ਅੰਮ੍ਰਿਤਸਰ, 2 ਦਸੰਬਰ (ਪੰਜਾਬ ਪੋਸਟ- ਦਵਿੰਦਰ ਸਿੰਘ) – ਸਥਾਨਕ ਆਰਟ ਗੈਲਰੀ ਦੇ ਵਿਹੜੇ ਵਿੱਚ ਪਰਫੋਰਮਿੰਗ ਆਰਟ ਗਤੀਵਿਧੀਆਂ ਤਹਿਤ ਕੋਲੰਬੀਅਨ ਫੋਕ ਡਾਂਸ ਦੀ ਪੇਸ਼ਕਾਰੀ ਕੀਤੀ ਗਈ।ਆਰਟ ਗੈਲਰੀ ਦੇ ਚੇਅਰਮੈਨ ਰਜਿੰਦਰ ਮੋਹਨ ਸਿੰਘ ਛੀਨਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਅਤੇ ਆਏ ਹੋਏ ਕਲਾਕਾਰਾਂ ਨੁੰ ਫੁੱਲਾਂ ਦੇ ਗੁੱਲਦਸਤੇ ਨਾਲ ਸਵਾਗਤ ਕੀਤਾ। ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਆਨਰੇਰੀ ਜਨਰਲ ਸੈਕਟਰੀ ਡਾ. ਏ.ਐਸ ਚਮਕ ਅਤੇ ਪ੍ਰਧਾਨ ਸਿ਼ਵਦੇਵ ਸਿੰਘ ਨੇ ਦੱਸਿਆ ਕਿ ਇਹ ਕੋਲੰਬੀਅਨ ਫੋਕ ਡਾਂਸ ਦੀ ਪੇਸ਼ਕਾਰੀ ਬਹੁਤ ਸ਼ਲਾਘਾਯੋਗ ਉਪਰਾਲਾ ਹੈ।ਜਿਸ ਨਾਲ ਇੱਕ ਦੂਸਰੇ ਰਾਸ਼ਟਰ ਦੇ ਸਭਿਆਚਾਰ ਬਾਰੇ ਜਾਣਕਾਰੀ ਮਿਲਦੀ ਹੈ। ਉਨ੍ਹਾਂ ਨੇ ਕਿਹਾ ਕਿ ਕਿ ਅਜਿਹੇ ਪ੍ਰੋਗਰਾਮਾਂ ਦੀ ਲੜੀ ਨੂੰ ਹੋਰ ਅੱਗੇ ਵਧਾਇਆ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਅਜਿਹੇ ਸਭਿਅਚਾਰਕ ਪ੍ਰੋਗਰਾਮ ਕਰਵਾਏ ਜਾਣਗੇ। ਕੋਲੰਬੀਆ ਦੀ ਇਸ 13 ਮੈਂਬਰੀ ਟੀਮ ਵਿੱਚ ਡਾਇਰੈਕਟਰ ਕੈਰਮੈਨ ਡੈਲ ਰੈਸੋਰੀਆ ਸੰਨਜਾਓਨ ਮੈਨਡੀਲੈਂਜ, ਮਿਸਟਰ ਡੈਨੀ ਜੋਇਲ ਐਕੋਸਟਾ ਗੋਮਜ਼ ਆਦਿ ਸ਼ਾਮਿਲ ਸਨ।ਇਸ ਪੇਸ਼ਕਾਰੀ ਦੇ ਮੌਕੇ ਕੋਲੰਬੀਆ ਦੇ ਆਰਟਿਸਟ ਵੀ ਪਹਿਲੀ ਵਾਰ ਪੰਜਾਬੀ ਸਭਿਆਚਾਰ ਨਾਲ ਜਾਣੂ ਹੋਏ। ਰਜਿੰਦਰ ਮੋਹਨ ਸਿੰਘ ਛੀਨਾ ਨੇ ਇਸ ਪ੍ਰੋਗਰਾਮ ਦੀ ਬਹਤ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਰ ਵੀ ਹੋਣੇ ਚਾਹੀਦੇ ਹਨ ।
ਇਸ ਮੌਕੇ ਆਰਟ ਗੈਲਰੀ ਦੇ ਮੈਂਬਰ ਆਰਕੀਟੈਕਟ ਨਰਿੰਦਰਜੀਤ ਸਿੰਘ, ਤਜਿੰਦਰ ਕੋਰ ਛੀਨਾ, ਗੁਰਜੀਤ ਕੌਰ, ਡਾ. ਕੇ.ਐਸ ਮਨਚੰਦਾ, ਅਤੁਲ ਮਿਹਰਾ, ਨਰਿੰਦਰ ਕੁਮਾਰ ਖੰਨਾ, ਨਰਿੰਦਰ ਸਿੰਘ ਗਾਬੜੀਆ, ਕਰਮਜੀਤ ਸਿੰਘ, ਨਰਿੰਦਰ ਸਿੰਘ, ਕੁਲਵੰਤ ਸਿੰਘ ਗਿੱਲ, ਡਾ. ਪੀ.ਐਸ ਗਰੋਵਰ ਅਤੇ ਮੋਹਿੰਦਰਜੀਤ ਸਿੰਘ ਆਦਿ ਮੌਜੂਦ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …