ਅੰਮ੍ਰਿਤਸਰ, 2 ਦਸੰਬਰ (ਪੰਜਾਬ ਪੋਸਟ- ਦਵਿੰਦਰ ਸਿੰਘ) – ਸਥਾਨਕ ਆਰਟ ਗੈਲਰੀ ਦੇ ਵਿਹੜੇ ਵਿੱਚ ਪਰਫੋਰਮਿੰਗ ਆਰਟ ਗਤੀਵਿਧੀਆਂ ਤਹਿਤ ਕੋਲੰਬੀਅਨ
ਫੋਕ ਡਾਂਸ ਦੀ ਪੇਸ਼ਕਾਰੀ ਕੀਤੀ ਗਈ।ਆਰਟ ਗੈਲਰੀ ਦੇ ਚੇਅਰਮੈਨ ਰਜਿੰਦਰ ਮੋਹਨ ਸਿੰਘ ਛੀਨਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਅਤੇ ਆਏ ਹੋਏ ਕਲਾਕਾਰਾਂ ਨੁੰ ਫੁੱਲਾਂ ਦੇ ਗੁੱਲਦਸਤੇ ਨਾਲ ਸਵਾਗਤ ਕੀਤਾ। ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਆਨਰੇਰੀ ਜਨਰਲ ਸੈਕਟਰੀ ਡਾ. ਏ.ਐਸ ਚਮਕ ਅਤੇ ਪ੍ਰਧਾਨ ਸਿ਼ਵਦੇਵ ਸਿੰਘ ਨੇ ਦੱਸਿਆ ਕਿ ਇਹ ਕੋਲੰਬੀਅਨ ਫੋਕ ਡਾਂਸ ਦੀ ਪੇਸ਼ਕਾਰੀ ਬਹੁਤ ਸ਼ਲਾਘਾਯੋਗ ਉਪਰਾਲਾ ਹੈ।ਜਿਸ ਨਾਲ ਇੱਕ ਦੂਸਰੇ ਰਾਸ਼ਟਰ ਦੇ ਸਭਿਆਚਾਰ ਬਾਰੇ ਜਾਣਕਾਰੀ ਮਿਲਦੀ ਹੈ। ਉਨ੍ਹਾਂ ਨੇ ਕਿਹਾ ਕਿ ਕਿ ਅਜਿਹੇ ਪ੍ਰੋਗਰਾਮਾਂ ਦੀ ਲੜੀ ਨੂੰ ਹੋਰ ਅੱਗੇ ਵਧਾਇਆ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਅਜਿਹੇ ਸਭਿਅਚਾਰਕ ਪ੍ਰੋਗਰਾਮ ਕਰਵਾਏ ਜਾਣਗੇ। ਕੋਲੰਬੀਆ ਦੀ ਇਸ 13 ਮੈਂਬਰੀ ਟੀਮ ਵਿੱਚ ਡਾਇਰੈਕਟਰ ਕੈਰਮੈਨ ਡੈਲ ਰੈਸੋਰੀਆ ਸੰਨਜਾਓਨ ਮੈਨਡੀਲੈਂਜ, ਮਿਸਟਰ ਡੈਨੀ ਜੋਇਲ ਐਕੋਸਟਾ ਗੋਮਜ਼ ਆਦਿ ਸ਼ਾਮਿਲ ਸਨ।ਇਸ ਪੇਸ਼ਕਾਰੀ ਦੇ ਮੌਕੇ ਕੋਲੰਬੀਆ ਦੇ ਆਰਟਿਸਟ ਵੀ ਪਹਿਲੀ ਵਾਰ ਪੰਜਾਬੀ ਸਭਿਆਚਾਰ ਨਾਲ ਜਾਣੂ ਹੋਏ। ਰਜਿੰਦਰ ਮੋਹਨ ਸਿੰਘ ਛੀਨਾ ਨੇ ਇਸ ਪ੍ਰੋਗਰਾਮ ਦੀ ਬਹਤ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਰ ਵੀ ਹੋਣੇ ਚਾਹੀਦੇ ਹਨ ।
ਇਸ ਮੌਕੇ ਆਰਟ ਗੈਲਰੀ ਦੇ ਮੈਂਬਰ ਆਰਕੀਟੈਕਟ ਨਰਿੰਦਰਜੀਤ ਸਿੰਘ, ਤਜਿੰਦਰ ਕੋਰ ਛੀਨਾ, ਗੁਰਜੀਤ ਕੌਰ, ਡਾ. ਕੇ.ਐਸ ਮਨਚੰਦਾ, ਅਤੁਲ ਮਿਹਰਾ, ਨਰਿੰਦਰ ਕੁਮਾਰ ਖੰਨਾ, ਨਰਿੰਦਰ ਸਿੰਘ ਗਾਬੜੀਆ, ਕਰਮਜੀਤ ਸਿੰਘ, ਨਰਿੰਦਰ ਸਿੰਘ, ਕੁਲਵੰਤ ਸਿੰਘ ਗਿੱਲ, ਡਾ. ਪੀ.ਐਸ ਗਰੋਵਰ ਅਤੇ ਮੋਹਿੰਦਰਜੀਤ ਸਿੰਘ ਆਦਿ ਮੌਜੂਦ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media