ਭੀਖੀ/ਮਾਨਸਾ, 24 ਨਵੰਬਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਨੇ ਬਲਵਿੰਦਰ ਕਾਕਾ ਸਾਬਕਾ ਪ੍ਰਧਾਨ ਨਗਰ ਕੌਂਸਲ ਦੀ
ਅਗਵਾਈ ਹੇਠ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਭਾਈ ਬਹਿਲੋ ਜੀ ਫਫੜੇ ਭਾਈਕੇ ਵਿਖੇ ਮੱਥਾ ਟੇਕਿਆ ਅਤੇ ਇਸ ਉਪਰੰਤ ਮਾਤਾ ਮਨਸਾ ਦੇਵੀ ਮੰਦਰ ਚਕੇਰੀਆਂ ਰੋਡ ਜਾ ਕੇ ਨਤਮਸਤਕ ਹੋਏ।ਸੰਜੀਵ ਪਿੰਕਾ ਨੇ ਦੱਸਿਆ ਕਿ ਲੋਕਾਂ ਨੂੰ ਸਾਫ ਸੁਥਰਾ ਵਾਤਾਵਰਣ ਰੱਖਣ ਜਲਦੀ ਹੀ ਇਕ ਮੁਹਿੰਮ ਮਾਨਸਾ ਸਾਇਕਲ ਗਰੁੱਪ ਵਲੋਂ ਸ਼ੁਰੂ ਕੀਤੀ ਜਾਵੇਗੀ।ਬਲਵਿਦਰ ਕਾਕਾ ਨੇ ਗੁਰਪੁਰਬ ਦੀ ਵਧਾਈ ਦਿੰਦਿਆਂ ਦਸਿਆ ਕਿ ਸਾਇਕਲ ਗਰੁਪ ਦੇ ਮੈਂਬਰ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ ਅਤੇ ਸਾਰੇ ਹੀ ਧਰਮਾਂ ਦੇ ਧਾਰਮਿਕ ਸਥਾਨਾਂ `ਤੇ ਹੋਣ ਵਾਲੇ ਸਮਾਗਮਾਂ ਵਿਚ ਹਾਜਰੀ ਲਗਵਾਉਂਦੇ ਹਨ।ਆਮ ਲੋਕਾਂ ਨੂੰ ਵੀ ਮਾਨਸਾ ਸਾਇਕਲ ਗਰੁੱਪ ਨਾਲ ਜੁੜਣ ਦੀ ਅਪੀਲ ਕਰਦਿਆਂ ਉਹਨਾਂ ਕਿਹਾ ਕਿ ਸਾਇਕਲ ਇੱਕ ਸੰਪੂਰਨ ਕਸਰਤ ਹੈ ਇਸ ਨਾਲ ਸ਼ਰੀਰ ਤੰਦਰੁਸਤ ਰਹਿਦਾ ਹੈ।
ਇਸ ਮੌਕੇ ਰਮਨ ਗੁਪਤਾ, ਕੇ.ਐਸ ਮਿਤਲ, ਸੁਖਨਦੀਪ ਕੋਰ, ਸੁਖਨਦੀਪ ਅਧਿਆਪਕ, ਡਾ. ਵਰੁਣ ਮਿਤਲ, ਰੌਕੀ ਸ਼ਰਮਾ, ਜਸਵਿਦਰ ਬਿੱਲਾ, ਨਰਿਦਰ ਗੁਪਤਾ, ਸਜੀਵ ਕੁਮਾਰ, ਜਰਨੈਲ ਸਿਘ, ਹਰਜੀਤ ਸਿਘ ਸਮੇਤ ਮੈਂਬਰ ਹਾਜਰ ਸਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media