਸਮਾਰਟ ਸਿਟੀ ਵਲੋਂ ਸਟੇਕ-ਹੋਲਡਰਜ਼ ਨਾਲ ਮੀਟਿੰਗ
ਅੰਮ੍ਰਿਤਸਰ, 16 ਨਵੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਅੰਮਿ੍ਤਸਰ ਸਮਾਰਟ ਸਿਟੀ ਲਿਮ. ਵਲੋਂ ਬੀਤੇ ਦਿਨ ਸਟੇਕ-ਹੋਲਡਰਜ਼ (ਹਿੱਤਧਾਰਕਾਂ) ਨਾਲ PPN1611201805ਮੀਟਿੰਗ ਕੀਤੀ ਗਈ।ਜਿਸ ਦੀ ਪ੍ਰਧਾਨਗੀ ਅੰਮ੍ਰਿਤਸਰ ਸਮਾਰਟ ਸਿਟੀ ਦੀ ਸੀ.ਈ.ਓ ਮੈਡਮ ਕੋਮਲ ਮਿੱਤਲ ਆਈ.ਏ.ਐਸ ਵਲੋਂ ਕੀਤੀ ਗਈ, ਜਦਕਿ ਰਾਜੀਵ ਸੇਖੜੀ ਨੋਡਲ ਅਫਸਰ ਅੰਮ੍ਰਿਤਸਰ ਸਮਾਰਟ ਸਿਟੀ ਕਮ ਸੁਪਰੀਟੈਂਡੈਂਟ ਇੰਜੀਨੀਅਰ ਇੰਪਰੂਵਮੈਂਟ ਟਰੱਸਟ, ਕਰਨਲ ਮਨੂੰ ਚੌਧਰੀ, ਟੀਮ ਲੀਡਰ ਅਤੇ ਅੰਮ੍ਰਿਤਸਰ ਸਮਾਰਟ ਸਿਟੀ ਲਿਮ. ਦੇ ਟੀਮ ਮੈਂਬਰ ਸ਼ਾਮਿਲ ਸਨ।  
    ਇਸ ਮੀਟਿੰਗ ਵਿੱਚ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਨੁਮਾਇੰਦੇ ਅਤੇ ਸੰਸਥਾਵਾਂ ਦੇ ਪ੍ਰਤੀਨਿਧੀ ਸੱਦੇ ਗਏ। ਹਾਜ਼ਿਰ ਹੋਏ ਵਿਭਾਗਾਂ ਵਿੱਚ ਨਗਰ ਨਿਗਮ, ਨਗਰ ਸੁਧਾਰ ਟਰੱਸਟ, ਪੀ.ਡਬਲੀਉ.ਡੀ (ਬੀ.ਐਂਡ.ਆਰ), ਪੰਜਾਬ ਟੂਰਿਜ਼ਮ ਬੋਰਡ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਬੋਰਡ, ਬੀ.ਐਸ.ਐਨ.ਐਲ ਕੈਂਟ ਬੋਰਡ, ਬੀ.ਆਰ.ਟੀ.ਐਸ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਸ਼ਾਮਿਲ ਸਨ।
    ਸਮਾਰਟ ਰੋਡ ਪ੍ਰੋਜੈਕਟ ਤਹਿਤ ਵਾਲਡ ਸਿਟੀ ਦੀ ਬਾਹਰੀ ਸਰਕੁਲਰ ਰੋਡ ਨੂੰ ਦੁਬਾਰਾ-ਵਿਕਸਿਤ ਕੀਤਾ ਜਾਵੇਗਾ।ਇਹ 7.5 ਕਿ.ਮੀ ਸੜਕ ਸੈਲਾਨੀਆਂ ਦੇ ਆਕਰਸ਼ਣ ਦਾ ਕੇਂਦਰ ਹੈ।ਇਸ ਦੇ 12 ਗੇਟਾਂ ਦਾ ਵੀ ਮਹੱਤਵ ਹੈ।ਅੱਜ ਦੇ ਸਮੇਂ ਵਿੱਚ ਇਹ ਸੜਕ ਬਹੁਤ ਜ਼ਿਆਦਾ ਮਾੜੇ ਹਾਲਾਤ ਵਿੱਚ ਹੈ, ਟ੍ਰੈਫਿਕ ਸਮਸਿਆ, ਪ੍ਰਦੂਸ਼ਣ, ਬੇਤਰਤੀਬ ਕਮਰਸ਼ੀਅਲ ਗਤੀਵਿਧੀਆਂ ਦੀ ਭਰਮਾਰ ਹੈ।ਇਸ ਪ੍ਰੋਜੈਕਟ ‘ਤੇ 100 ਕਰੋੜ ਦੇ ਕਰੀਬ ਖਰਚ ਹੋਏਗਾ।
    ਸਮਾਰਟ ਰੋਡਜ਼ ਦੇ ਬਣਨ ਨਾਲ ਜੀਵਨ ਸ਼ੈਲੀ ਵਿੱਚ ਸੁਧਾਰ ਆਵੇਗਾ ਅਤੇ ਇਥੋਂ ਦੇ ਵਸਨੀਕਾਂ ਨੂੰ ਰਾਹਤ ਮਿਲੇਗੀ।ਇਸੇ ਤਰ੍ਹਾਂ ਹੀ ਨਾਨ ਮੋਟਰ ਟਰਾਂਸਪੋਰਟ ਇੰਫਰਾਸਟਰਕਚਰ ਪ੍ਰੋਜੈਕਟ ਤਹਿਤ ਪ੍ਰਦੂਸ਼ਣ ਦੇ ਹੱਲ ਲਈ ਮੋਟਰ ਟਰਾਂਸਪੋਰਟੇਸ਼ਨ ਨੂੰ ਘਟਾਉਣ ਲਈ ਨਾਨ-ਮੋਟਰ ਟਰਾਂਸਪੋਰਟੇਸ਼ਨ ਸਿਸਟਮ ਵਿਕਸਿਤ ਕੀਤਾ ਜਾਵੇਗਾ।19.22 ਕਰੋੜ ਬਜਟ ਵਾਲੇ ਇਸ ਪ੍ਰੋਜੈਕਟ ਤਹਿਤ ਸਾਇਕਲ ਚਾਲਕਾਂ ਅਤੇ ਪੈਦਲ ਚਾਲਕਾਂ ਦੀ ਸਹੂਲਤ ਅਤੇ ਸੁਰੱਖਿਆ ਲਈ ਪੂਰੇ ਪ੍ਰਬੰਧ ਕੀਤੇ ਜਾਣਗੇ।ਵਾਤਾਵਰਣ ਦਾ ਧਿਆਨ ਰੱਖਦੇ ਹੋਏ ਰੁੱਖ-ਬੂਟੇ ਵੀ ਲਗਾਏ ਜਾਣਗੇ।ਅਜਿਹੇ ਪ੍ਰੋਜੈਕਟਾਂ ਨੂੰ ਸਫਲਤਾ ਨਾਲ ਚਲਾਉਣ ਲਈ ਜ਼ਰੂਰਤ ਹੈ ਪੁਲਿਸ ਅਤੇ ਪ੍ਰਸ਼ਾਸਨ ਦੇ ਮਿਲਵੇਂ ਸਹਿਯੋਗ ਨਾਲ ਟ੍ਰੈਫਿਕ ਨਿਯਮਾਂ ਅਤੇ ਹੋਰ ਨਿਯਮਾਂ ਨੂੰ ਲਾਗੂ ਕਰਨਾ ਜ਼ਰੂਰੀ ਹੈ।
    ਮੈਡਮ ਕੋਮਲ ਮਿੱਤਲ ਨੇ ਸਭ ਵਿਭਾਗਾਂ ਨੂੰ ਆਪਸੀ ਸਹਿਯੋਗ ਕਰਨ ਲਈ ਕਿਹਾ ਤਾਂ ਕਿ ਸ਼ਹਿਰ ਲਈ ਵਿਕਸਿਤ ਕੀਤੇ ਜਾ ਰਹੇ ਪ੍ਰੋਜੈਕਟ ਸਹੀ ਤਰੀਕੇ ਨਾਲ ਸਹੀ ਸਮੇਂ ‘ਤੇ ਬਿਨਾਂ ਕਿਸੇ ਰੁਕਾਵਟ ਦੇ ਚੱਲ ਸਕਣ।

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …

Leave a Reply