Sunday, August 30, 2026

ਸਹਿਕਾਰੀ ਹਫਤੇ ਦੇ ਪ੍ਰੋਗਰਾਮਾਂ ਦੌਰਾਨ ਸਿਹਤ ਵਿਭਾਗ ਕਿਸਾਨਾਂ ਦਾ ਕਰੇਗਾ ਫਰੀ ਮੈਡੀਕਲ ਚੈਕਅੱਪ – ਸੰਗਰਾਮ ਸਿੰਘ

PUNB1801201805ਭੀਖੀ/ਮਾਨਸਾ, 18 ਨਵੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਸੰਗਰਾਂਮ ਸਿੰਘ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਮਾਨਸਾ ਨੇ ਭੰਮੇ ਕਲਾਂ ਬਹੁਮੰਤਵੀ ਸਹਿਕਾਰੀ ਸਭਾ ਵਿਖੇ 65ਵੇਂ ਸਹਿਕਾਰੀ ਹਫਤੇ ਦੇ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਲੋਕਾਂ ਦੇ ਆਪਸੀ ਸਹਿਯੋਗ ਨਾਲ ਸਹਿਕਾਰੀ ਸਭਾਵਾਂ ਪ੍ਰਗਤੀ ਦੇ ਰਾਹ `ਤੇ ਚੱਲ ਰਹੀਆਂ ਹਨ। ਖੇਤੀ ਉਪਜ ਵਧਾਉਣ ਅਤੇ ਕਿਸਾਨਾਂ ਨੂੰ ਸਾਹੁਕਾਰੇ ਦੇ ਮੱਕੜ ਜਾਲ ਵਿੱਚੋਂ ਕੱਢਣ ਲਈ ਸਹਿਕਾਰੀ ਸਭਾਵਾਂ ਅਤੇ ਸਹਿਕਾਰੀ ਬੈਂਕਾਂ ਨੇ ਮਹੱਤਵਪੂਰਨ ਰੋਲ ਨਿਭਾਇਆ ਹੈ। ਸੱਸਤੇ ਕਿਰਾਏ ਤੇ ਕਿਸਾਨਾਂ ਲਈ ਸਭਾਵਾਂ ਵਿੱਚ ਆਧੁਨਿਕ ਤਕਨੀਕ ਦੀ ਖੇਤੀ ਮਸ਼ੀਨਰੀ ਰੱਖੀ ਗਈ ਹੈ। ਜਿਸ ਦੀ ਵਰਤੋਂ ਨਾਲ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਂਣ ਤੋਂ ਨਿਜਾਤ ਮਿਲ ਰਹੀ ਹੈ।
ਕਿਸਾਨਾਂ ਨੇ ਇਨ੍ਹਾਂ ਦੀ ਵਰਤੋਂ ਨਾਲ ਮਿਸਨ ਤੰਦਰੁਸਤ ਪੰਜਾਬ ਦੀ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਣਾ ਸ਼ੁਰੂ ਕਰ ਦਿੱਤਾ ਹੈ।
ਸਮਸ਼ੇਰ ਸਿੰਘ ਈ.ਆਈ. ਪਨਕੋਫੈਡ ਨੇ ਸਹਿਕਾਰੀ ਸਭਾ ਦਾ ਪ੍ਰਬੰਧ ਵਧੀਆ ਢੰਗ ਨਾਲ ਚਲਾਉਂਣ ਲਈ ਸਝਾਓ ਦਿੱਤੇ। ਸੁਖਚਰਨਜੀਤ ਸਿੰਘ ਚਹਿਲ ਇੰਸਪੈਕਟਰ ਸਹਿਕਾਰੀ ਸਭਾਵਾਂ ਸਰਦੂਲਗੜ੍ਹ ਨੇ ਸਹਿਕਾਰਤਾ ਲਹਿਰ ਅਤੇ ਇਸ ਦੇ ਵਿਕਾਸ ਬਾਰੇ ਦੱਸਿਆ। ਸਰਬਜੀਤ ਸਿੰਘ ਬ੍ਰਾਂਚ ਮੈਨੇਜਰ ਭੰਮੇ ਕਲਾਂ ਨੇ ਲੋਕਾਂ ਨੂੰ ਬਿਜਲੀ ਦੀ ਖੱਪਤ ਘਟਾਉਣ ਲਈ ਸੋਲਰ ਐਨਰਜੀ ਪਲਾਟ ਆਪਣੇ ਘਰਾਂ ਦੀਆਂ ਛੱਤਾਂ `ਤੇ ਲਗਾਉਣ ਲਈ ਸਬਸਿਡੀ ਵਾਲੀ ਸਕੀਮ ਬਾਰੇ ਅਤੇ ਬੈਂਕ ਵਲੋਂ ਸਕੀਮ ਸਬੰਧੀ ਦਿੱਤਾ ਜਾਣ ਵਾਲਾ ਕਰਜਾ ਵਿਧੀ ਬਾਰੇ ਦੱਸਿਆ।ਸਿਹਤ ਵਿਭਾਗ ਦੇ ਡਾ. ਵਿਵੇਕ ਨੇ ਨਸ਼ਿਆਂ ਦੇ ਮਾਰੂ ਪ੍ਰਭਾਵ ਦੱਸਦੇ ਹੋਏ ਨਸ਼ਾ ਮੁਕਤ ਸਮਾਜ ਸਿਰਜਣ ਲਈ ਪ੍ਰੇਰਿਆ।ਉਨਾਂ ਨੇ ਜਗਪਾਲ ਸਿੰਘ ਅਤੇ ਰਾਜਵਿੰਦਰ ਕੌਰ ਐਮ.ਪੀ.ਐਸ. ਡਬਲਯੂ, ਜਸਵੀਰ ਸਿੰਘ ਐਸ.ਆਈ, ਬਲਜੀਤ ਕੌਰ ਐਲ.ਐਚ.ਵੀ ਦੀ ਸਹਿਯੋਗੀ ਟੀਮ ਨਾਲ ਹਾਜ਼ਰ ਮੈਂਬਰਾਂ ਦਾ ਮੈਡੀਕਲ ਚੈਕਅੱਪ ਕੀਤਾ ਅਤੇ ਲੋੜੀਂਦੀਆਂ ਦਵਾਈਆਂ ਦਾ ਪ੍ਰਯੋਗ ਕਰਨ ਲਈ ਲਿਖਿਆ।
 ਇਸ ਸਮੇਂ ਹਰਦੇਵ ਸਿੰਘ ਪ੍ਰਧਾਨ ਕਿਸਾਨ ਯੂਨੀਅਨ ਬਲਾਕ ਝੁਨੀਰ, ਨਾਜ਼ਮ ਸਿੰਘ ਮੀਤ ਪ੍ਰਧਾਨ ਸਭਾ ਨੇ ਵਿਭਾਗੀ ਅਧਿਕਾਰੀਆਂ ਨੂੰ ਸਭਾਵਾਂ ਅਤੇ ਸਹਿਕਾਰੀ ਬੈਂਕਾਂ ਵਿੱਚ ਮੁਲਾਜਮਾਂ ਦੀ ਘਾਟ ਨੂੰ ਦੂਰ ਕਰਨ ਅਤੇ ਨਵੇਂ ਮੈਂਬਰਾਂ ਨੂੰ ਚੈਕ ਬੁੱਕਾਂ ਜਾਰੀ ਕਰਨ ਦੀ ਅਪੀਲ ਕੀਤੀ।ਮੱਘਰ ਸਿੰਘ ਸਕੱਤਰ ਸਭਾ ਨੇ ਸਭਾ ਵਲੋਂ ਦਿੱਤੀਆਂ ਜਾ ਰਹੀਆਂ ਸਭਾਵਾਂ ਬਾਰੇ ਦੱਸਿਆ।ਜਗਜੀਤ ਸਿੰਘ ਪ੍ਰਧਾਨ ਸਭਾ ਨੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ।ਗੁਰਮੀਤ ਕੌਰ ਅਤੇ ਮਨਜੀਤ ਕੌਰ ਆਸ਼ਾ ਵਰਕਰਾਂ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਈਆਂ।ਪਨਕੋਫੈਡ ਵਲੋਂ ਇਸ ਸਮੇਂ ਸਹਿਕਾਰੀ ਲਿਟਰੇਚਰ ਵੰਡਿਆ ਗਿਆ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply