ਭੀਖੀ, 7 ਦਸਬੰਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਬਾਬਾ ਲਾਲ ਸਿੰਘ ਮੀਰੀ ਪੀਰੀ ਸੰਤ ਸਮਾਜ ਵਲੋਂ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਬਲਜੀਤ
ਸਿੰਘ ਜੀ ਦਾਦੂਵਾਲ ਨੂੰ ਮਾਨਸਾ ਕੋਰਟ ਵਿਖੇ ਚਲ ਰਹੇ ਕੇਸਾਂ ਵਿਚੋਂ ਬਰੀ ਹੋਣ ਦੀ ਖਸ਼ੀ ਵਿੱਚ ਐਡਵੋਕੇਟ ਭਾਈਚਾਰੇ ਦਾ ਵਿਸ਼ੇਸ ਤੋਰ `ਤੇ ਸਨਮਾਨ ਕੀਤਾ ਗਿਆ।ਬਾਬਾ ਲਾਲ ਸਿੰਘ ਨੇ ਇਸ ਸਮੇਂ ਕਿਹਾ ਕਿ ਪਿਛਲੇ ਸਮੇ ਦੀਆਂ ਸਰਕਾਰਾ ਨੇ ਜਾਣ ਬੁੱਝ ਕੇ ਭਾਈ ਦਾਦੂਵਾਲ ਨੂੰ ਝੂਠੇ ਕੇਸਾਂ ਵਿੱਚ ਫਸਾ ਦਿੱਤਾ ਸੀ, ਪ੍ਰੰਤੂ ਮਾਨਸਾ ਕੋਰਟ ਦੇ ਵਕੀਲ ਹਰਵਿੰਦਰਪਾਲ ਸਿੰਘ ਟਿਵਾਣਾ ਵਲੋ ਕਾਫੀ ਲੰਮੇ ਸਮੇ ਦੇ ਸੰਘਰਸ਼ ਤੋ ਬਾਅਦ ਉਨਾ ਨੂੰ ਬਰੀ ਕਰਵਾ ਦਿੱਤਾ ਗਿਆ ਹੇ।ਬਾਬਾ ਲਾਲ ਸਿੰਘ ਵਲੋਂ ਵਕੀਲ ਟਿਵਾਣਾ, ਗਗਨਦੀਪ ਸਿੰਘ ਚਹਿਲ ਅਤੇ ਅੰਮ੍ਰਿਤਪਾਲ ਸਿੰਘ ਐਡਵੋਕੇਟ ਭਾਈਚਾਰੇ ਨੂੰ ਸਿਰੋਪੇ `ਤੇ ਲੋਈਆਂ ਦੇ ਕੇ ਸਨਮਾਨਿਆ ਗਿਆ ਅਤੇ ਮਿਠਾਈ ਵੰਡੀ ਗਈ।
ਇਸ ਮੋਕੇ ਉਨ੍ਹਾਂ ਨਾਲ ਭਾਈ ਮਨਜੀਤ ਸਿੰਘ ਢੈਪਈ, ਨਿਰੈਭ ਸਿੰਘ ਗੁੜਥੜੀ, ਸਰਪੰਚ ਬਲਵਿੰਦਰ ਸਿੰਘ ਖੀਵਾਂ ਮੀਹਾਂ ਸਿੰਘ ਵਾਲਾ, ਪ੍ਰਿਥੀ ਸਿੰਘ, ਮਨਜੀਤ ਸਿੰਘ, ਲਾਲ ਸਿੰਘ ਪ੍ਰਧਾਨ ਕਿਸਾਨ ਯੂਨੀਅਨ ਕਾਦੀਆਂ, ਪਰਮਜੀਤ ਸਿੰਘ, ਜਗਜੀਤ ਸਿੰਘ ਪ੍ਰਧਾਨ ਸਿੱਧੂਪੁਰ, ਕਰਨ ਸਿੰਘ ਮੁਨਸ਼ੀ ਆਦਿ ਹਾਜ਼ਰ ਸਨ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media