Friday, April 24, 2026

ਪੰਜ ਤਖਤਾਂ ਦੀ ਯਾਤਰਾ ਲਈ ਵਿਸ਼ੇਸ਼ ਰੇਲ ਚਲਾਉਣ ਦਾ ਦਿੱਲੀ ਕਮੇਟੀ ਨੇ ਕੀਤਾ ਸੁਆਗਤ

PPN0112201805ਨਵੀਂ ਦਿੱਲੀ, 1 ਦਸੰਬਰ (ਪੰਜਾਬ ਪੋਸਟ ਬਿਊਰੋ) – ਭਾਰਤੀ ਰੇਲਵੇ ਵੱਲੋਂ ਪੰਜ ਤਖਤਾਂ ਦੀ ਯਾਤਰਾ ਲਈ ਰੇਲਵੇ ਵਿਭਾਗ ਵਲੋਂ ਚਲਾਈ ਜਾ ਰਹੀ ਵਿਸ਼ੇਸ਼ ਰੇਲ ਗੱਡੀ ਦਾ ਸਵਾਗਤ ਕੀਤਾ ਹੈ।ਆਈ.ਆਰ.ਟੀ.ਸੀ ਉਤਰੀ ਰੇਲਵੇ ਦੇ ਗਰੁੱਪ ਜਨਰਲ ਮੈਨੇਜਰ ਗੁਰਿੰਦਰ ਮੋਹਨ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁੱਦੇਦਾਰਾਂ ਨੂੰ ਇਹ ਜਾਣਕਾਰੀ ਦਿੱਤੀ। ਜਿੰਨਾਂ ਦਾ ਕਮੇਟੀ ਦਫ਼ਤਰ ਵਿਖੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਸਨਮਾਨ ਕੀਤਾ।
    ਜੀ.ਕੇ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਰਮਾਇਣ ਐਕਸਪ੍ਰੈਸ ਦੀ ਤਰਜ਼ ’ਤੇ ਪੰਜ ਤਖਤ ਐਕਸਪ੍ਰੈਸ ਟੇ੍ਰਨ ਚਲਾਈ ਜਾ ਰਹੀ ਹੈ, ਜੋ 14 ਜਨਵਰੀ 2019 ਨੂੰ ਦਿੱਲੀ ਦੇ ਸਫਦਰਜੰਗ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ। 9 ਰਾਤ ਅਤੇ 10 ਦਿਨ ਦੀ ਯਾਤਰਾ ਦੌਰਾਨ ਟ੍ਰੇਨ ਦਿੱਲੀ ਤੋਂ ਤਖਤ ਸ੍ਰੀ ਹਜੂਰ ਸਾਹਿਬ ਨਾਂਦੇੜ, ਪਟਨਾ ਸਾਹਿਬ, ਅਨੰਦਪੁਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਦਮਦਮਾ ਸਾਹਿਬ ਬਠਿੰਡਾ ਤੋਂ ਹੁੰਦੀ ਹੋਈ ਵਾਪਸ ਦਿੱਲੀ ਪੁੱਜੇਗੀ।
    ਜੀ.ਕੇੇ ਨੇ ਦੱਸਿਆ ਕਿ ਇਸ 10 ਦਿਨ ਦੀ ਯਾਤਰਾ ਲਈ 3 ਟੀਅਰ ਏ.ਸੀ ਦੀ ਟਿਕਟ 15,500 ਰੁਪਏ ਦੀ ਹੈ। ਜਿਸ ’ਚ ਖਾਣਾ-ਪੀਣਾ ਅਤੇ ਸਟੇਸ਼ਨ ਤੋਂ ਗੁਰਧਾਮਾਂ ਤਕ ਆਉਣ-ਜਾਣ ਦੀ ਟਰਾਂਸਪੋਰਟ ਦੀ ਸਹੂਲਤ ਵੀ ਸ਼ਾਮਿਲ ਹੈ। 12 ਕੋਚ ਦੀ ਇਸ ਟਰੇਨ ਵਿੱਚ ਲਗਭਗ 800 ਯਾਤਰੀ ਯਾਤਰਾ ਕਰ ਸਕਣਗੇ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply