Sunday, July 26, 2026

ਨੈਸ਼ਨਲ ਪੱਧਰ ‘ਤੇ ਜਿੱਤਿਆ ਗੋਲਡ ਮੈਡਲ ਜੇਤੂ ਖਿਡਾਰੀਆਂ ਸਨਮਾਨ

ਖੇਡਾਂ ਅਨੁਸਾਸਨ ਤੇ ਜੀਵਨ ਸੰਵਾਰਦੀਆਂ ਹਨ- ਪ੍ਰਿੰ. ਕਮਲੇਸ਼ ਕੌਰ

PPN2711201801ਬਟਾਲਾ, 27 ਨਵੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿਆਲਗੜ ਨੇ ਜਿਲਾ ਟੂਰਨਾਮੈਟ ਕਮੇਟੀ ਵੱਲੋ ਕਰਵਾਈਆਂ ਖੇਡਾਂ ਵਿੱਚ ਫੁਟਬਾਲ ਖੇਡਾਂ ਵਿੱਚ ਨੈਸਨਲ ਪੱਧਰ ‘ਤੇ ਗੋਲਡ ਮੈਡਲ ਜਿੱਤਿਆ ਹੈ।ਜੇਤੂ ਖਿਡਾਰੀਆਂ ਨੂੰ ਸਕੂਲ ਵਿਚ ਕਰਵਾਏ ਗਏ ਪ੍ਰਭਾਵਸਾਲੀ ਸਮਾਗਮ ਵਿੱਚ ਪਹੁੰਚੀਆਂ ਨਾਮਵਰ ਸਖਸੀਅਤਾਂ ਵਲੋਂ  ਸਨਮਾਨਿਤ ਕੀਤਾ ਗਿਆ।ਪ੍ਰਿੰਸੀਪਲ ਕਮਲੇਸ਼ ਕੌਰ ਤੇ ਕੋਚ ਹਰਪਾਲ ਸਿੰਘ ਦੀਆਂ ਕੋਸ਼ਿਸ਼ ਤੇ ਦਿਨ ਰਾਤ ਦੀ ਮਿਹਨਤ ਸਦਕਾ ਪ੍ਰਾਪਤ ਹੋਏ ਗੋਲਡ ਮੈਡਲ ਲਈ ਸਹੀਦ ਭਗਤ ਸਿੰਘ ਕਲੱਬ ਦਿਆਲਗੜ ਵਲੋ ਦੋਨਾਂ ਨੂੰ ਸਨਮਾਨਿਆ ਗਿਆ।
 ਇਸ ਮੌਕੇ ਪ੍ਰਧਾਨ ਗੱਜਣ ਸਿੰਘ, ਸਲਵਿੰਦਰ ਸਿੰਘ ਬਿੱਟੂ, ਰਜਿੰਦਰ ਸਿੰਘ, ਗੁਰਸ਼ਰਨ ਸਿੰਘ, ਡਾਕਟਰ ਜਸਵੰਤ ਸਿੰਘ , ਸਾਬਕਾ ਸਰਪੰਚ ਰਵੇਲ ਸਿੰਘ, ਤਰਸੇਮ ਸਿੰਘ, ਕੈਪਟਨ ਮਹਿੰਦਰ ਸਿੰਘ, ਕੈਪਟਨ ਸਮਸੇਰ ਸਿੰਘ, ਪ੍ਰੀਤਮ ਸਿੰਘ ਸੰਨੀ ਹੋਟਲ, ਅਵਤਾਰ ਸਿੰਘ, ਮਾਸਟਰ ਜਗੀਰ ਸਿਘ, ਗੁਰਦੇਵ ਸਿੰਘ, ਵਿਕਰਾਂਤ ਸੰਨੀ, ਤੋ ਇਲਾਵਾ ਵਿਦਿਆਰਥੀ ਕਰਨਵੀਰ ਸਿੰਘ, ਦੀਪਕਜੋਤ ਸਿੰਘ, ਤੇ ਸਟਾਫ ਮੈਬਰ ਹਰਪਾਲ ਸਿੰਘ ਕੋਚ, ਅੰਮ੍ਰਿਤਪਾਲ ਸਿੰਘ, ਚੰਨਣ ਸਿੰਘ, ਬਾਬਾ ਸੁਖਵੰਤ ਸਿੰਘ, ਕਾਂਤਾ, ਸੂਬਾ ਸਿੰਘ ਠੀਕਰੀਵਾਲ, ਸੁਖਵੰਤ ਸਿੰਘ, ਜਤਿੰਦਰਬੀਰ ਸਿੰਘ, ਜਗਦੀਸ਼ ਸਿੰਘ, ਸ੍ਰੀ ਪ੍ਰਵੇਸ਼ ਕੁਮਾਰ, ਸਮਿੰਦਰਬੀਰ ਕੌਰ, ਇੰਦਰਜੀਤ ਕੌਰ, ਅਮਨ ਖੋਖਰ, ਅਮਨਪ੍ਰੀਤ ਕੌਰ, ਰੁਪਿੰਦਰ ਕੌਰ ਆਦਿ ਹਾਜਰ ਸਨ, ਸਟੇਜ ਸਕੱਤਰ ਦੀ ਭੂਮਿਕਾ ਸੁਖਵੰਤ ਸਿੰਘ ਨੇ ਬਾਖੂਬੀ ਨਾਲ ਨਿਭਾਈ।ਸਕੂਲ ਪ੍ਰਿੰਸੀਪਲ ਕਮਲੇਸ਼ ਕੌਰ ਵਲੋ ਸਾਰਿਆਂ ਦਾ ਧੰਨਵਾਦ ਕੀਤਾ ਗਿਆ ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply