Friday, May 17, 2024

ਸਾਂਝ ਕੇਂਦਰ ਵਿਖੇ ਲਗਾਇਆ ਖ਼ੂਨਦਾਨ ਕੈਂਪ

ਖੂਨਦਾਨ ਦਾ ਮਾਨਵਤਾ ਦੀ ਸੇਵਾ ਵਿੱਚ ਅਹਿਮ ਸਥਾਨ- ਐਸ.ਐਸ.ਪੀ

PPN2711201802ਭੀਖੀ/ਮਾਨਸਾ, 27 ਨਵੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਸਬ-ਡਵੀਜ਼ਨ ਸਾਂਝ ਕੇਂਦਰ ਮਾਨਸਾ ਵਿਖੇ ਐਚ.ਡੀ.ਐਫ.ਸੀ ਬੈਂਕ ਅਤੇ ਸਾਂਝ ਕੇਂਦਰ ਦੇ ਸਾਂਝੇ ਉਪਰਾਲੇ ਤਹਿਤ ਇਕ ਰੋਜ਼ਾ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਦਾ ਉਦਘਾਟਨ ਐਸ.ਐਸ.ਪੀ ਮਾਨਸਾ ਮਨਧੀਰ ਸਿੰਘ ਨੇ ਕੀਤਾ।ਕੈਂਪ ਵਿੱਚ 30 ਵਿਅਕਤੀਆਂ ਵਲੋਂ 29 ਯਨਿਟਾ ਖੂਨਦਾਨ ਕੀਤਾ ਗਿਆ।
    ਐਸ.ਐਸ.ਪੀ ਨੇ ਆਪਣੇ ਸੰਬੋਧਨ ਦੌਰਾਨ ਬੋਲਦਿਆਂ ਕਿਹਾ ਕਿ ਖੂਨਦਾਨ ਕਰਨਾ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ, ਜਿਸ ਨਾਲ ਕਿਸੇ ਵੀ ਲੋੜਵੰਦ ਵਿਅਕਤੀ ਦੀ ਜ਼ਿੰਦਗੀ ਨੂੰ ਬਚਾਇਆ ਜਾ ਸਕਦਾ ਹੈ।ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਹਰੇਕ ਵਿਅਕਤੀ ਨੂੰ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ, ਜੋ ਕਿਸੇ ਜ਼ਖ਼ਮੀ ਮਰੀਜ਼ ਦੀ ਜਾਨ ਬਚਾਉਣ ਵਿੱਚ ਸਹਾਈ ਹੁੰਦਾ ਹੈ।ਉਨ੍ਹਾਂ ਕਿਹਾ ਕਿ ਸਾਂਝ ਕੇਂਦਰ ਵੱਲੋਂ ਸਮੇਂ ਸਮੇਂ ‘ਤੇ ਲਾਏ ਜਾਂਦੇ ਖ਼ੂਨਦਾਨ ਕੈਂਪ ਲਗਾਏ ਬਹੁਤ ਵਧੀਆ ਉਪਰਾਲਾ ਹੈ।ਇਸ ਸਮੇਂ ਮਹਿਲਾ ਹੌਲਦਾਰ ਸੋਨੂੰ ਵਲੋਂ ਦੂਸਰੀ ਵਾਰ ਖੂਨਦਾਨ ਕੀਤਾ ਗਿਆ।
    ਇਸ ਮੌਕੇ ਐਸ.ਪੀ (ਐਚ) ਮੇਜਰ ਸਿੰਘ, ਡੀ.ਐਸ.ਪੀ-ਕਮ-ਜ਼ਿਲ੍ਹਾ ਕਮਿਊਨਿਟੀ ਪੁਲਿਸ ਅਫ਼ਸਰ ਕਰਨਵੀਰ ਸਿੰਘ, ਡੀ.ਐਸ.ਪੀ ਸਿਮਰਨਜੀਤ ਸਿੰਘ, ਮੈਨੇਜਰ ਐਚ.ਡੀ.ਐਫ.ਸੀ ਮਨੋਜ ਗੁਪਤਾ, ਹਰਸ਼ ਜਿੰਦਲ, ਇੰਚਾਰਜ ਸਾਂਝ ਕੇਂਦਰ ਏ.ਐਸ.ਆਈ ਸੁਖਦਰਸ਼ਨ ਸਿੰਘ, ਦੀਪ ਚੰਦਰ, ਰਿਟਾਇਰਡ ਪ੍ਰਿੰਸੀਪਲ ਦਰਸ਼ਨ ਸਿੰਘ ਅਤੇ ਗੁਰਪ੍ਰੀਤ ਸਿੰਘ ਭੰਮਾ ਤੋਂ ਇਲਾਵਾ ਹੋਰ ਵੀ ਕਰਮਚਾਰੀ ਮੌਜੂਦ ਸਨ।

Check Also

ਅੰਜ਼ੂ ਸਿੰਗਲਾ ਦੀ ਤੀਸਰੀ ਬਰਸੀ ਮਨਾਈ, ਯਾਦ ਵਿੱਚ ਲਗਾਏ ਰੁੱਖ

ਭੀਖੀ, 16 ਮਈ (ਕਮਲ ਜ਼ਿੰਦਲ) – ਸਿਲਵਰ ਵਾਟਿਕਾ ਪਬਲਿਕ ਸਕੂਲ ਸਮਾਓ ਦੀ ਸੰਸਥਾਪਕ ਅੰਜ਼ੂ ਸਿੰਗਲਾ …

Leave a Reply