ਅੰਮ੍ਰਿਤਸਰ, 2 ਦਸੰਬਰ (ਪੰਜਾਬ ਪੋਸਟ- ਸੰਧੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਚੱਲ ਰਹੀ 40ਵੀਂ ਓ.ਐਨ.ਜੀ.ਸੀ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ
2018 ਦੇ ਪਹਿਲੇ ਦਿਨ ਆਪਣੀ ਉਮਰ ਦੇ 4 ਤੋਂ ਲੈ ਕੇ 8 ਦਹਾਕੇ ਬਿਤਾ ਚੁੱਕੇ ਮਾਸਟਰ ਐਥਲੈਟਿਕਸ ਖਿਡਾਰੀਆਂ ਨੇ ਬੇਮਿਸਾਲ ਖੇਡ ਸ਼ੈਲੀ ਦਾ ਮੁਜ਼ਾਹਰਾ ਕਰਦੇ ਹੋਏ ਇਹ ਗੱਲ ਸਾਬਿਤ ਕਰ ਦਿੱਤੀ ਕਿ ਖੇਡਣ ਦੀ ਕੋਈ ਉਮਰ ਤੇ ਸਮਾਂ ਨਹੀਂ ਹੁੰਦਾ। ਰਾਸ਼ਟਰੀ ਮਾਸਟਰ ਐਥਲੈਟਿਕਸ ਐਸੋਸੀਏਸ਼ਨ ਦੇ ਸਰਕਦਾ ਅਹੁੱਦੇਦਾਰ ਧਰਮਵੀਰ ਸਿੰਘ ਢਿੱਲੋਂ ਦੇ ਦਿਸ਼ਾ-ਨਿਰਦੇਸ਼ਾਂ ਤੇ ਸੂਬਾ ਐਸੋਸੀਏਸ਼ਨ ਦੇ ਪ੍ਰਧਾਨ ਵਿਧਾਇਕ ਲਖਬੀਰ ਸਿੰਘ ਲੋਧੀ ਨੰਗਲ ਤੇ ਜਨਰਲ ਸਕੱਤਰ ਉਘੇ ਖੇਡ ਪ੍ਰਮੋਟਰ ਕਾਬਲ ਸਿੰਘ ਲਾਲੀ ਔਲਖ ਦੀ ਦੇਖ-ਰੇਖ ਅਤੇ ਜੀ.ਐਨ.ਡੀ.ਯੂ ਖੇਡ ਵਿਭਾਗ ਦੇ ਪ੍ਰਬੰਧਾਂ ਹੇਠ ਆਯੋਜਿਤ 2 ਦਿਨਾਂ ਇਸ ਖੇਡ ਪ੍ਰਤੀਯੋਗਤਾ ਦਾ ਸ਼ੁਭਆਰੰਭ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਝੰਡਾ ਲਹਿਰਾ ਕੇ ਤੇ ਖਿਡਾਰੀਆਂ ਨਾਲ ਜਾਣ-ਪਛਾਣ ਕਰਕੇ ਕੀਤਾ। ਪ੍ਰਧਾਨ ਲਖਬੀਰ ਸਿੰਘ ਲੋਧੀ ਨੰਗਲ ਨੇ ਮੁੱਖ ਮਹਿਮਾਨ ਨੂੰ `ਜੀ ਆਇਆ` ਆਖਿਆ। ਜ਼ਦੋਂ ਕਿ ਜਨਰਲ ਸਕੱਤਰ ਕਾਬਲ ਸਿੰਘ ਲਾਲੀ ਔਲਖ ਤੇ ਮੇਜ਼ਬਾਨ ਓ.ਐਨ.ਜੀ.ਸੀ ਦੇ ਸਰਗਰਮ ਅਹੁੱਦੇਦਾਰ ਤੇ ਉੱਘੇ ਖੇਡ ਪ੍ਰਮੋਟਰ ਜੇ.ਐਸ.ਵੜੈਚ ਨੇ ਐਸੋਸੀਏਸ਼ਨ ਦੀਆਂ ਬੀਤੇ ਸਮੇਂ ਦੀਆਂ ਕਾਰਗੁਜ਼ਾਰੀਆਂ ਤੇ ਪ੍ਰਾਪਤੀਆਂ ਤੇ ਰੌਸ਼ਨੀ ਪਾਈ ਤੇ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਐਸੋਸੀਏਸ਼ਨ ਹੋਰ ਵੀ ਬੇਹਤਰ ਕਰੇਗੀ ਤੇ ਮਾਸਟਰ ਐਥਲੈਟਿਕਸ ਖਿਡਾਰੀਆਂ ਨੂੰ ਇੱਕ ਬੇਮਿਸਾਲ ਮੰਚ ਪ੍ਰਦਾਨ ਕਰੇਗੀ।ਇਸ ਦੌਰਾਨ ਮਾਸਟਰਜ਼ ਐਥਲੈਟਿਕਸ ਖਿਡਾਰੀਆਂ ਨੇ ਸੂਬੇ ਨੂੰ ਨਸ਼ਾ ਮੁਕਤ ਕਰਨ ਵਿੱਚ ਸਰਕਾਰ ਤੇ ਹੋਰ ਸਮਾਜ ਸੇਵੀ ਸੰਸਥਾਵਾ ਦੇ ਵੱਲੋਂ ਕੀਤੇ ਜਾਰ ਰਹੇ ਉਪਰਾਲਿਆਂ ਦੇ ਵਿੱਚ ਅਹਿਮ ਭੂਮਿਕਾ ਅਦਾ ਕਰਨ ਦੀ ਸਹੰੁ ਵੀ ਚੁੱਕੀ।
ਮਾਸਟਰ ਐਥਲੈਟਿਕਸ ਖਿਡਾਰੀਆਂ ਨੇ ਵੱਖ-ਵੱਖ ਰੇਸਾਂ, ਲੰਮੀ ਛਾਲ, ਉੱਚੀ ਛਾਲ, ਤਿਹਰੀ ਛਾਲ, ਗੋਲਾ ਸੁੱਟਣ, ਨੇਜਾ ਸੁੱਟਣ, ਡਿਸਕਸ ਥ੍ਰੋ ਆਦਿ ਦੇ ਵਿੱਚ ਦਮਖਮ ਦਿਖਾ ਕੇ ਖੂਬ ਖੂਨ ਪਸੀਨਾ ਵਹਾਇਆ ਤੇ ਮੈਡਲ ਹਾਂਸਲ ਕੀਤੇ।ਜੀ.ਐਨ.ਡੀ.ਯੂ ਦੇ ਡਾਇਰੈਕਟਰ ਸਪੋਰਟਸ ਡਾ. ਸੁਖਦੇਵ ਸਿੰਘ, ਸਹਾਇਕ ਡਿਪਟੀ ਡਾਇਰੈਕਟਰ ਕੰਵਰ ਮਨਦੀਪ ਸਿੰਘ, ਕੈਂਪਸ ਸਪੋਰਟਸ ਇੰਚਾਰਜ ਪ੍ਰੋਫੈ. ਅਮਨਦੀਪ ਸਿੰਘ, ਡੀਨ ਕਮਲਦੀਪ ਸਿੰਘ, ਸਾਬਕਾ ਡਾਇਰੈਕਟਰ ਕੰਵਲਜੀਤ ਸਿੰਘ, ਹਾਕੀ ਉਲੰਪੀਅਨ ਬਲਵਿੰਦਰ ਸਿੰਘ ਸ਼ੰਮੀ, ਸੈਕਟਰੀ ਗੁਰਿੰਦਰ ਸਿੰਘ ਤਰਨ ਤਾਰਨ, ਸੈਕਟਰੀ ਪੁਸ਼ਪਿੰਦਰ ਸਿੰਘ ਫਾਜ਼ਿਲਕਾ, ਸੈਕਟਰੀ ਗੁਰਜੀਵਨ ਸਿੰਘ ਮੋਹਾਲੀ, ਸੈਕਟਰੀ ਮਹਿੰਦਰ ਸਿੰਘ ਜਲੰਧਰ, ਕੋਚ ਪੰਮੀ ਬਾਈ ਜਲੰਧਰ, ਰਿਟਾ: ਡੀ.ਐਸ.ਪੀ ਹਰਦੇਵ ਸਿੰਘ, ਨਿਰਮਲ ਸਿੰਘ ਰੇਲਵੇ, ਡਾ. ਹਰਜੀਤ ਸਿੰਘ, ਐਡਵੋਕੇਟ ਤੇਗ ਬ੍ਰਦਰਜ਼, ਕੋਚ ਨਰਿੰਦਰ ਸਿੰਘ, ਜੀ.ਐਸ ਸੰਧੂ, ਮੈਡਮ ਮਨਜੀਤ ਕੌਰ, ਮੈਡਮ ਸਰਬਜੀਤ ਕੌਰ, ਸੁਰਜੀਤ ਸਿੰਘ ਦਿੱਲੀ, ਮੀਨੂੰ ਸ਼ਰਮਾ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media