Tuesday, May 21, 2024

ਪੰਜ ਸਿੰਘ ਸਾਹਿਬਾਨ ਦੀ ਮੀਟਿੰਗ `ਚ ਅਹਿਮ ਵਿਚਾਰਾਂ

ਭਾਈ ਬਲਵੰਤ ਸਿੰਘ ‘ਰਾਜੋਆਣਾ’ ਦੀ ਰਿਹਾਈ ਸਬੰਧੀ ਸ਼ਰੋਮਣੀ ਕਮੇਟੀ ਨੂੰ ਯਤਨ ਕਰਨ ਦੇ ਆਦੇਸ਼
ਅੰਮ੍ਰਿਤਸਰ, 26 (ਪੰਜਾਬ ਪੋਸਟ ਬਿਊਰੋ) – ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਤਖ਼ਤ ਸਾਹਿਬਾਨ ਦੇ ਜਥੇਦਾਰ ਸਿੰਘ ਸਾਹਿਬਾਨਾ ਦੀ Akal Takhat1ਇਕੱਤਰਤਾ ਅੱਜ ਮਿਤੀ 11 ਮੱਘਰ ਸੰਮਤ ਨਾਨਕਸ਼ਾਹੀ 550 ਮੁਤਾਬਿਕ 26 ਨਵੰਬਰ 2018 ਨੂੰ ਹੋਈ।ਜਿਸ ਵਿਚ ਦੀਰਘ ਵਿਚਾਰਾਂ ਕਰਕੇ ਹੇਠ ਲਿਖੇ ਫੈਸਲੇ ਲਏ ਗਏ:-
ਜਿਸ ਵਿਚ ਸਰਬ ਸੰਮਤੀ ਨਾਲ ਫੈਸਲਾ ਹੋਇਆ ਕਿ ਭਾਈ ਬਲਵੰਤ ਸਿੰਘ ‘ਰਾਜੋਆਣਾ’ ਦੀ ਰਿਹਾਈ ਸਬੰਧੀ ਪਾਈ ਅਪੀਲ ਨੂੰ ਸੱਤ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਸੁਣਵਾਈ ਨਹੀ ਹੋਈ।ਕੌਮੀ ਭਾਵਨਾ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਭਾਰਤ ਦੇ ਰਾਸ਼ਟਰਪਤੀ ਤੀਕ ਉਸਾਰੂ ਪਹੁੰਚ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਅਪੀਲ ਦਾ ਫੈਸਲਾ ਕਰਵਾ ਕੇ ਰਿਹਾਈ ਦੇ ਹਰ ਸੰਭਵ ਯਤਨ ਕੀਤੇ ਜਾਣ।
ਪਿਛਲੇ ਸਿੱਖ ਸੰਘਰਸ਼ ਦੌਰਾਨ ਸ਼ਹੀਦ ਹੋਏ ਸਿੰਘ-ਸਿੰਘਣੀਆਂ, 1984 ਦੀ ਨਸਲਕੁਸ਼ੀ ਦੌਰਾਨ ਬੇਰਹਿਮੀ ਨਾਲ ਕਤਲ ਕੀਤੇ ਪਰਿਵਾਰ, ਲੰਮੇ ਸਮੇਂ ਤੋਂ ਕੌਮੀ ਸੰਘਰਸ਼ ਦੌਰਾਨ ਜੇਲ੍ਹਾਂ ਵਿਚ ਬੰਦ ਜਾਂ ਸਜਾਵਾਂ ਭੁਗਤ ਚੁੱਕੇ ਸਿੱਖ ਕੈਦੀਆਂ ਅਤੇ ਧਰਮੀ ਫ਼ੌਜੀਆਂ ਦੇ ਪਰਿਵਾਰਾਂ ਦੀ ਵਰਤਮਾਨ ਹਾਲਤ ਦਾ ਜਾਇਜਾ ਉਚ ਪੱਧਰੀ ਕਮੇਟੀ ਰਾਹੀਂ ਲੈ ਕੇ ਵਿਸਥਾਰ ਸਹਿਤ ਸਮਾਂ ਬੱਧ ਵੇਰਵਾ ਰਿਪੋਰਟ ਤਿਆਰ ਕੀਤੀ ਜਾਵੇ ਤਾਂ ਜੋ ਇਹਨਾਂ ਦੇ ਲੋੜਵੰਦ ਪਰਿਵਾਰਾਂ ਦੀ ਯੋਗ ਸਹਾਇਤਾ ਕੀਤੀ ਜਾਵੇ।
ਸਿੱਖ ਜਗਤ ਦੀਆਂ ਜਿਨ੍ਹਾਂ ਹਾਰਦਿਕ ਮਨੋਭਾਵਾਂ ਅਤੇ ਵੇਦਨਾਵਾਂ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਮਿਤੀ 25 ਜਨਵਰੀ 1952 ਨੂੰ ਇਤਿਹਾਸਿਕ ਫੈਸਲਾ ਲੈਂਦਿਆਂ ਸਰਬੱਤ ਖਾਲਸਾ ਨੂੰ ਅਰਦਾਸੇ ਵਿਚ ਇਸ ਭਾਵਨਾ ਨੂੰ ਸ਼ਾਮਲ ਕਰਨ ਦਾ ਹੁਕਮ ਕੀਤਾ ਸੀ “ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ” ਅੱਜ ਤਕਰੀਬਨ 66 ਸਾਲ ਦੇ ਵਕਫੇ ਉਪਰੰਤ ਅਕਾਲ ਪੁਰਖ ਨੇ ਨਿਤਾ ਪ੍ਰਤੀ ਕਰੋੜਾਂ ਹਿਰਦਿਆਂ ਵਿਚੋਂ ਉਠਦੀਆਂ ਜੋਦੜੀਆਂ ਨੂੰ ਪ੍ਰਵਾਣ ਕੀਤਾ ਹੈ।ਜਿਸ ਦੇ ਫਲ ਸਰੂਪ ਗੁਰਦੁਆਰਾ ਡੇਰਾ ਬਾਬਾ ਨਾਨਕ ਤੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਜੀ ਦੇ ਖੁਲੇ ਦਰਸ਼ਨ ਦੀਦਾਰਿਆਂ ਲਈ ਲਾਂਘਾ ਖੋਲਣ ਲਈ ਭਾਰਤ ਸਰਕਾਰ ਅਤੇ ਪਾਕਿਸਤਾਨ ਦੀ ਸਰਕਾਰ ਨੇ ਹਾਂ ਪੱਖੀ ਹੁੰਗਾਰਾ ਭਰਿਆ ਹੈ, ਜੋ ਪ੍ਰਸੰਸ਼ਾ ਦੇ ਯੋਗ ਹੈ।ਸਮੇਂ ਦੀ ਲੋੜ ਹੈ ਕਿ ਇਸ ਮਸਲੇ ਉੱਪਰ ਸੌੜੀ ਸਿਆਸਤ ਕਰਨ ਦੀ ਬਜਾਏ ਇਹ ਮਹਾਨ ਕਾਰਜ ਨੂੰ ਅਕਾਲ ਪੁਰਖ ਦੀ ਬਖਸ਼ਿਸ਼ ਵਜੋਂ ਪ੍ਰਵਾਨ ਕਰਦਿਆਂ ਸਮੁੱਚੀਆਂ ਧਿਰਾਂ ਕਾਰਜ ਦੀ ਸੰਪੂਰਨਤਾ ਲਈ ਵਚਨਬੱਧਤਾ ਦੇ ਨਾਲ-ਨਾਲ ਭਰਪੂਰ ਸਹਿਯੋਗ ਦੇਣ।
ਸਰਬਸੰਮਤੀ ਨਾਲ ਫੈਸਲਾ ਹੋਇਆ ਕਿ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਖਿੰਡ ਰਹੀ ਮਾਨਵਤਾ, ਟੁੱਟ ਰਹੀ ਮਾਨਵੀ ਬਿਰਤੀ ਨੂੰ ‘ੴ ’ ਦਾ ਉਪਦੇਸ਼ ਦਿੰਦਿਆਂ ਜਿਥੇ ਇਕ ਅਕਾਲ ਪੁਰਖ ਨਾਲ ਜੋੜਿਆ ਉਥੇ “ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ” ਦਾ ਆਦਰਸ਼ ਪੇਸ਼ ਕਰਦਿਆਂ ਇਕ ਆਦਰਸ਼ਕ ਮਨੁੱਖ ਅਤੇ ਸਮਾਜ ਦੀ ਘਾੜਤ ਲਈ ਢੁੱਕਵਾਂ ਧਰਾਤਲ ਤਿਆਰ ਕੀਤਾ।ਇਸ ਲਈ ਗੁਰੂ ਪੰਥ ਦੀਆਂ ਨੁਮਾਇੰਦਾ ਜਥੇਬੰਦੀਆਂ, ਸੰਪ੍ਰਦਾਵਾਂ, ਸਭਾ ਸੁਸਾਇਟੀਆਂ ਆਦਿ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਨਿੱਜੀ ਵਲਗਣਾ ਤੋਂ ਉੱਪਰ ਉਠ ਕੇ ਸਾਂਝੇ ਤੋਰ ਤੇ ਮਨਾਉਣ ਦੇ ਯਤਨ ਕੀਤੇ ਜਾਣ ਤਾਂ ਜੋ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਸਮੁੱਚੇ ਵਿਸ਼ਵ ਵਿਚ ਪ੍ਰਗਟ ਹੋ ਸਕੇ।
ਬਾਬਾ ਜੀਤ ਸਿੰਘ ਅਤੇ ਬਾਬਾ ਜਸਪਾਲ ਸਿੰਘ ਨਿਰਮਲ ਕੁਟੀਆ ਜੌਹਲਾਂ, ਜ਼ਿਲ੍ਹਾ ਜਲੰਧਰ ਦੇ ਆਪਸੀ ਵਿਵਾਦ ਸਬੰਧੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਲੋਂ ਨਿਰਮਲ ਭੇਖ ਦੇ ਸਾਧੂਆਂ ਵਿਚੋਂ ਪੰਜ ਮੈਂਬਰੀ ਕਮੇਟੀ ਬਣਾਈ ਸੀ।ਜਿਸ ਵਲੋਂ ਕੀਤੀ ਗਈ ਪੜਤਾਲੀਆ ਰਿਪੋਰਟ ਦੇ ਅਧਾਰ ‘ਤੇ ਬਾਬਾ ਜਸਪਾਲ ਸਿੰਘ ਨੂੰ ਨਿਰਮਲ ਭੇਖ ਵਲੋਂ ਸਹਾਇਕ ਸਥਾਪਿਤ ਕੀਤਾ ਗਿਆ ਸੀ ਅਤੇ ਇਨ੍ਹਾਂ ਨੂੰ ਸਹਾਇਕ ਪਦ ਤੋਂ ਹਟਾਉਣ ਦਾ ਅਧਿਕਾਰ ਵੀ ਕੇਵਲ ਨਿਰਮਲ ਭੇਖ ਕੋਲ ਹੀ ਹੈ।ਇਸ ਲਈ ਬਾਬਾ ਜੀਤ ਸਿੰਘ ਨਿਰਮਲ ਕੁਟੀਆ ਜੌਹਲਾਂ, ਜ਼ਿਲ੍ਹਾ ਜਲੰਧਰ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਬਾਬਾ ਜਸਪਾਲ ਸਿੰਘ ਨਿਰਮਲ ਕੁਟੀਆ ਜੌਹਲਾਂ, ਜ਼ਿਲ੍ਹਾ ਜਲੰਧਰ ਵਿਖੇ ਕਾਰਜਸ਼ੀਲ ਰਹਿ ਕੇ ਪਹਿਲਾ ਵਾਂਗ ਆਪਣੀਆਂ ਸੇਵਾਵਾਂ ਨਿਭਾਉਂਦੇ ਰਹਿਣਗੇ।ਜਿਹੜੀ ਵੀ ਧਿਰ ਹਉਮੈ ਗ੍ਰਸਤ ਇਸ ਆਦੇਸ਼ ਨੂੰ ਅਪ੍ਰਵਾਨ ਕਰੇਗੀ ਉਸ ਉੱਪਰ ਮਰਿਯਾਦਾ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਨਨਕਾਣਾ ਸਾਹਿਬ ਦੀ ਧਰਤੀ ਤੇ ਕੁੱਝ ਲੋਕਾਂ ਵਲੋਂ ਛੇਵੇਂ ਤਖ਼ਤ ਬਣਾਉਣ ਸਬੰਧੀ ਉਠਾਇਆ ਮੁੱਦਾ ਗੁਰੂ ਸਾਹਿਬ ਵਲੋਂ ਸਥਾਪਿਤ ਪੰਚ ਪ੍ਰਧਾਨ ਪ੍ਰੰਪਰਾ ਦੇ ਵਿਰੁੱਧ ਹੈ।

Check Also

ਏਡਿਡ ਸਕੂਲ ਬੰਦ ਕਰਨ ਅਤੇ ਗ੍ਰਾਂਟਾਂ ਵਿੱਚ ਕਟੌਤੀ ਦੀ ਵਿਰੁੱਧ 22 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ `ਚ ਰੋਸ ਮਾਰਚ ਦਾ ਐਲਾਨ

ਅੰਮ੍ਰਿਤਸਰ, 20 ਮਈ (ਖੁਰਮਣੀਆਂ) – ਏਡਿਡ ਸਕੂਲ ਟੀਚਰ ਯੂਨੀਅਨ ਅੰਮ੍ਰਿਤਸਰ ਦੀ ਮੀਟਿੰਗ ਸੈਕੰਡਰੀ ਸਕੂਲ ‘ਚ …

Leave a Reply